CBSE: 10ਵੀਂ-12ਵੀਂ ਪ੍ਰੀਖਿਆ ਡੇਟ ਸ਼ੀਟ ਲਈ ਅਜੇ ਕਰਨੀ ਹੋਵੇਗੀ ਉਡੀਕ, ਮੰਤਰੀ ਨੇ ਕੀਤਾ ਟਵੀਟ

05/16/2020 5:30:40 PM

ਨਵੀਂ ਦਿੱਲੀ— ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਜਮਾਤਾਂ ਦੀ ਪ੍ਰੀਖਿਆ ਦੀ ਤਰੀਕ ਦਾ ਐਲਾਨ ਅੱਜ ਭਾਵ 16 ਮਈ ਨੂੰ ਕੀਤਾ ਜਾਣਾ ਸੀ ਪਰ ਮਨੁੱਖੀ ਵਸੀਲੇ ਵਿਕਾਸ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਫਿਰ ਇਕ ਟਵੀਟ ਕੀਤਾ ਹੈ। ਆਪਣੇ ਟਵੀਟ 'ਚ ਉਨ੍ਹਾਂ ਲਿਖਿਆ ਹੈ ਕਿ ਸੀ. ਬੀ. ਐੱਸ. ਈ. ਬੋਰਡ ਪ੍ਰੀਖਿਆ ਦੀ ਡੇਟ ਸ਼ੀਟ ਨੂੰ ਆਖਰੀ ਰੂਪ ਦੇਣ ਤੋਂ ਪਹਿਲਾਂ ਕੁਝ ਹੋਰ ਤਕਨੀਕੀ ਪਹਿਲੂਆਂ ਨੂੰ ਧਿਆਨ ਵਿਚ ਰੱਖ ਰਿਹਾ ਹੈ। ਇਸ ਵਜ੍ਹਾ ਤੋਂ ਅੱਜ ਸ਼ਾਮ 5 ਵਜੇ ਹੋਣ ਵਾਲੀ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੀ ਤਰੀਕ ਦਾ ਐਲਾਨ ਹੁਣ ਸੋਮਵਾਰ (18-5-2020) ਨੂੰ ਹੋਵੇਗਾ।

PunjabKesari
ਦੱਸਣਯੋਗ ਹੈ ਕਿ ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਲਾਕਡਾਊਨ ਲਾਗੂ ਹੈ। ਅਜਿਹੇ ਵਿਚ ਦੇਸ਼ ਭਰ ਦੇ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਮਾਰਚ ਤੋਂ ਬਾਅਦ ਪ੍ਰੀਖਿਆ ਰੱਦ ਕਰ ਦਿੱਤੀਆਂ ਗਈਆਂ। ਕੁਝ ਦਿਨ ਪਹਿਲਾਂ ਬੋਰਡ ਨੇ ਐਲਾਨ ਕੀਤਾ ਸੀ ਕਿ 1 ਜੁਲਾਈ ਤੋਂ 15 ਜੁਲਾਈ ਦਰਮਿਆਨ 10ਵੀਂ ਅਤੇ 12ਵੀਂ ਦੀਆਂ ਬਚੀਆਂ ਹੋਈਆਂ ਪ੍ਰੀਖਿਆਵਾਂ ਲਈਆਂ ਜਾਣਗੀਆਂ। 10ਵੀਂ ਦੀ ਪ੍ਰੀਖਿਆ ਨੌਰਥ-ਈਸਟ ਦਿੱਲੀ ਦੇ ਵਿਦਿਆਰਥੀਆਂ ਅਤੇ 12ਵੀਂ ਦੀ ਪ੍ਰੀਖਿਆ ਸਾਰੇ ਸੂਬਿਆਂ ਲਈ ਇਹ ਤਰੀਕ ਐਲਾਨ ਕੀਤੀ ਸੀ। ਲਾਕਡਾਊਨ ਕਾਰਨ ਸਮੇਂ ਦੀ ਕਮੀ ਦੀ ਭਰਪਾਈ ਕਰਨ ਲਈ ਬੋਰਡ ਨੇ ਸਿਰਫ ਪ੍ਰਮੁੱਖ 29 ਵਿਸ਼ਿਆਂ ਦੀ ਪ੍ਰੀਖਿਆ ਕਰਾਉਣ ਦਾ ਫੈਸਲਾ ਕੀਤਾ ਸੀ।


Tanu

Content Editor

Related News