ਨੀਟ-ਯੂ. ਜੀ. ਪੇਪਰ ਲੀਕ ’ਤੇ ਐਕਸ਼ਨ ’ਚ CBI,13 ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਇਰ

Friday, Aug 02, 2024 - 12:45 AM (IST)

ਨੀਟ-ਯੂ. ਜੀ. ਪੇਪਰ ਲੀਕ ’ਤੇ ਐਕਸ਼ਨ ’ਚ CBI,13 ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਇਰ

ਨਵੀਂ ਦਿੱਲੀ, (ਭਾਸ਼ਾ)- ਨੀਟ-ਯੂ. ਜੀ. ਪ੍ਰੀਖਿਆ ਪੇਪਰ ਲੀਕ ਮਾਮਲੇ ’ਚ ਸੀ. ਬੀ. ਆਈ. ਨੇ ਅੱਜ ਪਹਿਲੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਚਾਰਜਸ਼ੀਟ ’ਚ 13 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ। ਸੀ. ਬੀ. ਆਈ. ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਚਾਰਜਸ਼ੀਟ ’ਚ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਦੋਸ਼ੀ ਕਥਿਤ ਤੌਰ ’ਤੇ ਪੇਪਰ ਲੀਕ ਅਤੇ ਹੋਰ ਬੇਨਿਯਮੀਆਂ ’ਚ ਸ਼ਾਮਲ ਸਨ। ਉਨ੍ਹਾਂ ਕਿਹਾ, ‘ਸੀ. ਬੀ. ਆਈ. ਵੱਲੋਂ ਅਜੇ ਜਾਂਚ ਜਾਰੀ ਹੈ।’

ਮੈਡੀਕਲ ਦਾਖ਼ਲਾ ਪ੍ਰੀਖਿਆ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. ਨੇ ਇਸ ਮੁੱਦੇ ’ਤੇ 6 ਐੱਫ. ਆਈ. ਆਰਜ਼ ਦਰਜ ਕੀਤੀਆਂ ਹਨ। ਇਕ ਐੱਫ. ਆਈ. ਆਰ. ਬਿਹਾਰ ’ਚ ਪੇਪਰ ਲੀਕ ਨਾਲ ਸਬੰਧਤ ਹੈ, ਜਦਕਿ ਬਾਕੀ ਐੱਫ. ਆਈ. ਆਰਜ਼ ਗੁਜਰਾਤ, ਰਾਜਸਥਾਨ ਅਤੇ ਮਹਾਰਾਸ਼ਟਰ ਦੇ ਉਮੀਦਵਾਰਾਂ ਦੀਆਂ ਸ਼ਿਕਾਇਤਾਂ ਅਤੇ ਧੋਖਾਦੇਹੀ ਨਾਲ ਸਬੰਧਤ ਹਨ।

ਇਸ ਸਾਲ ਨੀਟ ਪ੍ਰੀਖਿਆ 5 ਮਈ ਨੂੰ 571 ਸ਼ਹਿਰਾਂ ’ਚ 4750 ਕੇਂਦਰਾਂ ’ਤੇ ਆਯੋਜਿਤ ਕੀਤੀ ਗਈ ਸੀ। ਇਸ ਪ੍ਰੀਖਿਆ ’ਚ 23 ਲੱਖ ਤੋਂ ਵੱਧ ਉਮੀਦਵਾਰਾਂ ਨੇ ਭਾਗ ਲਿਆ ਸੀ। ਨੀਟ-ਯੂ. ਜੀ. ਦਾ ਆਯੋਜਨ ਐੱਨ. ਟੀ. ਏ. ਵੱਲੋਂ ਹਰ ਸਾਲ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ’ਚ ਐੱਮ. ਬੀ. ਬੀ. ਐੱਸ., ਬੀ. ਡੀ. ਐੱਸ., ਆਯੂਸ਼ ਅਤੇ ਹੋਰ ਸਬੰਧਤ ਕੋਰਸਾਂ ’ਚ ਦਾਖਲੇ ਲਈ ਕਰਵਾਇਆ ਜਾਂਦਾ ਹੈ।


author

Rakesh

Content Editor

Related News