ਉੱਤਰਾਖੰਡ: ਚਾਰਧਾਮ ਸ਼ਰਧਾਲੂਆਂ ਨਾਲ ਭਰੀ ਬੱਸ ਖੱਡ 'ਚ ਪਲਟੀ, ਹੁਣ ਤੱਕ 26 ਦੀ ਹੋ ਚੁੱਕੀ ਹੈ ਮੌਤ

Sunday, Jun 05, 2022 - 09:25 PM (IST)

ਉੱਤਰਾਖੰਡ: ਚਾਰਧਾਮ ਸ਼ਰਧਾਲੂਆਂ ਨਾਲ ਭਰੀ ਬੱਸ ਖੱਡ 'ਚ ਪਲਟੀ, ਹੁਣ ਤੱਕ 26 ਦੀ ਹੋ ਚੁੱਕੀ ਹੈ ਮੌਤ

ਨੈਸ਼ਨਲ ਡੈਸਕ : ਉੱਤਰਾਖੰਡ ਦੇ ਉੱਤਰਕਾਸ਼ੀ 'ਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਯਮਨੋਤਰੀ ਹਾਈਵੇਅ 'ਤੇ ਇਕ ਬੱਸ ਖੱਡ 'ਚ ਪਲਟ ਗਈ। ਇਸ ਹਾਦਸੇ 'ਚ ਹੁਣ ਤੱਕ 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਚਾਰਧਾਮ ਸ਼ਰਧਾਲੂਆਂ ਨਾਲ ਭਰੀ ਬੱਸ ਉੱਤਰਕਾਸ਼ੀ 'ਚ ਯਮਨੋਤਰੀ ਹਾਈਵੇ 'ਤੇ ਦਮਤਾ ਨੇੜੇ ਖੱਡ 'ਚ ਡਿੱਗ ਗਈ। ਬੱਸ ਵਿੱਚ 28-30 ਲੋਕ ਸਵਾਰ ਸਨ। ਸਾਰੇ ਲੋਕ ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਸੂਚਨਾ ਮਿਲਣ 'ਤੇ ਸਟੇਟ ਡਿਜ਼ਾਸਟਰ ਮੈਨੇਜਮੈਂਟ ਫੋਰਸ (SDRF) ਮੌਕੇ 'ਤੇ ਪਹੁੰਚ ਗਈ ਹੈ। ਜਾਣਕਾਰੀ ਮੁਤਾਬਕ ਹੁਣ ਤੱਕ 26 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਰਾਹਤ ਅਤੇ ਬਚਾਅ ਕਾਰਜ ਜਾਰੀ ਹੈ।

ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ


author

Mukesh

Content Editor

Related News