ਕੇਂਦਰ ਸਰਕਾਰ ਨੇ PMGKAY ਦੇ ਵਿਸਥਾਰ ਦਾ ਕੀਤਾ ਐਲਾਨ, ਪਰ ਮੁਫ਼ਤ ਅਨਾਜ ਵਿਗਾੜ ਸਕਦੈ ਬਜਟ

Monday, Nov 06, 2023 - 12:45 PM (IST)

ਕੇਂਦਰ ਸਰਕਾਰ ਨੇ PMGKAY ਦੇ ਵਿਸਥਾਰ ਦਾ ਕੀਤਾ ਐਲਾਨ, ਪਰ ਮੁਫ਼ਤ ਅਨਾਜ ਵਿਗਾੜ ਸਕਦੈ ਬਜਟ

ਨਵੀਂ ਦਿੱਲੀ : ਰਾਜਾਂ ਵਿੱਚ ਹੋਣ ਜਾ ਰਹੀਆਂ ਮਹੱਤਵਪੂਰਨ ਚੋਣਾਂ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (PMGKAY) ਦੇ ਤਹਿਤ ਅਗਲੇ 5 ਸਾਲਾਂ ਲਈ ਮੁਫ਼ਤ ਅਨਾਜ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਇਹ ਚਾਲੂ ਵਿੱਤੀ ਸਾਲ ਦੌਰਾਨ ਵਿੱਤੀ ਤੌਰ 'ਤੇ ਪ੍ਰਬੰਧਨਯੋਗ ਹੋ ਸਕਦਾ ਹੈ ਪਰ ਆਉਣ ਵਾਲੇ ਸਾਲਾਂ ਵਿਚ ਇਹ ਸਰਕਾਰ ਦੇ ਖਜ਼ਾਨੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਵੱਧਣ ਨਾਲ ਅਨਾਜ 'ਤੇ ਹੋਣ ਵਾਲੀ ਆਰਥਿਕ ਲਾਗਤ ਵਿੱਚ ਵਾਧਾ ਹੋਵੇਗਾ ਅਤੇ ਇਸ ਨਾਲ ਜੁੜੀਆਂ ਚੀਜ਼ਾਂ ਵੀ ਪ੍ਰਭਾਵਿਤ ਹੋਣਗੀਆਂ।

ਇਹ ਵੀ ਪੜ੍ਹੋ - ਧਨਤੇਰਸ ਤੋਂ ਪਹਿਲਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਭਾਅ

ਨਵੇਂ PMGKAY ਦੀ ਮਿਆਦ ਇੱਕ ਸਾਲ ਹੈ ਅਤੇ ਇਹ 31 ਦਸੰਬਰ, 2023 ਨੂੰ ਖ਼ਤਮ ਹੋਣ ਵਾਲੀ ਹੈ। ਅਜਿਹੀ ਸਥਿਤੀ ਵਿੱਚ ਖੁਰਾਕ ਸਬਸਿਡੀ ਨੂੰ ਨਿਯੰਤਰਣ ਵਿੱਚ ਰੱਖਣ ਦਾ ਇੱਕੋ ਇੱਕ ਤਰੀਕਾ ਹੈ ਕਿ ਅਨਾਜ ਦੀ ਖਰੀਦ ਨੂੰ ਸੀਮਤ ਕੀਤਾ ਜਾਵੇ ਅਤੇ ਐੱਨਐੱਫਐੱਸਏ ਨੂੰ ਜਾਰੀ ਰੱਖਣ ਲਈ ਲੋੜੀਂਦਾ ਅਨਾਜ ਹੀ ਖਰੀਦਿਆ ਜਾਵੇ। ਇਸ ਦਾ ਮਤਲਬ ਇਹ ਹੋਵੇਗਾ ਕਿ ਖੁੱਲ੍ਹੀ ਖਰੀਦ ਪ੍ਰਣਾਲੀ ਨੂੰ ਖ਼ਤਮ ਕਰਨਾ ਹੋਵੇਗਾ। ਖੇਤੀ ਲਾਗਤਾਂ ਅਤੇ ਕੀਮਤਾਂ ਬਾਰੇ ਕਮਿਸ਼ਨ (ਸੀ.ਏ.ਸੀ.ਪੀ.) ਲੰਬੇ ਸਮੇਂ ਤੋਂ ਇਹ ਵਕਾਲਤ ਕਰਦਾ ਆ ਰਿਹਾ ਹੈ ਕਿ ਕਣਕ-ਝੋਨੇ ਦੀ ਖਰੀਦ ਵਿੱਚ ਪ੍ਰਤੀ ਹੈਕਟੇਅਰ ਦੇ ਆਧਾਰ 'ਤੇ ਖਰੀਦ 'ਤੇ ਕੁਝ ਸੀਮਾ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ - ਭਾਰਤੀਆਂ ਨੂੰ ਸਵੇਰੇ ਉੱਠਣ ਸਾਰ ਲੱਗੇਗਾ ਝਟਕਾ, ਚਾਹ ਦੀ ਚੁਸਕੀ ਪੈ ਸਕਦੀ ਮਹਿੰਗੀ

