Haryana Assembly Election 2024 : ਚੌਟਾਲਾ ਪਰਿਵਾਰ ਦੇ ਆਗੂ ਫੇਲ੍ਹ, ਇਨ੍ਹਾਂ ਆਗੂਆਂ ਨੇ ਬਚਾਈ ਇੱਜ਼ਤ

Tuesday, Oct 08, 2024 - 07:03 PM (IST)

Haryana Assembly Election 2024 : ਚੌਟਾਲਾ ਪਰਿਵਾਰ ਦੇ ਆਗੂ ਫੇਲ੍ਹ, ਇਨ੍ਹਾਂ ਆਗੂਆਂ ਨੇ ਬਚਾਈ ਇੱਜ਼ਤ

ਹਰਿਆਣਾ ਡੈਸਕ : ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਾਰੇ ਐਗਜ਼ਿਟ ਪੋਲ ਕਹਿ ਰਹੇ ਸਨ ਕਿ ਕਾਂਗਰਸ ਸਰਕਾਰ ਬਣਾਏਗੀ ਪਰ ਹੁਣ ਭਾਜਪਾ ਨੂੰ ਸਪੱਸ਼ਟ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਹੁਣ ਤੱਕ ਦੇ ਰੁਝਾਨਾਂ ਮੁਤਾਬਕ ਭਾਜਪਾ 50 ਸੀਟਾਂ 'ਤੇ ਅੱਗੇ ਹੈ।

ਚੌਟਾਲਾ ਪਰਿਵਾਰ ਨੂੰ ਜਨਤਾ ਨੇ ਨਕਾਰਿਆ
ਇਸ ਚੋਣ ਦੇ ਰੁਝਾਨ 'ਚ ਕਈ ਦਿੱਗਜ ਆਪਣੀ ਸੀਟ ਹਾਰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਪੂਰੇ ਚੌਟਾਲਾ ਪਰਿਵਾਰ ਨੂੰ ਹਰਿਆਣਾ ਦੇ ਲੋਕਾਂ ਨੇ ਨਕਾਰ ਦਿੱਤਾ ਹੈ। ਅਭੈ ਚੌਟਾਲਾ ਦੀ ਇਨੈਲੋ ਹੋਵੇ ਜਾਂ ਦੁਸ਼ਯੰਤ ਚੌਟਾਲਾ ਦੀ ਜੇਜੇਪੀ, ਦੋਵਾਂ ਦੇ ਵੱਡੇ ਕਿਲੇ ਢਹਿ-ਢੇਰੀ ਹੁੰਦੇ ਨਜ਼ਰ ਆ ਰਹੇ ਹਨ। ਰਾਣੀਆ ਸੀਟ ਤੋਂ ਇਨੈਲੋ ਦੇ ਕੇਵਲ ਅਰਜੁਨ ਚੌਟਾਲਾ ਹੀ ਜਿੱਤ ਸਕੇ ਹਨ।

ਜੇਜੇਪੀ ਦੀ ਬੱਤੀ ਗੁੱਲ
ਜਨਨਾਇਕ ਜਨਤਾ ਪਾਰਟੀ ਯਾਨੀ ਜੇਜੇਪੀ ਨੂੰ ਭਾਰਤੀ ਜਨਤਾ ਪਾਰਟੀ ਤੋਂ ਵੱਖ ਹੋਣ ਕਾਰਨ ਬਹੁਤ ਨੁਕਸਾਨ ਹੋਇਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਦੁਸ਼ਯੰਤ ਚੌਟਾਲਾ ਦੀ ਪਾਰਟੀ ਨੂੰ 14 ਫੀਸਦੀ ਵੋਟਾਂ ਦਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ।

ਦੁਸ਼ਯੰਤ ਚੌਟਾਲਾ- ਹਿਸਾਰ ਦੇ ਉਚਾਨਾ ਕਲਾਂ ਤੋਂ ਚੋਣ ਲੜ ਰਹੇ ਦੁਸ਼ਯੰਤ ਚੌਟਾਲਾ ਬੁਰੀ ਤਰ੍ਹਾਂ ਹਾਰ ਗਏ।
ਅਭੈ ਚੌਟਾਲਾ- ਸਿਰਸਾ ਦੇ ਏਲਨਾਬਾਦ ਤੋਂ ਚੋਣ ਲੜ ਰਹੇ ਅਭੈ ਚੌਟਾਲਾ ਵੀ ਹਾਰ ਗਏ ਹਨ।
ਆਦਿਤਿਆ ਚੌਟਾਲਾ- ਡੱਬਵਾਲੀ ਸੀਟ ਤੋਂ ਚੋਣ ਲੜ ਰਹੇ ਅਭੈ ਚੌਟਾਲਾ ਦੇ ਬੇਟੇ ਆਦਿਤਿਆ ਨੇ ਜਿੱਤ ਦਰਜ ਕੀਤੀ ਹੈ।
ਦਿਗਵਿਜੇ ਚੌਟਾਲਾ- ਦੁਸ਼ਯੰਤ ਚੌਟਾਲਾ ਦੇ ਭਰਾ ਦਿਗਵਿਜੇ ਡੱਬਵਾਲੀ ਸੀਟ ਤੋਂ ਚੋਣ ਮੈਦਾਨ 'ਚ ਸਨ। ਉਹ ਵੀ ਹਾਰ ਗਏ।
ਅਰਜੁਨ ਚੌਟਾਲਾ- ਅਭੈ ਚੌਟਾਲਾ ਦੇ ਬੇਟੇ ਅਰਜੁਨ ਚੌਟਾਲਾ ਨੇ ਰਾਣੀਆਂ ਸੀਟ ਤੋਂ ਚੋਣ ਜਿੱਤੀ ਹੈ।

