ਕੇਂਦਰ ਸਰਕਾਰ ਬਣਾਵੇਗੀ 9 ਸ਼ਹਿਰਾਂ ''ਚ ਸੈਲਫੀ ਪੁਆਇੰਟ, ਹਰੇਕ ਪੁਆਇੰਟ ਦੀ ਹੋਵੇਗੀ ਵੱਖਰੀ ਥੀਮ
Monday, Oct 16, 2023 - 06:50 PM (IST)
ਨਵੀਂ ਦਿੱਲੀ : ਕੇਂਦਰ ਦੀਆਂ ਮੁੱਖ ਯੋਜਨਾਵਾਂ ਜਿਵੇਂ ਨਾਰੀ ਸਸ਼ਕਤੀਕਰਨ, ਉੱਜਵਲਾ, ਆਤਮਨਿਰਭਰ ਭਾਰਤ ਵਰਗੀਆਂ ਯੋਜਨਾਵਾਂ ਨੂੰ ਭਾਰਤ ਦੀ ਜਨਤਾ ਤੱਕ ਪਹੁੰਚਾਉਣ ਲਈ ਹੁਣ ਭਾਰਤੀ ਫੌਜ ਅਤੇ ਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਇਸ ਕੰਮ 'ਚ ਸ਼ਾਮਲ ਕੀਤਾ ਜਾ ਰਿਹਾ ਹੈ। ਰੱਖਿਆ ਮੰਤਰਾਲੇ ਨੇ ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ ਦੇ ਇਲਾਵਾ ਡੀ.ਆਰ.ਡੀ.ਓ. ਅਤੇ ਬੀ.ਆਰ.ਓ. ਨੂੰ 9 ਸ਼ਹਿਰਾਂ 'ਚ ਸੈਲਫੀ ਪੁਆਇੰਟ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਖੇਤੀਬਾੜੀ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਸਖ਼ਤ ਆਦੇਸ਼ ਜਾਰੀ
ਜਿਹੜੇ ਸ਼ਹਿਰਾਂ 'ਚ ਸੈਲਫੀ ਪੁਆਇੰਟ ਬਣਨਗੇ ਉਹ ਹਨ- ਦਿੱਲੀ, ਪ੍ਰਯਾਗਰਾਜ, ਪੁਣੇ, ਬੈਂਗਲੁਰੂ, ਮੇਰਠ, ਨਾਸਿਕ, ਕੋਲਮ, ਕੋਲਕਾਤਾ, ਗੁਹਾਟੀ। ਇਨ੍ਹਾਂ ਸ਼ਹਿਰਾਂ 'ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਦੇ ਨਾਲ ਯੋਜਨਾਵਾਂ ਦੇ ਸੈਲਫੀ ਪੁਆਇੰਟ ਬਣਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ 'ਚ ਇਸ ਬਾਰੇ ਬੈਠਕ ਹੋ ਚੁੱਕੀ ਹੈ। ਸੈਨਾ ਅਤੇ ਰੱਖਿਆ ਵਿਭਾਗਾਂ ਨੂੰ ਸੈਲਫੀ ਪੁਆਇੰਟ ਦੀ ਥੀਮ ਤੇ ਲੋਕੇਸ਼ਨ ਦੱਸ ਦਿੱਤੀ ਗਈ ਹੈ। ਵਿਧਾਨਸਭਾ ਚੋਣਾਂ ਵਾਲੀਆਂ ਜਗ੍ਹਾਵਾਂ ਨੂੰ ਵੱਖ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਐਕਸ਼ਨ 'ਚ DGP ਪੰਜਾਬ, ਪੁਲਸ ਕਮਿਸ਼ਨਰਾਂ ਅਤੇ ਐੱਸ.ਐੱਸ.ਪੀਜ਼ ਨੂੰ ਦਿੱਤੇ ਸਖ਼ਤ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8