ਅੱਜ ਨਹੀਂ ਆਵੇਗਾ CBSE 10ਵੀਂ ਦਾ ਨਤੀਜਾ
Sunday, May 05, 2019 - 09:54 AM (IST)

ਨਵੀਂ ਦਿੱਲੀ-ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਨੇ ਅੱਜ ਭਾਵ ਐਤਵਾਰ ਨੂੰ 10ਵੀਂ ਕਲਾਸ ਦਾ ਨਤੀਜਾ ਨਹੀਂ ਆਵੇਗਾ। ਮਿਲੀ ਜਾਣਕਾਰੀ ਮੁਤਾਬਕ ਸੀ. ਬੀ. ਐੱਸ. ਈ. ਦੀ ਮਹਿਲਾ ਬੁਲਾਰਾ ਰਮਾ ਸ਼ਰਮਾ ਨੇ ਦੱਸਿਆ ਹੈ, '' ਸੀ. ਬੀ. ਐੱਸ. ਈ. ਬੋਰਡ 10ਵੀਂ ਕਲਾਸ ਦੇ ਨਤੀਜੇ ਦਾ ਐਲਾਨ ਅਗਲੇ ਹਫਤੇ ਹੋਵੇਗਾ।'' ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਬੋਰਡ ਨਤੀਜਿਆਂ ਦੀ ਤਾਰੀਕ ਅਤੇ ਸਮੇਂ ਬਾਰੇ ਜਾਣਕਾਰੀ ਜ਼ਰੂਰ ਮੁਹੱਈਆ ਕਰਵਾਏਗਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਹ ਜਾਣਕਾਰੀ ਮਿਲ ਰਹੀ ਸੀ ਕਿ ਅੱਜ (5 ਮਈ) ਨੂੰ ਸੀ. ਬੀ. ਐੱਸ. ਈ 10ਵੀਂ ਕਲਾਸ ਦੇ ਨਤੀਜੇ ਐਲਾਨੇ ਜਾਣਗੇ ਪਰ ਬੋਰਡ ਨੇ ਐਡਵਾਇਜ਼ਰੀ ਜਾਰੀ ਕਰ ਦੱਸਿਆ ਹੈ ਕਿ ਅੱਜ ਨਤੀਜੇ ਨਹੀਂ ਐਲਾਨ ਕੀਤੇ ਜਾਣਗੇ।