12ਵੀਂ ਦੀ ਰਾਜਨੀਤੀ ਸ਼ਾਸਤਰ ਦੀ ਕਿਤਾਬ ’ਚੋਂ ਖਾਲਿਸਤਾਨ ਦਾ ਚੈਪਟਰ ਹਟਾਇਆ

05/31/2023 10:25:15 AM

ਨਵੀਂ ਦਿੱਲੀ (ਭਾਸ਼ਾ)- ਸਿੱਖਿਆ ਮੰਤਰਾਲਾ ਦੇ ਅਧਿਕਾਰੀਆਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੇ ਇਤਰਾਜ਼ਾਂ ਤੋਂ ਬਾਅਦ ਐਨ.ਸੀ.ਈ.ਆਰ.ਟੀ. ਨੇ 12ਵੀਂ ਜਮਾਤ ਦੀ ਰਾਜਨੀਤੀ ਸ਼ਾਸਤਰ ਦੀ ਪਾਠ ਪੁਸਤਕ ’ਚੋਂ ਵੱਖਰੇ ਸਿੱਖ ਰਾਸ਼ਟਰ ਖਾਲਿਸਤਾਨ ਦੀ ਮੰਗ ਦਾ ਚੈਪਟਰ ਹਟਾ ਦਿੱਤਾ ਹੈ। ਸ਼੍ਰੋਮਣੀ ਕਮੇਟੀ ਨੇ ਪਿਛਲੇ ਮਹੀਨੇ ਦੋਸ਼ ਲਾਇਆ ਸੀ ਕਿ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਨ.ਸੀ.ਈ.ਆਰ.ਟੀ.) ਨੇ ਆਪਣੀ 12ਵੀਂ ਜਮਾਤ ਦੀ ਰਾਜਨੀਤੀ ਸ਼ਾਸਤਰ ਦੀ ਪਾਠ ਪੁਸਤਕ ’ਚ ਸਿੱਖਾਂ ਬਾਰੇ ਇਤਿਹਾਸਕ ਜਾਣਕਾਰੀ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਹੈ। ਸ਼੍ਰੋਮਣੀ ਕਮੇਟੀ ਦਾ ਇਤਰਾਜ਼ ‘ਪੌਲਿਟਿਕਸ ਇਨ ਇੰਡੀਆ ਸਿੰਸ ਇੰਡੀਪੈਂਡੈਂਸ’ ਪੁਸਤਕ ’ਚ ਆਨੰਦਪੁਰ ਸਾਹਿਬ ਦੇ ਮਤੇ ਦੇ ਜ਼ਿਕਰ ’ਤੇ ਹੈ।

ਇਹ ਵੀ ਪੜ੍ਹੋ : 3 ਸਿੱਖ ਨੌਜਵਾਨਾਂ ਦੀ ਕੁੱਟਮਾਰ ਦਾ ਮਾਮਲਾ : ਸੁਖਬੀਰ ਬਾਦਲ ਨੇ ਦੋਸ਼ੀਆਂ ਲਈ ਕੀਤੀ ਮਿਸਾਲੀ ਸਜ਼ਾ ਮੰਗੀ

ਹਟਾਏ ਗਏ ਵਾਕਾਂ ’ਚੋਂ ਇਕ ’ਚ ਲਿਖਿਆ ਸੀ,''ਮਤਾ ਸੰਘਵਾਦ ਨੂੰ ਮਜ਼ਬੂਤ ​​ਕਰਨ ਦੀ ਅਪੀਲ ਸੀ ਪਰ ਇਸ ਨੂੰ ਵੱਖਰੀ ਸਿੱਖ ਕੌਮ ਦੀ ਅਪੀਲ ਵਜੋਂ ਵੀ ਸਮਝਿਆ ਜਾ ਸਕਦਾ ਹੈ।'' ਇਕ ਵਾਕ ਇਹ ਵੀ ਹਟਾਇਆ ਗਿਆ ਕਿ ‘ਵਧੇਰੇ ਕੱਟੜਪੰਥੀ ਤੱਤਾਂ ਨੇ ਭਾਰਤ ਤੋਂ ਵੱਖ ਹੋਣ ਅਤੇ ‘ਖਾਲਿਸਤਾਨ’ ਬਣਾਉਣ ਦੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ।’ ਬਿਆਨ ਨੂੰ ਦੁਬਾਰਾ ਇਸ ਤਰ੍ਹਾਂ ਲਿਖਿਆ ਗਿਆ,''ਮਤਾ, ਸੰਘਵਾਦ ਨੂੰ ਮਜ਼ਬੂਤ ​​ਕਰਨ ਦੀ ਦਲੀਲ ਸੀ।'' ਐੱਨ.ਸੀ.ਈ.ਆਰ.ਟੀ. ਦੁਆਰਾ ਇਸ ਮੁੱਦੇ ਦੀ ਜਾਂਚ ਕਰਨ ਲਈ ਮਾਹਿਰਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਅਤੇ ਇਸ ਦੀਆਂ ਸਿਫ਼ਾਰਸ਼ਾਂ ਦੇ ਅਧਾਰ ’ਤੇ ਇੱਕ ਫੈਸਲਾ ਲਿਆ ਗਿਆ ਸੀ। ਉਨ੍ਹਾਂ ਕਿਹਾ,‘‘ਐੱਨ.ਸੀ.ਈ.ਆਰ.ਟੀ. ਨੇ ਇਕ ਸੋਧ ਪੱਤਰ ਜਾਰੀ ਕੀਤਾ ਹੈ। ਹਾਲਾਂਕਿ ਨਵੇਂ ਅਕਾਦਮਿਕ ਸੈਸ਼ਨ ਲਈ ਕਿਤਾਬਾਂ ਛਪ ਗਈਆਂ ਹਨ, ਜਦੋਂ ਕਿ ਡਿਜੀਟਲ ਕਿਤਾਬਾਂ ਚ ਬਦਲਾਅ ਦੇਖਣ ਨੂੰ ਮਿਲੇਗਾ।’’

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News