ਮੌਸਮ ਦਾ ਬਦਲਿਆ ਮਿਜਾਜ਼, ਪਹਾੜਾਂ ’ਤੇ ਬਰਫ਼ਬਾਰੀ, ਮੈਦਾਨਾਂ ’ਚ ਮੀਂਹ
Tuesday, Oct 17, 2023 - 09:16 AM (IST)
ਜੰਮੂ/ਦੇਹਰਾਦੂਨ (ਰੌਸ਼ਨੀ)- ਜੰਮੂ ਕਸ਼ਮੀਰ, ਉੱਤਰਾਖੰਡ ਤੇ ਹਿਮਾਚਲ ਦੇ ਪਹਾੜੀ ਖੇਤਰਾਂ ’ਚ ਸੋਮਵਾਰ ਤਾਜ਼ਾ ਬਰਫ਼ਬਾਰੀ ਹੋਈ ਅਤੇ ਪੰਜਾਬ ਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ’ਚ ਮੀਂਹ ਤੇ ਗੜ੍ਹੇਮਾਰੀ ਹੋਈ। ਅਧਿਕਾਰੀਆਂ ਮੁਤਾਬਕ ਡੋਡਾ, ਕਿਸ਼ਤਵਾੜ, ਰਾਜੌਰੀ, ਰਿਆਸੀ, ਪੁੰਛ, ਰਾਮਬਨ ਅਤੇ ਕਠੂਆ ਜ਼ਿਲਿਆਂ ਦੇ ਕਈ ਇਲਾਕਿਆਂ ’ਚ ਬਰਫ਼ਬਾਰੀ ਹੋਈ ਹੈ। ਨਾਲ ਹੀ ਮੈਦਾਨੀ ਇਲਾਕਿਆਂ ਵਿਚ ਮੋਹਲੇਧਾਰ ਮੀਂਹ ਵੀ ਪਿਆ ਹੈ। ਜੰਮੂ ’ਚ ਮੋਹਲੇਧਾਰ ਮੀਂਹ ਕਾਰਨ ਘੱਟੋ-ਘੱਟ ਤਾਪਮਾਨ ਡਿੱਗ ਗਿਆ ਹੈ। ਇਸ ਦੌਰਾਨ ਕਸ਼ਮੀਰ ਵਾਦੀ ਵਿਚ ਸ਼ੋਪੀਆਂ ਤੋਂ ਪੁੰਛ ਨੂੰ ਜੋੜਨ ਵਾਲੀ ਮੁਗਲ ਰੋਡ ਬੰਦ ਹੋ ਗਈ। ਅਧਿਕਾਰੀਆਂ ਮੁਤਾਬਕ ‘ਪੀਰ ਕੀ ਗਲੀ’ ਇਲਾਕੇ ’ਚ ਭਾਰੀ ਬਰਫ਼ਬਾਰੀ ਕਾਰਨ ਉਕਤ ਸੜਕ ਬੰਦ ਹੈ । ਜਦੋਂ ਤੱਕ ਮੌਸਮ ਸਾਫ਼ ਨਹੀਂ ਹੋ ਜਾਂਦਾ, ਪੁੰਛ ਅਤੇ ਰਾਜੌਰੀ ਖੇਤਰਾਂ ਤੋਂ ਕਿਸੇ ਵੀ ਵਾਹਨ ਨੂੰ ਵਾਦੀ ਵੱਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਗ੍ਰਿਫ਼ਤਾਰ
ਹਿਮਾਚਲ ਪ੍ਰਦੇਸ਼ ਦੇ ਉਪਰਲੇ ਇਲਾਕਿਆਂ ਵਿਚ ਮੀਂਹ ਅਤੇ ਬਰਫ਼ਬਾਰੀ ਕਾਰਨ ਤਾਪਮਾਨ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ‘ਪੱਛਮੀ ਗੜਬੜ’ ਦਾ ਪ੍ਰਭਾਵ ਮੰਗਲਵਾਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਬੁੱਧਵਾਰ ਤੋਂ ਇਸ ਦੇ ਰੁਕਣ ਦੀ ਆਸ ਹੈ। ਸਿਰਮੌਰ ਦੇ ਚੂਧਰ ਰੇਂਜ, ਰੋਹਤਾਂਗ ਦੱਰੇ, ਸ਼ਿਮਲਾ ਦੇ ਹਟੂ ਪੀਕ ਅਤੇ ਚੰਸ਼ਾਲ ਵਿੱਚ ਬਰਫ਼ਬਾਰੀ ਹੋਈ। ਸ਼ਿਮਲਾ ’ਚ ਬੱਦਲ ਛਾਏ ਰਹੇ। ਸੋਲਨ ਵਿੱਚ ਵੀ ਮੀਂਹ ਪਿਆ। ਡਲਹੌਜ਼ੀ ਵਿੱਚ 6 ਸੈਂਟੀਮੀਟਰ ਮੀਂਹ ਪਿਆ। ਸ਼ਿਮਲਾ, ਮਸ਼ੋਬਰਾ, ਨਾਰਕੰਡਾ, ਪਾਲਮਪੁਰ ਅਤੇ ਪਾਉਂਟਾ ਸਾਹਿਬ ਵਿੱਚ ਇੱਕ ਤੋਂ ਚਾਰ ਮਿਲੀਮੀਟਰ ਮੀਂਹ ਪਿਆ।
ਇਹ ਵੀ ਪੜ੍ਹੋ: ਹਮਾਸ ਦੇ ਹਮਲੇ 'ਚ ਭਾਰਤੀ ਮੂਲ ਦੀਆਂ 2 ਇਜ਼ਰਾਈਲੀ ਮਹਿਲਾ ਸੁਰੱਖਿਆ ਅਫ਼ਸਰ ਹੋਈਆਂ ਸ਼ਹੀਦ
ਲਾਹੌਲ ਸਪਿਤੀ ਜ਼ਿਲ੍ਹੇ ਦੇ ਕਿਲਾਂਗ ਵਿੱਚ ਐਤਵਾਰ ਦੀ ਰਾਤ ਇਸ ਮੌਸਮ ਦੀ ਹੁਣ ਤੱਕ ਦੀ ਸਭ ਤੋਂ ਠੰਡੀ ਰਾਤ ਸੀ। ਇੱਥੇ ਘੱਟੋ ਘੱਟ ਤਾਪਮਾਨ 1.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਤਰਾਖੰਡ ’ਚ ਬਦਰੀਨਾਥ, ਕੇਦਾਰਨਾਥ, ਗੰਗੋਤਰੀ, ਯਮੁਨੋਤਰੀ, ਔਲੀ, ਮੁਨਸਿਆਰੀ ਦੀਆਂ ਉੱਚੀਆਂ ਪਹਾੜੀਆਂ ’ਤੇ ਬਰਫਬਾਰੀ ਅਤੇ ਜ਼ਿਆਦਾਤਰ ਹੇਠਲੇ ਸਥਾਨਾਂ ’ਤੇ ਮੀਂਹ ਕਾਰਨ ਤਾਪਮਾਨ ’ਚ ਕਾਫੀ ਗਿਰਾਵਟ ਆਈ ਅਤੇ ਠੰਡ ਮਹਿਸੂਸ ਹੋਣ ਲੱਗੀ। ਇਸ ਦੌਰਾਨ ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਇਲਾਕਿਆਂ ’ਚ ਮੀਂਹ ਪਿਆ, ਜਿਸ ਨਾਲ ਤਾਪਮਾਨ ਕਾਫ਼ੀ ਹੇਠਾਂ ਆ ਗਿਆ ਤੇ ਇਥੇ ਮੌਸਮ ਨੇ ਕਰਵਟ ਬਦਲ ਲਈ ਹੈ।
ਇਹ ਵੀ ਪੜ੍ਹੋ: ਇਜ਼ਰਾਈਲ-ਹਮਾਸ ਜੰਗ ਦਾ ਖ਼ੌਫ਼ਨਾਕ ਬਦਲਾ: 71 ਸਾਲਾ ਬਜ਼ੁਰਗ ਨੇ 6 ਸਾਲਾ ਮਾਸੂਮ ਨੂੰ ਦਿੱਤੀ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।