CBSE ਦੇ ‘ਡਿਜੀਟਲ ਮਾਰਕਿੰਗ ਸਿਸਟਮ’ ਤੋਂ ਨਿਰਾਸ਼ ਵਿਦਿਆਰਥੀ, ਸੁਪਰੀਮ ਕੋਰਟ ਨੇ ਪ੍ਰਗਟਾਈ ਚਿੰਤਾ
Thursday, Jul 16, 2026 - 07:58 AM (IST)
ਨਵੀਂ ਦਿੱਲੀ (ਏਜੰਸੀ) - ਸੁਪਰੀਮ ਕੋਰਟ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਦੇ ਡਿਜੀਟਲ ਮਾਰਕਿੰਗ ਸਿਸਟਮ (ਮੁਲਾਂਕਣ ਪ੍ਰਣਾਲੀ) ਨੂੰ ਲੈ ਕੇ ਵਿਦਿਆਰਥੀਆਂ ਦੀ ਨਿਰਾਸ਼ਾ ’ਤੇ ਬੁੱਧਵਾਰ ਨੂੰ ਚਿੰਤਾ ਪ੍ਰਗਟਾਈ ਅਤੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ ਇਸ ਮਾਮਲੇ ਦੀ ਸੁਣਵਾਈ ਵਿਚ ਸਹਾਇਤਾ ਕਰਨ ਦੀ ਅਪੀਲ ਕੀਤੀ। ਇਹ ਮਾਮਲਾ ਇਕ ਜਨਹਿਤ ਪਟੀਸ਼ਨ ਨਾਲ ਜੁੜਿਆ ਹੋਇਆ ਹੈ, ਜਿਸ ਵਿਚ ਕੇਂਦਰ ਸਰਕਾਰ ਅਤੇ ਸੀ. ਬੀ. ਐੱਸ. ਈ. ਨੂੰ ਇਹ ਹੁਕਮ ਦੇਣ ਦੀ ਮੰਗ ਕੀਤੀ ਗਈ ਹੈ ਕਿ ਉਹ ਆਨ-ਸਕ੍ਰੀਨ ਮਾਰਕਿੰਗ (ਓ. ਐੱਸ. ਐੱਮ.) ਪ੍ਰਣਾਲੀ ਤਹਿਤ ਪ੍ਰੀਖਿਆਵਾਂ ਦੇ ਸੰਚਾਲਨ ਲਈ ਉਚਿਤ ਨਿਯਮ ਅਤੇ ਦਿਸ਼ਾ-ਨਿਰਦੇਸ਼ ਤਿਆਰ ਕਰਨ।
ਪੜ੍ਹੋ ਇਹ ਵੀ - ਬਦਲ ਜਾਵੇਗਾ ਸਕੂਲਾਂ ਦਾ SYLLABUS, ਹੁਣ ਇਹ ਵਿਸ਼ਾ ਹੋਵੇਗਾ ਲਾਜ਼ਮੀ, ਕੇਂਦਰ ਨੇ SC ਨੂੰ ਦਿੱਤਾ ਹਲਫਨਾਮਾ
ਸੀ. ਬੀ. ਐੱਸ. ਈ. ਦੀ ਓ. ਐੱਸ. ਐੱਮ. ਮੁਲਾਂਕਣ ਪ੍ਰਣਾਲੀ ਇਕ ਡਿਜੀਟਲ ਜਾਂਚ ਪ੍ਰਕਿਰਿਆ ਹੈ, ਜਿਸ ਵਿਚ ਅਧਿਆਪਕ ਵਿਦਿਆਰਥੀਆਂ ਦੀਆਂ ਅਸਲ ਆਂਸਰ ਸ਼ੀਟਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਨੂੰ ਕੰਪਿਊਟਰ ਸਕ੍ਰੀਨ ’ਤੇ ਦੇਖ ਕੇ ਜਾਂਚਦੇ ਹਨ, ਨਾ ਕਿ ਕਾਗਜ਼ ਦੀਆਂ ਆਂਸਰ ਸ਼ੀਟਾਂ ’ਤੇ। ਬੋਰਡ ਦਾ ਦਾਅਵਾ ਸੀ ਕਿ ਆਨ-ਸਕ੍ਰੀਨ ਮਾਰਕਿੰਗ ਪ੍ਰਣਾਲੀ ਨਾਲ ਮੁਲਾਂਕਣ ਵਧੇਰੇ ਤੇਜ਼, ਸਹੀ ਅਤੇ ਵਿਦਿਆਰਥੀਆਂ ਲਈ ਬਿਹਤਰ ਹੋਵੇਗਾ। ਪਰ ਨਤੀਜੇ ਐਲਾਣ ਹੋਣ ਤੋਂ ਬਾਅਦ ਕਈ ਵਿਦਿਆਰਥੀਆਂ ਨੇ ਧੁੰਦਲੀਆਂ (ਬਲਰ) ਕਾਪੀਆਂ, ਆਂਸਰ ਸ਼ੀਟਾਂ ਦੀ ਅਦਲਾ-ਬਦਲੀ ਅਤੇ ਉਮੀਦ ਤੋਂ ਘੱਟ ਨੰਬਰ ਮਿਲਣ ਵਰਗੀਆਂ ਸ਼ਿਕਾਇਤਾਂ ਕੀਤੀਆਂ ਸਨ।
