CBSE 10ਵੀਂ ਜਮਾਤ ਦੇ ਨਤੀਜੇ ਜਾਰੀ, ਵਿਦਿਆਰਥੀ ਇੰਝ ਕਰਨ ਚੈੱਕ
Tuesday, Aug 03, 2021 - 01:08 PM (IST)
ਨਵੀਂ ਦਿੱਲੀ— ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਵਲੋਂ ਅੱਜ 10ਵੀਂ ਜਮਾਤ ਦੇ ਨਤੀਜੇ ਐਲਾਨ ਕਰ ਦਿੱਤੇ ਗਏ ਹਨ। ਵਿਦਿਆਰਥੀਆਂ ਦੀ ਨਤੀਜਿਆਂ ਨੂੰ ਲੈ ਕੇ ਉਡੀਕ ਖ਼ਤਮ ਹੋ ਗਈ ਹੈ। ਸੀ. ਬੀ. ਐੱਸ. ਈ. ਦਸਵੀਂ ਜਮਾਤ ਦੇ 99.04 ਵਿਦਿਆਰਥੀ ਪਾਸ ਹੋਏ। ਕੁੜੀਆਂ ਨੇ ਮੁੰਡਿਆਂ ਨੂੰ 0.35 ਫੀਸਦੀ ਪਿੱਛੇ ਛੱਡਿਆ। 57,000 ਤੋਂ ਵੱਧ ਵਿਦਿਆਰਥੀਆਂ ਨੂੰ 95 ਫ਼ੀਸਦੀ ਤੋਂ ਵੱਧ ਅੰਕ ਮਿਲੇ। 2 ਲੱਖ ਤੋਂ ਵੱਧ ਵਿਦਿਆਰਥੀਆਂ ਨੇ 90 ਤੋਂ 95 ਫ਼ੀਸਦੀ ਦਰਮਿਆਨ ਅੰਕ ਹਾਸਲ ਕੀਤੇ। ਬੋਰਡ ਦੀ ਅਧਿਕਾਰਤ ਵੈੱਬਸਾਈਟ http://cbse.gov.in ਜਾਂ http://cbseresults.nic.in ’ਤੇ ਜਾ ਕੇ ਵਿਦਿਆਰਥੀਆਂ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ। ਨਤੀਜੇ ਚੈੱਕ ਕਰਨ ਲਈ ਵਿਦਿਆਰਥੀਆਂ ਕੋਲ ਰੋਲ ਨੰਬਰ, ਸਕੂਲ ਨੰਬਰ ਅਤੇ ਡੇਟ ਆਫ਼ ਬਰਥ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ।
ਵਿਦਿਆਰਥੀ ਇੰਝ ਚੈੱਕ ਕਰਨ ਆਪਣਾ ਨਤੀਜਾ—
ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ http://cbse.gov.in ’ਤੇ ਜਾਓ।
ਹੋਮ ਪੇਜ਼ ’ਤੇ ਦਿੱਤੇ ਗਏ ‘ਰੋਲ ਨੰਬਰ ਫਾਇੰਡਰ 2021’ ਦੇ ਲਿੰਕ ਕਰ ਕਲਿੱਕ ਕਰੋ।
ਨਵਾਂ ਪੇਜ਼ ਖੁੱਲ੍ਹਣ ’ਤੇ ਮੰਗੀ ਗਈ ਜਾਣਕਾਰੀ ਨੂੰ ਭਰੋ।
ਸੀ. ਬੀ. ਐੱਸ. ਈ. 10ਵੀਂ ਦਾ ਰੋਲ ਨੰਬਰ ਜਾਣਨ ਲਈ ‘ਸਰਚ ਡਾਟਾ ’ਤੇ ਕਲਿੱਕ ਕਰੋ।
ਹੁਣ 10ਵੀਂ ਦਾ ਰੋਲ ਨੰਬਰ ਤੁਹਾਡੀ ਸਕ੍ਰੀਨ ’ਤੇ ਆ ਜਾਵੇਗਾ, ਇਸ ਨੂੰ ਡਾਊਨਲੋਡ ਕਰ ਸਕਦੇ ਹੋ।
ਦੱਸ ਦੇਈਏ ਕੋੋਵਿਡ-19 ਦੀ ਦੂਜੀ ਲਹਿਰ ਕਾਰਨ ਬੋਰਡ ਦੀਆਂ ਪ੍ਰੀਖਿਆਵਾਂ ਇਸ ਸਾਲ ਰੱਦ ਕਰ ਦਿੱਤੀਆਂ ਗਈਆਂ ਸਨ। ਸੀ. ਬੀ. ਐੱਸ. ਈ. ਨੇ ਵਿਦਿਆਰਥੀਆਂ ਦੇ ਨਤੀਜੇ ਅੰਦਰੂਨੀ ਮੁਲਾਂਕਣ ਨੀਤੀ ਦੇ ਆਧਾਰ ’ਤੇ ਤਿਆਰ ਕੀਤਾ ਹੈ।ਨੀਤੀ ਮੁਤਾਬਕ ਹਰੇਕ ਵਿਸ਼ੇ ਲਈ 20 ਅੰਕ ਅੰਦਰੂਨੀ ਮੁਲਾਂਕਣ ਦੇ ਆਧਾਰ ’ਤੇ, ਜਦਕਿ 80 ਅੰਕਾਂ ਦੀ ਗਣਨਾ ਪੂਰੇ ਸਾਲ ਵੱਖ-ਵੱਖ ਪ੍ਰੀਖਿਆਵਾਂ ’ਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਕੀਤੀ ਗਈ। ਇਸ ਸਾਲ ਵੀ ਬੋਰਡ ਨੇ ਮੈਰਿਟ ਲਿਸਟ ਜਾਰੀ ਨਹੀਂ ਕੀਤੀ ਹੈ। ਉੱਥੇ ਹੀ ਨਤੀਜਿਆਂ ਤੋਂ ਅਸੰਤੁਸ਼ਟ ਵਿਦਿਆਰਥੀਆਂ ਨੂੰ ਮੁੜ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇਗਾ।
ਇੱਥੇ ਵੀ ਨਤੀਜੇ ਚੈੱਕ ਕਰਨ ਦਾ ਬਦਲ-
ਵਿਦਿਆਰਥੀਆਂ ਦੀ ਵੱਧ ਗਿਣਤੀ ਦੇ ਨਾਲ ਨਤੀਜਾ ਚੈੱਕ ਕਰਨ ਦੀ ਵਜ੍ਹਾ ਕਰ ਕੇ ਅਧਿਕਾਰਤ ਵੈੱਬਸਾਈਟ ਡਾਊਨ ਜਾਂ ਕਰੈਸ਼ ਹੋ ਜਾਂਦੀ ਹੈ। ਅਜਿਹੇ ਵਿਚ ਸੀ. ਬੀ. ਐੱਸ. ਈ. ਜਮਾਤ 10ਵੀਂ ਦਾ ਨਤੀਜਾ ਡਿਜੀਲਾਕਰ (DigiLocker App) ਜਾਂ ਉਮੰਗ ਐਪ (UMANG App) ’ਤੇ ਵੀ ਵੇਖੇ ਜਾ ਸਕਦੇ ਹਨ, ਜੋ ਕਿ ਵਿੰਡੋਜ ਆਧਾਰਿਤ ਸਮਾਰਟਫੋਨ ’ਤੇ ਉਪਲੱਬਧ ਹਨ।