ਪੈਨਸ਼ਨਰਾਂ ਲਈ ਸਰਕਾਰ ਦਾ ਖ਼ਾਸ ਉਪਰਾਲਾ
Thursday, Nov 07, 2024 - 04:09 PM (IST)
ਨਵੀਂ ਦਿੱਲੀ- ਪੈਨਸ਼ਨਰਾਂ ਲਈ ਸਰਕਾਰ ਨੇ ਖ਼ਾਸ ਉਪਰਾਲਾ ਕੀਤਾ ਹੈ, ਜਿਸ ਤੋਂ ਉਨ੍ਹਾਂ ਨੂੰ ਵੱਡੀ ਸਹੂਲਤ ਮਿਲੇਗੀ । ਦਰਅਸਲ ਪੈਨਸ਼ਨਰਾਂ ਦੇ ਡਿਜੀਟਲ ਸਸ਼ਕਤੀਕਰਨ ਨੂੰ ਵਧਾਉਣ ਦੀ ਦਿਸ਼ਾ 'ਚ ਇਕ ਵੱਡਾ ਕਦਮ ਚੁੱਕਦੇ ਹੋਏ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਰਾਸ਼ਟਰਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ (DLC) ਮੁਹਿੰਮ 3.0 ਦੀ ਸ਼ੁਰੂਆਤ ਕੀਤੀ।
ਇਹ ਵੀ ਪੜ੍ਹੋ- 20 ਨਵੰਬਰ ਨੂੰ ਛੁੱਟੀ ਦਾ ਐਲਾਨ
PIB ਦੇ ਇਕ ਬਿਆਨ ਮੁਤਾਬਕ ਇਸ ਮੁਹਿੰਮ ਦਾ ਉਦੇਸ਼ ਪੈਨਸ਼ਨਰਾਂ ਲਈ ਆਪਣੇ ਘਰਾਂ ਬੈਠੇ ਜਾਂ ਤੈਅ ਪੈਨਸ਼ਨ ਵੰਡ ਕੇਂਦਰਾਂ ਵਿਚ ਆਪਣੇ ਡਿਜੀਟਲ ਲਾਈਫ਼ ਸਰਟੀਫ਼ਿਕੇਟ ਜਮ੍ਹਾਂ ਕਰਾਉਣ ਦੀ ਪ੍ਰਕਿਰਿਆ ਨੂੰ ਸੌਖਾਲਾ ਬਣਾਉਣਾ ਹੈ। ਇਹ ਪਹਿਲਕਦਮੀ ਡਿਜੀਟਲ ਸਸ਼ਕਤੀਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿਸ਼ਟੀਕੋਣ ਦਾ ਇਕ ਮੁੱਖ ਹਿੱਸਾ ਹੈ। ਇਹ ਮੁਹਿੰਮ 1 ਤੋਂ 30 ਨਵੰਬਰ, 2024 ਤੱਕ ਚੱਲੇਗੀ, ਜਿਸ 'ਚ ਪੂਰੇ ਭਾਰਤ ਦੇ 800 ਸ਼ਹਿਰਾਂ ਅਤੇ ਕਸਬਿਆਂ ਨੂੰ ਕਵਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਸਰਕਾਰੀ ਨੌਕਰੀਆਂ 'ਚ ਭਰਤੀ ਨਿਯਮਾਂ ਨੂੰ ਲੈ ਕੇ SC ਦਾ ਵੱਡਾ ਫ਼ੈਸਲਾ
