ਕੈਸ਼ ਵੈਨ ''ਤੇ ਹਮਲਾ, 2 ਸੁਰੱਖਿਆ ਕਰਮਚਾਰੀਆਂ ਦੀ ਮੌਤ
Monday, Dec 11, 2017 - 05:00 PM (IST)
ਸ਼੍ਰੀਨਗਰ— ਸ਼ੌਪੀਆਂ 'ਚ ਅਣਪਛਾਤੇ ਬੰਦੂਕਧਾਰੀਆਂ ਨੇ ਬੈਂਕ ਦੀ ਕੈਸ਼ ਵੈਨ 'ਤੇ ਹਮਲਾ ਕਰਕੇ ਕੈਸ਼ ਲੁੱਟ ਲਿਆ। ਹਮਲੇ 'ਚ ਦੋ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ ਪਰ ਹਸਪਤਾਲ ਲੈ ਜਾਂਦੇ ਸਮੇਂ ਦਮ ਤੌੜ ਦਿੱਤਾ। ਅਧਿਕਾਰਿਕ ਜਾਣਕਾਰੀ ਮੁਤਾਬਕ ਸ਼ੌਪੀਆਂ ਦੇ ਪੋਜੂ ਕੇਲਰ ਇਲਾਕੇ 'ਚ ਅਣਪਛਾਤੇ ਬੰਦੂਕਧਾਰੀਆਂ ਨੇ ਬੈਂਕ ਦੀ ਕੈਸ਼ ਵੈਨ 'ਤੇ ਹਮਲਾ ਕਰਦੇ ਸਮੇਂ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ। ਜ਼ਖਮੀ ਕਰਮਚਾਰੀਆਂ ਨੂੰ ਸ਼ੌਪੀਆਂ ਦੇ ਜ਼ਿਲਾ ਹਸਪਤਾਲ ਲਿਜਾਇਆ ਗਿਆ ਪਰ ਰਸਤੇ 'ਚ ਉਨ੍ਹਾਂ ਨੇ ਦਮ ਤੌੜ ਦਿੱਤਾ। ਸ਼ੌਪੀਆਂ ਜ਼ਿਲਾ ਹਸਪਤਾਲ ਦੇ ਡਾ.ਰਸ਼ੀਦ ਪਰਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸੁਰੱਖਿਆ ਬਲ ਮੌਕੇ 'ਤੇ ਪੁੱਜ ਗਏ ਹਨ ਅਤੇ ਉਨ੍ਹਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।
ਮ੍ਰਿਤਕ ਸੁਰੱਖਿਆ ਕਰਮਚਾਰੀਆਂ ਦੀ ਪਛਾਣ 30 ਸਾਲਾ ਮੁਸ਼ਤਾਕ ਅਹਿਮਦ ਅਤੇ 25 ਸਾਲਾ ਤਾਰੀਕ ਅਹਿਮਦ ਦੇ ਰੂਪ 'ਚ ਕੀਤੀ ਗਈ ਹੈ।