ਅਜਿਹਾ ਕਰਨ ਦੀ ਥਾਂ ਇਹ ਕਹਿਣਾ ਸੌਖਾ ਹੈ, ਕਿਉਂਕਿ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਦਾ ਵਿਆਪਕ ਸਿਆਸੀ ਪ੍ਰਭਾਵ ਪਵੇਗਾ। ਸਾਲ 2023-24 ਵਿੱਚ ਕੇਂਦਰ ਸਰਕਾਰ ਨੇ NFSA ਤਹਿਤ 600 ਲੱਖ ਟਨ ਕਣਕ ਅਤੇ ਚੌਲ ਅਲਾਟ ਕੀਤੇ। ਇਸ ਵਿੱਚ ਕਰੀਬ 400 ਲੱਖ ਟਨ ਚੌਲ, 190 ਲੱਖ ਟਨ ਕਣਕ ਅਤੇ 10 ਲੱਖ ਟਨ ਮੋਟਾ ਅਨਾਜ ਸ਼ਾਮਲ ਹੈ। ਸੀਜੀਏ ਦੇ ਅੰਕੜਿਆਂ ਅਨੁਸਾਰ ਇਸ ਵਿੱਤੀ ਸਾਲ ਫੂਡ ਸਬਸਿਡੀ ਲਈ 197350 ਕਰੋੜ ਰੁਪਏ ਅਲਾਟ ਕੀਤੇ ਗਏ ਹਨ, ਜਿਸ ਵਿੱਚੋਂ 48 ਫ਼ੀਸਦੀ ਸਤੰਬਰ ਤੱਕ ਖ਼ਰਚ ਕੀਤੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲਾ ਵਿਅਕਤੀ ਗ੍ਰਿਫ਼ਤਾਰ, ਮੰਗੇ ਸੀ 400 ਕਰੋੜ ਰੁਪਏ

ਇਸ ਤੋਂ ਪਹਿਲਾਂ ਸਿਵਲ ਸੋਸਾਇਟੀ ਕਾਰਕੁਨਾਂ ਨੇ ਪੀਐੱਮਜੀਕੇਏਵਾਈ ਦੇ ਤਹਿਤ ਅਲਾਟ ਕੀਤੇ ਜਾ ਰਹੇ ਵਾਧੂ ਅਨਾਜ ਨੂੰ ਬੰਦ ਕਰਨ ਅਤੇ ਕੇਂਦਰੀ ਇਸ਼ੂ ਮੁੱਲ (ਸੀਆਈਪੀ) ਨੂੰ ਖ਼ਤਮ ਕਰਨ ਅਤੇ ਇਸਦੀ ਥਾਂ 'ਤੇ ਇੱਕ ਨਵਾਂ ਪੀਐੱਮਜੀਕੇਏਵਾਈ ਸ਼ੁਰੂ ਕਰਨ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਦੀ ਦਲੀਲ ਸੀ ਕਿ ਐੱਨਐੱਫਐੱਸਏ ਤਹਿਤ ਹਰ ਮਹੀਨੇ ਪ੍ਰਤੀ ਵਿਅਕਤੀ ਦਿੱਤੀ ਜਾਂਦੀ 5 ਕਿਲੋ ਕਣਕ ਜਾਂ ਚੌਲ ਨਾਕਾਫ਼ੀ ਹੈ ਅਤੇ ਪੁਰਾਣੇ ਪੀਐੱਮਜੀਕੇਏਵਾਈ ਨੂੰ ਬੰਦ ਕਰਨ ਤੋਂ ਪਹਿਲਾਂ ਇਸ ਮਾਤਰਾ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ - ਜ਼ਹਿਰੀਲੇ ਧੂੰਏਂ ਦੀ ਲਪੇਟ 'ਚ ਦਿੱਲੀ, 500 ਤੋਂ ਪਾਰ AQI, ਟਾਪ 10 ਪ੍ਰਦੂਸ਼ਿਤ ਸ਼ਹਿਰਾਂ 'ਚ ਮੁੰਬਈ-ਕੋਲਕਾਤਾ ਸ਼ਾਮਿਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News