ਚਾਰਜਿੰਗ ਦੌਰਾਨ E-Bike ਦੀ ਬੈਟਰੀ ''ਚ ਹੋਇਆ ਧਮਾਕਾ, ਤਿੰਨ ਔਰਤਾਂ ਜ਼ਖ਼ਮੀ
Monday, Jun 02, 2025 - 01:54 PM (IST)

ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਕੌਸਾ ਦੀ ਅਲਮਾਸ ਕਾਲੋਨੀ 'ਚ ਇਕ ਘਰ 'ਚ ਚਾਰਜਿੰਗ ਦੌਰਾਨ ਇਲੈਕਟ੍ਰਿਕ ਦੋਪਹੀਆ ਵਾਹਨ ਦੀ ਬੈਟਰੀ ਫਟਣ ਨਾਲ ਤਿੰਨ ਔਰਤਾਂ ਝੁਲਸ ਗਈਆਂ ਅਤੇ ਉਨ੍ਹਾਂ 'ਚੋਂ ਇਕ ਗੰਭੀਰ ਜ਼ਖਮੀ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਘਟਨਾ ਦੀ ਪੁਸ਼ਟੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਸ਼ਾਮ ਨੂੰ ਵਾਪਰੀ ਅਤੇ ਅੱਗ ਤੇਜ਼ੀ ਨਾਲ ਪੂਰੇ ਘਰ 'ਚ ਫੈਲ ਗਈ, ਜਿਸ ਨਾਲ ਘਰੇਲੂ ਸਮਾਨ ਅਤੇ ਬਿਜਲੀ ਦੀਆਂ ਤਾਰਾਂ ਨੂੰ ਨੁਕਸਾਨ ਪਹੁੰਚਿਆ। ਪੀੜਤ ਨੁਸਰਤ ਸਈਦ (45) ਅਤੇ ਉਸ ਦੀਆਂ ਧੀਆਂ ਹਾਫਜ਼ਾ (24) ਅਤੇ ਅਫਜ਼ਾ (18) ਆਪਣੇ ਗਰਾਊਂਡ ਫਲੋਰ ਅਪਾਰਟਮੈਂਟ ਦੇ ਅੰਦਰ ਸਨ, ਜਦੋਂ ਬੈਟਰੀ 'ਚ ਧਮਾਕਾ ਹੋਇਆ। ਤਿੰਨਾਂ ਦੇ ਚਿਹਰੇ ਅਤੇ ਹੱਥ ਸੜ ਗਏ, ਜਦੋਂ ਕਿ ਨੁਸਰਤ ਦੇ ਸਰੀਰ ਦਾ 30 ਫੀਸਦੀ ਤੋਂ ਵੱਧ ਹਿੱਸਾ ਸੜ ਗਿਆ।
ਇਹ ਵੀ ਪੜ੍ਹੋ : ਇਕ ਹੋਰ ਸੱਸ ਦੇ ਸਿਰ ਚੜ੍ਹਿਆ 'ਇਸ਼ਕ ਦਾ ਭੂਤ' ! 30 ਸਾਲਾ ਪ੍ਰੇਮੀ ਨਾਲ ਹੋਈ ਫਰਾਰ, 4 ਨੂੰਹਾਂ ਦੇ...
ਵਿਸ਼ੇਸ਼ ਦੇਖਭਾਲ ਲਈ ਮੁੰਬਈ ਦੇ ਵਾਡਿਆ ਹਸਪਤਾਲ 'ਚ ਰੈਫਰ ਹੋਣ ਤੋਂ ਪਹਿਲਾਂ ਉਸ ਦਾ ਪਹਿਲਾਂ ਇਕ ਸਥਾਨਕ ਹਸਪਤਾਲ 'ਚ ਇਲਾਜ ਕੀਤਾ ਗਿਆ। ਫਾਇਰ ਬ੍ਰਿਗੇਡ ਅਤੇ ਆਫ਼ਤ ਪ੍ਰਬੰਧਨ ਕਰਮਚਾਰੀਆਂ ਨੇ ਤੁਰੰਤ ਅੱਗ 'ਤੇ ਕਾਬੂ ਪਾਇਆ ਅਤੇ ਹੋਰ ਨਿਵਾਸੀਆਂ ਦੀ ਸੁਰੱਖਿਆ ਯਕੀਨੀ ਕੀਤੀ। ਅਧਿਕਾਰੀਆਂ ਨੇ ਧਮਾਕੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਰਿਹਾਇਸ਼ੀ ਸਥਾਨਾਂ 'ਚ ਇਲੈਕਟ੍ਰਿਕ ਵਾਹਨ ਬੈਟਰੀ ਚਾਰਜ ਕਰਨ ਨਾਲ ਸੰਬੰਧਤ ਸੁਰੱਖਿਆ ਸੰਬੰਧੀ ਚਿੰਤਾਵਾਂ ਉਜਾਗਰ ਹੁੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8