ਡੋਡਾ ''ਚ ਚੌਧਰੀ ਲਾਲ ਸਿੰਘ ਡੋਡਾ ''ਚ ਗ੍ਰਿਫਤਾਰ

Wednesday, Apr 10, 2019 - 01:29 PM (IST)

ਡੋਡਾ ''ਚ ਚੌਧਰੀ ਲਾਲ ਸਿੰਘ ਡੋਡਾ ''ਚ ਗ੍ਰਿਫਤਾਰ

ਜੰਮੂ—ਭਾਜਪਾ ਦੇ ਬਾਗੀ ਨੇਤਾ ਚੌਧਰੀ ਲਾਲ ਸਿੰਘ ਨੂੰ ਡੋਡਾ 'ਚ ਗ੍ਰਿਫਤਾਰ ਕੀਤਾ ਗਿਆ ਹੈ। ਜੰਮੂ-ਪੁੰਛ ਅਤੇ ਉਧਮਪੁਰ-ਡੋਡਾ ਸੀਟ ਤੋਂ ਡੋਗਰਾ ਸੁਵਾਭੀਮਾਨ ਸੰਗਠਨ ਦੇ ਉਮੀਦਵਾਰ ਲਾਲ ਸਿੰਘ ਡੋਡਾ 'ਚ ਆਰ.ਐੱਸ.ਐੱਸ. ਨੇਤਾ ਚੰਦਰਕਾਂਤ ਸ਼ਰਮਾ ਦੇ ਅੰਤਿਮ ਸੰਸਕਾਰ 'ਚ ਹਿੱਸਾ ਲੈਣ ਗਏ ਹੋਏ ਸਨ। 
ਡੋਡਾ ਦੇ ਡੀ.ਸੀ. ਦੇ ਆਦੇਸ਼ 'ਤੇ ਚੌਧਰੀ ਲਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪ੍ਰਸ਼ਾਸਨ ਨਹੀਂ ਚਾਹੁੰਦਾ ਹੈ ਕਿ ਰਾਜਨੀਤਿਕ ਲਾਭ ਦੇ ਲਈ ਆਰ.ਐੱਸ.ਐੱਸ. ਨੇਤਾ ਦੀ ਮੌਤ ਨੂੰ ਇਕ ਮੌਕੇ ਦੇ ਤੌਰ 'ਤੇ ਪ੍ਰਯੋਗ ਕੀਤਾ ਜਾਵੇ। ਚੰਦਰਕਾਂਤ ਸ਼ਰਮਾ ਨੂੰ ਅੱਤਵਾਦੀਆਂ ਨੇ ਕੱਲ ਗੋਲੀ ਮਾਰ ਦਿੱਤੀ ਸੀ। ਹਮਲੇ 'ਚ ਉਨ੍ਹਾਂ ਦਾ ਪੀ.ਐੱਸ.ਓ. ਵੀ ਮਾਰਿਆ ਗਿਆ ਸੀ। ਸ਼ਰਮਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੇ ਜੰਮੂ ਮੈਡੀਕਲ ਕਾਲਜ 'ਚ ਦਮ ਤੋੜ ਦਿੱਤਾ ਸੀ। 


author

Aarti dhillon

Content Editor

Related News