ਰਾਜਸਥਾਨ ਦੇ ਜੋਧਪੁਰ, ਅਜਮੇਰ ਤੇ ਬੀਕਾਨੇਰ ਡਿਵੀਜ਼ਨ ਦੇ ਕੁਝ ਹਿੱਸਿਆਂ ''ਚ ਭਾਰੀ ਮੀਂਹ ਦੀ ਸੰਭਾਵਨਾ
Friday, Aug 16, 2024 - 04:34 PM (IST)
ਜੈਪੁਰ - ਉੱਤਰ-ਪੂਰਬੀ ਰਾਜਸਥਾਨ 'ਤੇ ਸਰਕੂਲੇਸ਼ਨ ਸਿਸਟਮ ਹੁਣ ਹੌਲੀ-ਹੌਲੀ ਪੱਛਮੀ ਰਾਜਸਥਾਨ ਵੱਲ ਵਧ ਰਿਹਾ ਹੈ, ਜਿਸ ਕਾਰਨ ਅਗਲੇ 24 ਘੰਟਿਆਂ ਦੌਰਾਨ ਜੋਧਪੁਰ, ਅਜਮੇਰ ਅਤੇ ਬੀਕਾਨੇਰ ਡਿਵੀਜ਼ਨ ਦੇ ਕੁਝ ਹਿੱਸਿਆਂ 'ਚ ਭਾਰੀ ਤੋਂ ਬਹੁਤ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਜੈਪੁਰ ਮੌਸਮ ਵਿਗਿਆਨ ਕੇਂਦਰ ਦੇ ਇੰਚਾਰਜ ਅਤੇ ਬੁਲਾਰੇ ਰਾਧੇਸ਼ਿਆਮ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ ਹੈ। ਸ਼ੁੱਕਰਵਾਰ ਸਵੇਰ ਤੱਕ ਰਾਜਸਥਾਨ ਦੇ ਅਲਵਰ, ਸੀਕਰ, ਕਰੌਲੀ, ਕੋਟਾ, ਭੀਲਵਾੜਾ, ਟੋਂਕ, ਜੈਸਲਮੇਰ ਅਤੇ ਬਾੜਮੇਰ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ।
ਇਹ ਵੀ ਪੜ੍ਹੋ - Assembly Election: 10 ਸਾਲਾਂ ਬਾਅਦ ਬਦਲੇਗੀ ਜੰਮੂ-ਕਸ਼ਮੀਰ ਦੀ ਤਸਵੀਰ! ਜਾਣੋ ਹਰਿਆਣਾ 'ਚ ਹਾਲ
ਜੈਪੁਰ ਮੌਸਮ ਵਿਗਿਆਨ ਕੇਂਦਰ ਦੇ ਬੁਲਾਰੇ ਸ਼ਰਮਾ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਜੈਪੁਰ, ਦੌਸਾ, ਬਾਰਾਨ, ਨਾਗੌਰ, ਜੋਧਪੁਰ, ਬੀਕਾਨੇਰ, ਪਾਲੀ ਅਤੇ ਸਵਾਈ ਮਾਧੋਪੁਰ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਬਹੁਤ ਭਾਰੀ ਮੀਂਹ ਦਰਜ ਕੀਤਾ ਗਿਆ। ਬੁਲਾਰੇ ਅਨੁਸਾਰ ਸ਼ੁੱਕਰਵਾਰ ਸਵੇਰੇ 8.30 ਵਜੇ ਤੱਕ ਪੂਰਬੀ ਰਾਜਸਥਾਨ ਵਿੱਚ ਸਭ ਤੋਂ ਵੱਧ ਬਾਰਿਸ਼ ਬੂੰਦੀ ਜ਼ਿਲ੍ਹੇ ਦੇ ਹਿੰਡੋਲੀ ਵਿੱਚ 220 ਮਿਲੀਮੀਟਰ ਅਤੇ ਪੱਛਮੀ ਰਾਜਸਥਾਨ ਦੇ ਬੀਕਾਨੇਰ ਦੇ ਕੋਲਾਇਤ ਵਿੱਚ 172 ਮਿਲੀਮੀਟਰ ਦਰਜ ਕੀਤੀ ਗਈ।
ਇਹ ਵੀ ਪੜ੍ਹੋ - ਬਾਥਰੂਮ ਕਰਨ ਗਏ ਵਿਅਕਤੀ ਨੂੰ ਸੁੰਨਸਾਨ ਜਗ੍ਹਾ ਤੋਂ ਮਿਲਿਆ ਸੂਟਕੇਸ, ਖੋਲ੍ਹਦੇ ਸਾਰ ਉੱਡ ਗਏ ਉਸ ਦੇ ਹੋਸ਼
