ਸਾਵਧਾਨ! ਤੁਹਾਡੇ ''ਤੇ ਹੈ ਤਿੱਖੀ ਨਜ਼ਰ, ਮੈਟਰੋ ''ਚ ਨਿਯਮਾਂ ਦੀ ਉਲੰਘਣਾ ਕਰਨੀ ਪਵੇਗੀ ਭਾਰੀ

09/24/2020 12:34:52 PM

ਨਵੀਂ ਦਿੱਲੀ—ਮੈਟਰੋ 'ਚ ਸਫਰ ਕਰਦੇ ਸਮੇਂ ਲੋਕ ਹਾਲੇ ਵੀ ਨਿਯਮਾਂ ਨੂੰ ਹਲਕੇ 'ਚ ਲੈ ਰਹੇ ਹਨ। ਕੁਝ ਲੋਕ ਮਾਸਕ ਨਹੀਂ ਪਾ ਰਹੇ। ਇਹ ਫੋਟੋ ਜਿਵੇਂ ਹੀ ਇਕ ਯਾਤਰੀ ਨੇ ਡੀ.ਐੱਮ.ਆਰ.ਸੀ. ਨੂੰ ਟੈਗ ਕੀਤੀ ਅਤੇ ਡੀ.ਐੱਮ.ਆਰ.ਸੀ. ਨੇ ਲੁਕੇਸ਼ਨ ਪੁੱਛੀ ਅਤੇ ਅੱਗੇ ਦੀ ਕਾਰਵਾਈ ਕਰ ਦਿੱਤੀ ਗਈ। ਮੈਟਰੋ 'ਚ ਸਰੀਰਿਕ ਦੂਰੀ, ਮਾਸਕ ਨਾ ਪਾਉਣ ਦੇ ਮਾਮਲੇ 'ਚ ਸਿਵਲ ਡਿਫੈਂਸ, ਸੀ.ਆਈ.ਐੱਸ.ਐੱਫ. ਟਰੇਨ ਸਟਾਫ ਵੀ ਨਜ਼ਰ ਰੱਖ ਰਿਹਾ ਹੈ ਅਤੇ ਯਾਤਰੀਆਂ ਨੇ ਵੀ ਹੁਣ ਸੁਰੱਖਿਆ ਦੇ ਚੱਕਰ ਨੂੰ ਅਭੇਦ ਰੱਖਣ ਲਈ ਸ਼ਿਕਾਇਤਾਂ ਸ਼ੁਰੂ ਕਰ ਦਿੱਤੀਆਂ ਹਨ। 
ਅਜਿਹੇ ਮਾਮਲੇ ਆਉਂਦੇ ਹੀ ਜ਼ੁਰਮਾਨਾ ਕੀਤਾ ਜਾਂਦਾ ਹੈ ਜਾਂ ਫਿਰ ਸਮਝਾ ਕੇ, ਮੁਆਫੀ ਮੰਗਣ ਆਦਿ 'ਤੇ ਜਾਣ ਦਿੱਤਾ ਜਾਂਦਾ ਹੈ। ਮੈਟਰੋ ਨੇ ਕਿਹਾ ਹੈ ਕਿ ਜੇਕਰ ਤੁਹਾਨੂੰ ਘਰੋਂ ਕੰਮ ਕਰਨ ਦੀ ਆਗਿਆ ਹੈ ਤਾਂ ਘਰ ਹੀ ਰਹੋ ਅਤੇ ਘਰ ਤੋਂ ਕੰਮ ਕਰੋ। ਕੋਰੋਨਾ ਵਾਇਰਸ ਲਾਗ ਦੇ ਵੱਧਦੇ ਮਾਮਲਿਆਂ ਦੌਰਾਨ ਦਿੱਲੀ-ਐੱਨ.ਸੀ.ਆਰ. 'ਚ ਮੈਟਰੋ 'ਚ ਹੁਣ ਲਗਭਗ ਸਾਢੇ 4 ਲੱਖ ਯਾਤਰੀ ਰੋਜ਼ਾਨਾ ਸਫਰ ਕਰ ਰਹੇ ਹਨ। ਯਾਤਰੀਆਂ ਦੀ ਲਗਾਤਾਰ ਵੱਧਦੀ ਗਿਣਤੀ ਨਾਲ ਦਿੱਲੀ ਮੈਟਰੋ ਦੀ ਵੀ ਚਿੰਤਾ ਵੱਧ ਗਈ ਹੈ। ਇਸ ਬਾਬਤ ਮੈਟਰੋ ਦੇ ਪ੍ਰਬੰਧ ਨਿਰਦੇਸ਼ਕ ਮੰਗੂ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਮੈਟਰੋ ਪਹਿਲਾਂ ਦੀ ਤਰ੍ਹਾਂ ਆਮ ਰੂਪ ਨਾਲ ਬੇਸ਼ੱਕ ਚੱਲੇ ਪਰ ਲਾਗ ਤੋਂ ਬਚਾਅ ਅਤੇ ਸਰੀਰਿਕ ਦੂਰੀ ਦੇ ਨਿਯਮ ਦੇ ਪਾਲਨ ਲਈ ਮੈਟਰੋ 'ਚ ਇਕ ਸੀਟ ਛੱਡ ਕੇ ਬੈਠਣ ਅਤੇ ਇਕ ਮੀਟਰ ਦੀ ਦੁਰੀ ਬਣਾ ਕੇ ਕੋਚ 'ਚ ਖੜ੍ਹੇ ਹੋਣ ਦੀ ਵਿਵਸਥਾ ਕੀਤੀ ਗਈ ਹੈ।
ਨਹੀਂ ਹੋ ਰਿਹਾ ਮੈਟਰੋ 'ਚ ਸਰੀਰਿਕ ਦੂਰੀ ਦੇ ਨਿਯਮ ਦਾ ਪਾਲਨ
ਮਾਸਕ ਪਾਉਣਾ ਜ਼ਰੂਰੀ ਹੈ, ਨਾਲ ਹੀ ਮੈਟਰੋ ਨੇ ਵੀ ਅਪੀਲ ਕੀਤੀ ਹੈ ਕਿ ਦਫਤਰ ਦਾ ਸਮਾਂ ਇਸ ਤਰ੍ਹਾਂ ਨਾਲ ਨਿਰਧਾਰਿਤ ਕੀਤਾ ਜਾਵੇ ਕਿ ਸਵੇਰੇ ਜਾਂ ਸ਼ਾਮ ਨੂੰ ਰੁੱਝੇ ਸਮੇਂ 'ਚ ਮੈਟਰੋ 'ਚ ਭੀੜ ਨਾ ਵਧੇ। ਸਵੇਰੇ ਅਤੇ ਸ਼ਾਮ ਨੂੰ ਮੈਟਰੋ 'ਚ ਸਰੀਰਿਕ ਦੂਰੀ ਦੇ ਨਿਯਮ ਦਾ ਪਾਲਨ ਨਹੀਂ ਹੋਣ ਦੀਆਂ ਸ਼ਿਕਾਇਤਾਂ ਵੀ ਮਿਲ ਰਹੀਆਂ ਹਨ ਅਧਿਕਾਰੀ ਮੰਨਦੇ ਹਨ ਕਿ ਅਸੀਂ ਆਪਣੀ ਕਾਰਜਸ਼ੈਲੀ ਕੋਰੋਨਾ ਤੋਂ ਬਚਾਅ ਦੇ ਅਨੁਕੂਲ ਨਹੀਂ ਬਣਾਵਾਂਗੇ ਤਾਂ ਆਉਣ ਵਾਲੇ ਦਿਨਾਂ 'ਚ ਮੁਸ਼ਕਲਾਂ ਹੋਰ ਵਧਣੀਆਂ। ਹਾਲਾਂਕਿ ਸਾਰੀਆਂ ਟਰੇਨਾਂ ਨੂੰ ਹਰ ਯਾਤਰਾਂ ਦੇ ਬਾਅਦ ਟਰਮੀਨਲ ਸਟੇਸ਼ਨਾਂ 'ਤੇ ਸਾਫ ਕੀਤਾ ਜਾ ਰਿਹਾ ਹੈ ਅਤੇ ਦਿਨ ਖਤਮ ਹੋਣ ਦੇ ਬਾਅਦ ਇਕ ਵਾਰ ਫਿਰ ਤੋਂ ਡਿਪੋ 'ਚ ਉਨ੍ਹਾਂ ਦੀ ਚੰਗੀ ਤਰ੍ਹਾਂ ਨਾਲ ਸਫਾਈ ਕੀਤੀ ਜਾ ਰਹੀ ਹੈ। ਦਰਅਸਲ ਮੈਟਰੋ 'ਚ ਪਹਿਲਾਂ ਇਕ ਕੋਚ 'ਚ 250 ਅਤੇ 300 ਯਾਤਰੀ ਸਫਰ ਕਰਦੇ ਸਨ ਅਤੇ ਹੁਣ 50 ਲੋਕ ਆਵਾਜਾਈ ਕਰ ਰਹੇ ਹਨ ਅਤੇ ਸਮਰੱਥਾ 20 ਫੀਸਦੀ ਰਹਿ ਗਈ ਹੈ।  


Aarti dhillon

Content Editor

Related News