ਸਿਆਸਤ 'ਚ ਚੌਟਾਲਾ ਪਰਿਵਾਰ ਦਾ ਦਬਦਬਾ
1967 ਵਿੱਚ ਪਹਿਲੀ ਵਾਰ ਹਰਿਆਣਾ ਨੂੰ ਵੱਖ ਕਰਕੇ ਚੋਣਾਂ ਕਰਵਾਈਆਂ ਗਈਆਂ। ਉਦੋਂ ਤੋਂ ਹਰਿਆਣਾ ਦੀ ਰਾਜਨੀਤੀ ਵਿੱਚ ਚੌਟਾਲਾ ਪਰਿਵਾਰ ਦਾ ਰਾਜਸੀ ਦਬਦਬਾ ਰਿਹਾ ਹੈ। ਉਸ ਸਮੇਂ ਚੌਧਰੀ ਦੇਵੀ ਲਾਲ ਮੁੱਖ ਭੂਮਿਕਾ ਵਿੱਚ ਸਨ। ਦੇਵੀ ਲਾਲ ਨੇ 1967 ਤੋਂ 1989 ਤੱਕ ਹਰਿਆਣਾ ਦੀ ਰਾਜਨੀਤੀ ਕੀਤੀ। ਇਸ ਸਮੇਂ ਦੌਰਾਨ ਉਹ ਦੋ ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹੇ। 1989 'ਚ ਭਾਰਤ ਦੇ ਉਪ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਦੇਵੀ ਲਾਲ ਨੇ ਮੁੱਖ ਮੰਤਰੀ ਦੀ ਕੁਰਸੀ ਆਪਣੇ ਪੁੱਤਰ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੂੰ ਸੌਂਪ ਦਿੱਤੀ। ਉਸ ਸਮੇਂ ਉਨ੍ਹਾਂ ਦਾ ਛੋਟਾ ਪੁੱਤਰ ਰਣਜੀਤ ਚੌਟਾਲਾ ਵੀ ਮੁੱਖ ਮੰਤਰੀ ਅਹੁਦੇ ਦਾ ਦਾਅਵੇਦਾਰ ਸੀ।

ਓਮ ਪ੍ਰਕਾਸ਼ ਚੌਟਾਲਾ ਕੁੱਲ 4 ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹੇ। ਚੌਟਾਲਾ 2005 'ਚ ਹਾਰ ਗਿਆ ਸੀ, ਉਦੋਂ ਤੋਂ ਚੌਟਾਲਾ ਪਰਿਵਾਰ ਸਿੱਧੇ ਤੌਰ 'ਤੇ ਸੱਤਾ 'ਚ ਨਹੀਂ ਆ ਸਕਿਆ ਹੈ। ਚੌਟਾਲਾ ਪਰਿਵਾਰ 2018 ਵਿੱਚ ਵੰਡਿਆ ਗਿਆ। ਦੁਸ਼ਯੰਤ ਚੌਟਾਲਾ ਨੇ ਦਾਦਾ ਓਮ ਪ੍ਰਕਾਸ਼ ਅਤੇ ਛੋਟੇ ਬੇਟੇ ਅਭੈ ਚੌਟਾਲਾ ਵਿਰੁੱਧ ਬਗਾਵਤ ਕੀਤੀ।

ਦੁਸ਼ਯੰਤ ਨੇ ਆਪਣੇ ਪਿਤਾ ਅਜੈ ਸਿੰਘ ਚੌਟਾਲਾ ਨਾਲ ਮਿਲ ਕੇ ਆਪਣੀ ਪਾਰਟੀ ਬਣਾਈ। 2019 ਦੀਆਂ ਚੋਣਾਂ 'ਚ ਜੇਜੇਪੀ ਨੇ 10 ਸੀਟਾਂ ਜਿੱਤੀਆਂ ਤੇ ਸਰਕਾਰ 'ਚ ਕਿੰਗਮੇਕਰ ਦੀ ਭੂਮਿਕਾ ਨਿਭਾਈ। ਇਸ ਵਾਰ ਦੋਵੇਂ ਪਾਰਟੀਆਂ ਵੱਖ-ਵੱਖ ਗਠਜੋੜਾਂ ਨਾਲ ਮੈਦਾਨ 'ਚ ਸਨ।


author

Baljit Singh

Content Editor

Related News