ਤਿਹਾੜ ਜੇਲ੍ਹ 'ਚ ਹੋਏ ਗੈਂਗਸਟਰ ਟਿੱਲੂ ਤਾਜਪੁਰੀਆ ਦੇ ਕਤਲ ਦੀ CCTV ਆਈ ਸਾਹਮਣੇ, ਜਾਣੋ ਕਿੰਝ ਹੋਈ ਵਾਰਦਾਤ
Thursday, May 04, 2023 - 11:38 PM (IST)
ਨੈਸ਼ਨਲ ਡੈਸਕ: ਦਿੱਲੀ ਦੀ ਤਿਹਾੜ ਜੇਲ੍ਹ 'ਚ 2 ਮਈ ਨੂੰ ਹੋਏ ਗੈਂਗਸਟਰ ਟਿੱਲੂ ਤਾਜਪੁਰੀਆ ਦੇ ਕਤਲ ਦੀ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਈ ਹੈ। ਟਿੱਲੂ ਤਾਜਪੁਰੀਆ ਦਾ ਗੋਗੀ ਗੈਂਗ ਦੇ ਚਾਰ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਸੀ.ਸੀ.ਟੀ.ਵੀ. ਫੁਟੇਜ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਬਦਮਾਸ਼ ਕੰਧ ਟੱਪ ਕੇ ਟਿੱਲੂ ਤਾਜਪੁਰੀਆ ਦੀ ਕੋਠੀ ਵਿਚ ਦਾਖ਼ਲ ਹੋਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਪੁਲਸ ਨੇ 24 ਘੰਟਿਆਂ 'ਚ ਸੁਲਝਾਇਆ 6 ਮਹੀਨਿਆਂ ਦੀ ਬੱਚੀ ਦੀ ਕਿਡਨੈਪਿੰਗ ਦਾ ਮਾਮਲਾ, ਹੋਏ ਵੱਡੇ ਖੁਲਾਸੇ
ਦਿੱਲੀ ਦੀ ਤਿਹਾੜ ਜੇਲ੍ਹ ਵਿਚ 2 ਮਈ ਨੂੰ ਗੈਂਗਸਟਰ ਟਿੱਲੂ ਤਾਜਪੁਰੀਆ ਦੇ ਕਤਲ ਦੀ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆ ਗਈ ਹੈ। ਟਿੱਲੂ ਤਾਜਪੁਰੀਆ ਦਾ ਗੋਗੀ ਗੈਂਗ ਦੇ ਚਾਰ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਸੀ.ਸੀ.ਟੀ.ਵੀ. ਫੁਟੇਜ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਬਦਮਾਸ਼ ਕੰਧ ਟੱਪ ਕੇ ਟਿੱਲੂ ਤਾਜਪੁਰੀਆ ਦੀ ਕੋਠੀ ਵਿਚ ਦਾਖ਼ਲ ਹੋਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਹੁਣ GST ਦੇ ਘੇਰੇ 'ਚ ਆਵੇਗੀ ਆਨਲਾਈਨ ਗੇਮਿੰਗ! ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦਿੱਤੇ ਸੰਕੇਤ
ਸੁਨੀਲ ਉਰਫ਼ ਟਿੱਲੂ ਤਾਜਪੁਰੀਆ (33) ਉੱਚ ਸੁਰੱਖਿਆ ਵਾਲੀ ਜੇਲ੍ਹ ਵਿਚ ਬੰਦ ਸੀ। ਚਾਰ ਹਮਲਾਵਰਾਂ- ਦੀਪਕ ਉਰਫ਼ ਤੀਤਾਰ, ਯੋਗੇਸ਼ ਉਰਫ਼ ਟੁੰਡਾ, ਰਾਜੇਸ਼ ਅਤੇ ਰਿਆਜ਼ ਖ਼ਾਨ ਨੇ ਤਾਜਪੁਰੀਆ 'ਤੇ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਚਾਰੋ ਜਤਿੰਦਰ ਗੋਗੀ ਗੈਂਗ ਨਾਲ ਸਬੰਧਤ ਹਨ, ਜਿਸ ਦੇ ਕਤਲ ਦਾ ਦੋਸ਼ ਤਾਜਪੁਰੀਆ 'ਤੇ ਹੈ। ਚਾਰੋਂ ਮੁਲਜ਼ਮਾਂ ਨੂੰ ਉਸੇ ਵਾਰਡ ਦੀ ਪਹਿਲੀ ਮੰਜ਼ਿਲ 'ਤੇ ਰੱਖਿਆ ਗਿਆ ਸੀ। ਇਨ੍ਹਾਂ ਲੋਕਾਂ ਨੇ ਲੋਹੇ ਦੇ ਜਾਲ ਨੂੰ ਕੱਟ ਕੇ ਚਾਦਰ ਦੀ ਮਦਦ ਨਾਲ ਹੇਠਾਂ ਆ ਕੇ ਟਿੱਲੂ ਤਾਜਪੁਰੀਆ 'ਤੇ ਹਮਲਾ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - IPL ਤੋਂ ਸੰਨਿਆਸ ਦੀਆਂ ਖ਼ਬਰਾਂ ਵਿਚਾਲੇ MS ਧੋਨੀ ਦਾ ਅਹਿਮ ਬਿਆਨ, ਕਹਿ ਦਿੱਤੀ ਇਹ ਗੱਲ
ਜਾਣਕਾਰੀ ਮੁਤਾਬਕ ਜਿਸ ਅਨੋਖੇ ਤਰੀਕੇ ਨਾਲ ਟਿੱਲੂ ਤਾਜਪੁਰੀਆ ਨੇ ਰੋਹਿਣੀ ਕੋਰਟ 'ਚ ਜਤਿੰਦਰ ਗੋਗੀ ਦਾ ਕਤਲ ਕਰਵਾਇਆ ਸੀ, ਉਸੇ ਅਨੋਖੇ ਤਰੀਕੇ ਨਾਲ ਜਤਿੰਦਰ ਗੋਗੀ ਅਤੇ ਲਾਰੇਂਸ ਬਿਸ਼ਨੋਈ ਗੈਂਗ ਨੇ ਤਿਹਾੜ ਜੇਲ੍ਹ 'ਚ ਟਿੱਲੂ ਦਾ ਕਤਲ ਕਰਵਾਇਆ। ਜਤਿੰਦਰ ਗੋਗੀ ਨੂੰ ਮਾਰਨ ਲਈ ਸ਼ੂਟਰ ਵਕੀਲ ਦੇ ਰੂਪ 'ਚ ਰੋਹਿਣੀ ਕੋਰਟ ਪਹੁੰਚਿਆ ਸੀ ਅਤੇ ਗੋਗੀ ਨੂੰ ਜੱਜ ਦੇ ਕਮਰੇ 'ਚ ਹੀ ਮਾਰ ਦਿੱਤਾ ਗਿਆ।
See #tillutajpuriya murder video by #yogeshtunda and gang in #tiharjail..#rivalry #tillutajpuria #tihar #viral #BreakingNews #Bitcoin #VIRALVIDEO #videoviral #murdervideo #crime #criminals #gangster #delhinews pic.twitter.com/6nRJWpBOrT
— Neeraj Kashyap (@iNkush_yup) May 4, 2023
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।