ਅਸਥਾਨਾ ਖਿਲਾਫ ਮੁਢਲੀ ਜਾਂਚ ਕਰ ਰਹੇ ਸੀ. ਬੀ. ਆਈ. ਅਧਿਕਾਰੀ ਪਹੁੰਚੇ ਅਦਾਲਤ

Monday, Nov 19, 2018 - 12:09 PM (IST)

ਅਸਥਾਨਾ ਖਿਲਾਫ ਮੁਢਲੀ ਜਾਂਚ ਕਰ ਰਹੇ ਸੀ. ਬੀ. ਆਈ. ਅਧਿਕਾਰੀ ਪਹੁੰਚੇ ਅਦਾਲਤ

ਨਵੀਂ ਦਿੱਲੀ— ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਖਿਲਾਫ ਮੁਢਲੀ ਜਾਂਚ ਕਰ ਰਹੇ ਸੀ. ਬੀ. ਆਈ. ਅਧਿਕਾਰੀ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਦਾ ਰੂਖ ਕਰਕੇ ਆਪਣਾ ਤਬਾਦਲਾ ਨਾਗਪੁਰ 'ਚ ਕੀਤੇ ਜਾਣ ਦੇ ਆਦੇਸ਼ ਨੂੰ ਰੱਦ ਕਰਨ ਦੀ ਅਪੀਲ ਕੀਤੀ। ਭ੍ਰਿਸ਼ਟਾਚਾਰ ਦੇ ਕਥਿਤ ਮਾਮਲੇ 'ਚ ਅਸਥਾਨਾ ਦੀ ਭੂਮਿਕਾ ਦੀ ਜਾਂਚ ਕਰ ਰਹੀ ਟੀਮ ਦਾ ਹਿੱਸਾ ਰਹੇ ਆਈ. ਪੀ. ਐੱਸ. ਅਧਿਕਾਰੀ ਮਨੀਸ਼ ਕੁਮਾਰ ਸਿਨਹਾ ਨੇ ਮੰਗਲਵਾਰ ਨੂੰ ਤੁਰੰਤ ਸੁਣਵਾਈ ਲਈ ਪ੍ਰਧਾਨ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਸਾਹਮਣੇ ਆਪਣੀ ਪਟੀਸ਼ਨ ਦਾ ਜ਼ਿਕਰ ਕੀਤਾ। ਇਸ ਬੈਂਚ 'ਚ ਜੱਜ ਐੱਸ. ਕੇ. ਕੌਲ ਤੇ ਜੱਜ ਕੇ. ਐੱਮ.  ਜੋਸੇਫ ਵੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਇਹ ਬੈਂਚ ਅਧਿਕਾਰ ਖੋਹਣ ਤੇ ਛੁੱਟੀ 'ਤੇ ਭੇਜਣ ਸਬੰਧੀ ਸਰਕਾਰੀ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਸੀ. ਬੀ. ਆਈ. ਨਿਰਦੇਸ਼ਕ ਆਲੋਕ ਵਰਮਾ ਦੀ ਪਟੀਸ਼ਨ 'ਤੇ ਕੱਲ ਸੁਣਵਾਈ ਕਰਨ ਵਾਲੀ ਹੈ। ਸਿਨਹਾ ਨੇ ਕਿਹਾ ਕਿ ਉਨ੍ਹਾਂ ਦੀ ਅਰਜ਼ੀ 'ਤੇ ਵੀ ਕੱਲ ਵਰਮਾ ਦੀ ਪਟੀਸ਼ਨ ਦੇ ਨਾਲ ਸੁਣਵਾਈ ਕੀਤੀ ਜਾਵੇ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦਾ ਤਬਾਦਲਾ ਨਾਗਪੁਰ ਕਰ ਦਿੱਤਾ ਗਿਆ ਹੈ ਤੇ ਇਸ ਕਾਰਨ ਉਹ ਅਸਥਾਨਾ ਖਿਲਾਫ ਦਰਜ ਮਾਮਲੇ ਦੀ ਜਾਂਚ ਤੋਂ ਬਾਹਰ ਹੋ ਗਏ ਹਨ। ਸਰਕਾਰ ਨੇ ਇਕ ਆਦੇਸ਼ ਜਾਰੀ ਕਰ ਅਸਥਾਨਾ ਦੀਆਂ ਸ਼ਕਤੀਆਂ ਵੀ ਖੋਹ ਲਈਆਂ ਹਨ ਤੇ ਉਨ੍ਹਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਹੈ।


author

Inder Prajapati

Content Editor

Related News