ਇਸ ਮਹਿਕਮੇ 'ਚ ਨਿਕਲੀਆਂ 200 ਭਰਤੀਆਂ, ਜਾਣੋ ਯੋਗਤਾ ਸਣੇ ਹੋਰ ਵੇਰਵਾ
Wednesday, Apr 09, 2025 - 05:21 PM (IST)

ਨਵੀਂ ਦਿੱਲੀ- ਛੱਤੀਸਗੜ੍ਹ ਪ੍ਰੋਫੈਸ਼ਨਲ ਐਗਜ਼ਾਮੀਨੇਸ਼ਨ ਬੋਰਡ (CG Vyapam) ਨੇ ਸਹਾਇਕ ਵਿਕਾਸ ਵਿਸਥਾਰ ਅਧਿਕਾਰੀ (ADEO) ਦੇ ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ। ਉਮੀਦਵਾਰ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਉਮੀਦਵਾਰ ਆਖ਼ਰੀ ਤਾਰੀਖ਼ 2 ਮਈ 2025 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਸਹਾਇਕ ਵਿਕਾਸ ਵਿਸਥਾਰ ਅਧਿਕਾਰੀ ਦੀਆਂ ਇਹ ਅਸਾਮੀਆਂ ਪੰਚਾਇਤ ਅਤੇ ਪੇਂਡੂ ਵਿਕਾਸ ਵਿਭਾਗ, ਵਿਕਾਸ ਕਮਿਸ਼ਨਰ ਦੇ ਦਫ਼ਤਰ ਲਈ ਹਨ। ਇਸ ਅਸਾਮੀਆਂ ਤਹਿਤ ਕੁੱਲ 200 ਅਹੁਦੇ ਭਰੇ ਜਾਣਗੇ।
ਯੋਗਤਾ
ਇਸ ਭਰਤੀ ਵਿਚ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਪੇਂਡੂ ਵਿਕਾਸ ਵਿਚ ਪੋਸਟ ਗ੍ਰੈਜੂਏਟ ਡਿਗਰੀ/ਪੋਸਟ ਗ੍ਰੈਜੂਏਟ ਡਿਪਲੋਮਾ ਰੱਖਣ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ।
ਉਮਰ ਹੱਦ
ਜੇਕਰ ਉਮਰ ਹੱਦ ਦੀ ਗੱਲ ਕੀਤੀ ਜਾਵੇ ਤਾਂ ਘੱਟੋ-ਘੱਟ ਉਮਰ 20 ਸਾਲ ਅਤੇ ਵੱਧ ਤੋਂ ਵੱਧ ਉਮਰ 30 ਸਾਲ ਹੈ। ਰਾਖਵੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਉਮਰ ਹੱਦ ਵਿਚ ਛੋਟ ਮਿਲੇਗੀ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਦਸਤਾਵੇਜ਼ ਤਸਦੀਕ ਰਾਹੀਂ ਕੀਤੀ ਜਾਵੇਗੀ।
ਅਰਜ਼ੀ ਫੀਸ
ਮੁਫ਼ਤ
ਇੰਝ ਕਰੋ ਅਪਲਾਈ
ਅਧਿਕਾਰਤ ਵੈੱਬਸਾਈਟ vyapam.cgstate.gov.in 'ਤੇ ਜਾਓ।
'ਆਨਲਾਈਨ ਐਪਲੀਕੇਸ਼ਨ' 'ਤੇ ਕਲਿੱਕ ਕਰੋ।
ਅਹੁਦਿਆਂ 'ਤੇ ਅਪਲਾਈ ਕਰਨ ਲਈ ਲਿੰਕ 'ਤੇ ਕਲਿੱਕ ਕਰੋ।
ਆਪਣੇ ਆਪ ਨੂੰ ਰਜਿਸਟਰ ਕਰਕੇ ਫਾਰਮ ਭਰੋ।
ਦਸਤਾਵੇਜ਼ ਅਪਲੋਡ ਕਰਕੇ ਫਾਰਮ ਜਮ੍ਹਾਂ ਕਰੋ।
ਫਾਰਮ ਡਾਊਨਲੋਡ ਕਰੋ। ਹੋਰ ਲੋੜ ਲਈ ਇਕ ਪ੍ਰਿੰਟਆਊਟ ਰੱਖੋ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।