ਇਸ ਦੌਰਾਨ ਕਈ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ। ਬੁਲਾਰੇ ਨੇ ਦੱਸਿਆ ਕਿ ਸ਼ਨੀਵਾਰ ਤੋਂ ਸੂਬੇ ਦੇ ਕਈ ਜ਼ਿਲ੍ਹਿਆਂ ਅਤੇ ਡਵੀਜ਼ਨਾਂ ਵਿੱਚ ਭਾਰੀ ਮੀਂਹ ਰੁਕਣ ਦੀ ਸੰਭਾਵਨਾ ਹੈ। ਇਨ੍ਹਾਂ ਡਿਵੀਜ਼ਨਾਂ ਵਿਚ 17 ਤੋਂ 22 ਅਗਸਤ ਤੱਕ ਜ਼ਿਆਦਾਤਰ ਹਿੱਸਿਆਂ ਵਿੱਚ ਆਸਮਾਨ ਸਾਫ਼ ਰਹਿਣ ਅਤੇ ਧੁੱਪ ਨਿਕਲਣ ਦੀ ਪ੍ਰਬਲ ਸੰਭਾਵਨਾ ਹੈ। ਸ਼ਰਮਾ ਨੇ ਕਿਹਾ ਕਿ ਅਗਸਤ ਦੇ ਅਖੀਰਲੇ ਹਫ਼ਤੇ ਭਾਰੀ ਮੀਂਹ ਦਾ ਇੱਕ ਹੋਰ ਦੌਰ ਹੋਣ ਦੀ ਸੰਭਾਵਨਾ ਹੈ। ਸ਼ਰਮਾ ਨੇ ਕਿਹਾ ਕਿ ਅਗਸਤ ਦੇ ਅਖੀਰਲੇ ਹਫ਼ਤੇ ਭਾਰੀ ਮੀਂਹ ਦਾ ਇੱਕ ਹੋਰ ਦੌਰ ਆਉਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ - ਸਾਈਕਲ 'ਤੇ ਸਵਾਰ ਹੋ ਕੁੜੀ ਨੇ ਇਸ ਅੰਦਾਜ਼ 'ਚ ਮਨਾਇਆ ਆਜ਼ਾਦੀ ਦਿਵਸ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ
ਚਿਤੌੜਗੜ੍ਹ ਜ਼ਿਲ੍ਹੇ ਦੇ ਰਾਵਤਭਾਟਾ ਵਿੱਚ ਵੀਰਵਾਰ ਨੂੰ ਭਾਰੀ ਮੀਂਹ ਕਾਰਨ 50 ਤੋਂ ਵੱਧ ਲੋਕ ਪਦਾਝਰ ਝਰਨੇ ਵਿੱਚ ਫਸ ਗਏ ਅਤੇ ਉਨ੍ਹਾਂ ਨੂੰ ਐੱਸਡੀਆਰਐੱਫ ਦੀ ਟੀਮ ਨੇ ਸੁਰੱਖਿਅਤ ਬਾਹਰ ਕੱਢ ਲਿਆ। ਪੁਲਸ ਨੇ ਦੱਸਿਆ ਕਿ ਵੀਰਵਾਰ ਨੂੰ ਕਈ ਲੋਕ ਜੰਗਲ 'ਚ ਬਣੇ ਝਰਨੇ 'ਤੇ ਗਏ ਸਨ ਪਰ ਝਰਨੇ ਦਾ ਰਸਤਾ ਪਾਣੀ 'ਚ ਡੁੱਬਣ ਕਾਰਨ ਉਹ ਜੰਗਲ 'ਚ ਹੀ ਫਸ ਗਏ। SDRF ਟੀਮ ਦਾ ਇੱਕ ਵਾਹਨ ਵੀ ਚਿੱਕੜ ਵਿੱਚ ਫਸ ਗਿਆ। ਸ਼ੁੱਕਰਵਾਰ ਸਵੇਰੇ ਸਾਰੇ 53 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ।
ਇਹ ਵੀ ਪੜ੍ਹੋ - ਨਦੀ 'ਚ ਨਹਾਉਣ ਗਏ 7 ਨੌਜਵਾਨਾਂ ਦੀ ਮੌਤ, ਇੱਕੋ ਚਿਖਾ 'ਤੇ ਹੋਇਆ ਸਸਕਾਰ, ਧਾਹਾਂ ਮਾਰ ਰੋਇਆ ਸਾਰਾ ਪਿੰਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8