CBSE: 10ਵੀਂ ਜਮਾਤ ਦੇ ਨਤੀਜਿਆਂ ਦੀ ਤਾਰੀਖ਼ ਦਾ ਐਲਾਨ, ਮੰਤਰੀ ਨੇ ਕੀਤਾ ਟਵੀਟ

Tuesday, Jul 14, 2020 - 01:44 PM (IST)

CBSE: 10ਵੀਂ ਜਮਾਤ ਦੇ ਨਤੀਜਿਆਂ ਦੀ ਤਾਰੀਖ਼ ਦਾ ਐਲਾਨ, ਮੰਤਰੀ ਨੇ ਕੀਤਾ ਟਵੀਟ

ਨਵੀਂ ਦਿੱਲੀ— ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੇ 10ਵੀਂ ਬੋਰਡ ਦੇ ਨਤੀਜੇ ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਗਿਆ ਹੈ। ਨਤੀਜੇ ਕੱਲ ਯਾਨੀ ਕਿ 15 ਜੁਲਾਈ ਨੂੰ ਐਲਾਨੇ ਜਾਣਗੇ। ਇਸ ਬਾਬਤ ਮਨੁੱਖੀ ਵਸੀਲੇ ਵਿਕਾਸ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ- ਮੇਰੇ ਪਿਆਰੇ ਬੱਚਿਓ, ਮਾਤਾ-ਪਿਤਾ, ਸੀ. ਬੀ. ਐੱਸ. ਈ. ਦੇ 10ਵੀ ਬੋਰਡੇ ਦੇ ਇਮਤਿਹਾਨ ਨਤੀਜੇ ਕੱਲ ਐਲਾਨ ਕੀਤੇ ਜਾਣਗੇ। ਮੈਂ ਸਾਰੇ ਵਿਦਿਆਰਥੀਆਂ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ। 

PunjabKesari
ਜ਼ਿਕਰਯੋਗ ਹੈ ਕਿ ਨਿਸ਼ੰਕ ਨੂੰ ਇਹ ਸਪੱਸ਼ਟੀਕਰਨ ਉਦੋਂ ਦੇਣਾ ਪਿਆ ਜਦੋਂ ਕੁਝ ਚੈਨਲਾਂ 'ਚ ਸਵੇਰੇ ਤੋਂ ਖ਼ਬਰਾਂ ਪ੍ਰਸਾਰਿਤ ਹੋਣ ਲੱਗੀਆਂ ਕਿ 10ਵੀਂ ਬੋਰਡ ਦੇ ਨਤੀਜੇ ਅੱਜ ਆ ਜਾਣਗੇ। ਇਸ ਨਾਲ ਵਿਦਿਆਰਥੀਆਂ 'ਚ ਬੇਚੈਨੀ ਅਤੇ ਖਲਖਬੀ ਮਚ ਗਈ। ਸੀ. ਬੀ. ਐੱਸ. ਈ. ਨੇ ਵੀ ਟਵੀਟ ਕਰ ਕੇ ਇਸ ਦਾ ਖੰਡਨ ਕੀਤਾ ਕਿ 10ਵੀਂ ਬੋਰਡ ਦੇ ਨਤੀਜੇ ਅੱਜ ਆ ਜਾਣਗੇ। ਇਸ ਤੋਂ ਬਾਅਦ ਡਾ. ਨਿਸ਼ੰਕ ਨੇ ਟਵੀਟ ਕਰ ਕੇ ਵਿਦਿਆਰਥੀਆਂ ਨੂੰ ਇਹ ਦੱਸਿਆ ਕਿ 10ਵੀਂ ਬੋਰਡ ਦੇ ਨਤੀਜੇ ਕੱਲ ਆਉਣਗੇ। ਦੱਸਣਯੋਗ ਹੈ ਕਿ ਬੋਰਡ ਨੇ ਕੱਲ ਯਾਨੀ ਕਿ ਸੋਮਵਾਰ ਨੂੰ 12ਵੀਂ ਬੋਰਡ ਦੇ ਨਤੀਜੇ ਐਲਾਨ ਕੀਤੇ ਸਨ, ਇਸ ਤੋਂ ਬਾਅਦ ਵਿਦਿਆਰਥੀਆਂ ਵਿਚਾਲੇ 10ਵੀਂ ਬੋਰਡ ਦੇ ਨਤੀਜਿਆਂ ਨੂੰ ਲੈ ਕੇ ਉਤਸੁਕਤਾ ਵੱਧ ਗਈ ਸੀ।


author

Tanu

Content Editor

Related News