DLC ਮੁਹਿੰਮ 3.0 ਪਹਿਲੀ ਵਾਰ 2014 'ਚ ਸ਼ੁਰੂ ਕੀਤੀ ਗਈ ਸਫਲ ਜੀਵਨ ਪ੍ਰਮਾਣ ਪਹਿਲਕਦਮੀ ਦਾ ਵਿਸਥਾਰ ਹੈ। ਇਹ ਆਪਣੀ ਤਰ੍ਹਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਮੁਹਿੰਮ ਹੋਵੇਗੀ, ਜੋ ਦੇਸ਼ ਭਰ ਵਿਚ 1.8 ਲੱਖ ਤੋਂ ਵੱਧ ਗ੍ਰਾਮੀਣ ਡਾਕ ਸੇਵਕਾਂ ਅਤੇ 1,100 ਨੋਡਲ ਅਫ਼ਸਰਾਂ ਤੱਕ ਪਹੁੰਚੇਗੀ। ਕੁੱਲ ਮਿਲਾ ਕੇ 19 ਪੈਨਸ਼ਨ ਵੰਡਣ ਵਾਲੇ ਬੈਂਕਾਂ, 57 ਪੈਨਸ਼ਨ ਵੈਲਫੇਅਰ ਐਸੋਸੀਏਸ਼ਨਾਂ, CGDA, IPPB, ਅਤੇ UIDAI ਵਲੋਂ 1,900 ਕੈਂਪ ਲਗਾਏ ਜਾਣਗੇ, ਜੋ ਸਾਰੇ ਸਰਕਾਰੀ ਪਹੁੰਚ 'ਤੇ ਮੁਹਿੰਮ ਨੂੰ ਲਾਗੂ ਕਰਨ ਲਈ ਇਕੱਠੇ ਹੋਏ ਹਨ।
ਇਹ ਵੀ ਪੜ੍ਹੋ- ਜੇਕਰ ਤੁਹਾਡਾ ਵੀ ਫੋਨ ਚੋਰੀ ਜਾਂ ਗੁੰਮ ਹੋ ਗਿਆ ਤਾਂ ਘਬਰਾਓ ਨਹੀਂ, ਆਸਾਨੀ ਨਾਲ ਕਰੋ UPI ID ਬੰਦ
ਇਹ ਮੁਹਿੰਮ ਕੇਂਦਰ ਅਤੇ ਸੂਬਾ ਸਰਕਾਰਾਂ, EPFO ਅਤੇ ਆਟੋਨੋਮਸ ਬਾਡੀਜ਼ ਸਮੇਤ ਸਾਰੇ ਪੈਨਸ਼ਨਰਾਂ ਨੂੰ ਆਪਣੇ ਡਿਜੀਟਲ ਲਾਈਫ਼ ਸਰਟੀਫਿਕੇਟ ਜਾਂ ਤਾਂ ਡਿਜ਼ੀਟਲ ਜਾਂ ਘਰ-ਘਰ ਸੇਵਾਵਾਂ ਰਾਹੀਂ ਜਮ੍ਹਾਂ ਕਰਾਉਣ ਦੇ ਯੋਗ ਬਣਾਵੇਗੀ। ਇਸ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਸੁਪਰ ਸੀਨੀਅਰ ਪੈਨਸ਼ਨਰਾਂ ਨੂੰ ਘਰ-ਘਰ ਜਾ ਕੇ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਜਤਿੰਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ DLC ਮੁਹਿੰਮ 3.0 ਦਾ ਉਦੇਸ਼ ਪੈਨਸ਼ਨਰਾਂ ਨੂੰ ਆਪਣੀ ਜੀਵਨ ਸਥਿਤੀ ਨੂੰ ਸਾਬਤ ਕਰਨ ਲਈ ਇਕ ਸਰਲ, ਪਾਰਦਰਸ਼ੀ ਅਤੇ ਸੰਮਲਿਤ ਤਰੀਕਾ ਪ੍ਰਦਾਨ ਕਰਨਾ ਹੈ, ਇਹ ਯਕੀਨੀ ਬਣਾਉਣਾ ਕਿ ਕੋਈ ਵੀ ਪੈਨਸ਼ਨਰ ਪਿੱਛੇ ਨਾ ਰਹਿ ਜਾਵੇ। ਮੁਹਿੰਮ ਦੀ ਡਿਜੀਟਲ ਪਹੁੰਚ ਪੈਨਸ਼ਨਰਾਂ ਨੂੰ ਆਪਣੇ ਲਾਈਫ ਸਰਟੀਫਿਕੇਟ ਜਾਂ ਤਾਂ ਆਨਲਾਈਨ, ਪੈਨਸ਼ਨ ਵੰਡਣ ਵਾਲੇ ਬੈਂਕਾਂ ਰਾਹੀਂ ਜਾਂ IPPB ਕੇਂਦਰਾਂ ਰਾਹੀਂ ਜਮ੍ਹਾਂ ਕਰਾਉਣ ਦੀ ਇਜਾਜ਼ਤ ਦੇਵੇਗੀ।