ਪੜ੍ਹੋ ਇਹ ਵੀ - ਕਰੋੜਾਂ ਵਾਹਨ ਚਾਲਕਾਂ ਨੂੰ ਵੱਡੀ ਖ਼ੁਸ਼ਖ਼ਬਰੀ! ਦੇਸ਼ ਭਰ 'ਚ ਬੰਦ ਹੋਣਗੇ 80 ਤੋਂ ਵੱਧ ਟੋਲ ਪਲਾਜ਼ੇ
ਚੀਫ਼ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੀ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਛੋਟੇ ਬੱਚਿਆਂ ਵਿਚ ਨਿਰਾਸ਼ਾ ਦਾ ਪੱਧਰ ਦੇਖੋ। ਇਸ ਬੈਂਚ ਵਿਚ ਜਸਟਿਸ ਜੋਏਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਵੀ ਸ਼ਾਮਲ ਸਨ। ਅਦਾਲਤ ਨੇ ਮਾਮਲੇ ਵਿਚ ਸਟੇਟਸ ਰਿਪੋਰਟ ਵੀ ਮੰਗੀ ਹੈ। ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਪਟੀਸ਼ਨ ਵਿਚ ਉਠਾਈਆਂ ਗਈਆਂ ਨਿੱਜੀ ਮਾਰਕਸ਼ੀਟਾਂ ਨਾਲ ਸਬੰਧਤ ਕਈ ਸ਼ਿਕਾਇਤਾਂ ਦਾ ਕਾਫ਼ੀ ਹੱਦ ਤੱਕ ਹੱਲ ਕੀਤਾ ਜਾ ਚੁੱਕਾ ਹੈ। ਸੁਪਰੀਮ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ ਅਗਲੇ ਹਫ਼ਤੇ ਤੈਅ ਕੀਤੀ ਹੈ।
ਪੜ੍ਹੋ ਇਹ ਵੀ - ਅਚਾਨਕ ਬੰਦ ਹੋਈ Lift! ਅੰਦਰ ਫਸ ਗਈਆਂ 4 ਕੁੜੀਆਂ, ਡਰ ਲੱਗਣ 'ਤੇ ਕੀਤਾ ਹਨੂੰਮਾਨ ਚਾਲੀਸਾ ਦਾ ਪਾਠ, ਫ਼ਿਰ...
ਅਦਾਲਤ ਨੇ ਦੱਸਿਆ ‘ਪ੍ਰਣਾਲੀਗਤ ਸਮੱਸਿਆ’
ਸੁਪਰੀਮ ਕੋਰਟ ਨੇ ਕਿਹਾ ਕਿ ਡਿਜੀਟਲ ਮੁਲਾਂਕਣ ਪ੍ਰਕਿਰਿਆ ਵਿਚ ਕੁਝ ‘ਹੌਲੀ-ਹੌਲੀ ਵਧ ਰਹੀਆਂ ਪ੍ਰਣਾਲੀਗਤ ਸਮੱਸਿਆਵਾਂ’ ਦਿਖਾਈ ਦੇ ਰਹੀਆਂ ਹਨ। ਜਸਟਿਸ ਜੋਏਮਾਲਿਆ ਬਾਗਚੀ ਨੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ ਕਿ ਅਦਾਲਤ ਇਹ ਮਦਦ ਕਿਸੇ ਟਕਰਾਅ ਦੀ ਭਾਵਨਾ ਨਾਲ ਨਹੀਂ ਮੰਗ ਰਹੀ, ਸਗੋਂ ਸਿਸਟਮ ਵਿਚ ਮੌਜੂਦ ਸਮੱਸਿਆਵਾਂ ਦਾ ਹੱਲ ਲੱਭਣਾ ਚਾਹੁੰਦੀ ਹੈ।
ਪੜ੍ਹੋ ਇਹ ਵੀ - ਅਗਲੇ 4 ਦਿਨ ਖ਼ਤਰਨਾਕ! ਮੌਸਮ ਵਿਭਾਗ ਵਲੋਂ 18 ਸੂਬਿਆਂ 'ਚ ਬਹੁਤ ਭਾਰੀ ਮੀਂਹ ਦਾ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
