ਭਾਰਤ 'ਚ ਕੋਰੋਨਾ ਦੇ ਨਵੇਂ ਸਟ੍ਰੇਨ ਨਾਲ ਸੰਕ੍ਰਮਿਤ ਲੋਕਾਂ ਦੀ ਗਿਣਤੀ 73 ਹੋਈ

Wednesday, Jan 06, 2021 - 09:24 PM (IST)

ਭਾਰਤ 'ਚ ਕੋਰੋਨਾ ਦੇ ਨਵੇਂ ਸਟ੍ਰੇਨ ਨਾਲ ਸੰਕ੍ਰਮਿਤ ਲੋਕਾਂ ਦੀ ਗਿਣਤੀ 73 ਹੋਈ

ਨਵੀਂ ਦਿੱਲੀ- ਭਾਰਤ ਵਿਚ ਨਵੇਂ ਯੂ. ਕੇ. ਕੋਰੋਨਾ ਸਟ੍ਰੇਨ ਨਾਲ ਪਾਜ਼ੀਟਿਵ ਲੋਕਾਂ ਦੀ ਗਿਣਤੀ 73 'ਤੇ ਪਹੁੰਚ ਗਈ ਹੈ। ਬੁੱਧਵਾਰ ਨੂੰ ਸਿਹਤ ਮੰਤਰਾਲਾ ਨੇ ਇਸ ਦੀ ਜਾਣਕਾਰੀ ਦਿੱਤੀ। ਇਨ੍ਹਾਂ ਸਾਰੇ ਲੋਕਾਂ ਨੂੰ ਸਬੰਧਤ ਸੂਬਾ ਸਰਕਾਰਾਂ ਵੱਲੋਂ ਵੱਖ-ਵੱਖ ਕਮਰੇ ਵਿਚ ਇਕਾਂਤਵਾਸ ਵਿਚ ਰੱਖਿਆ ਗਿਆ ਹੈ।

ਮੰਤਰਾਲਾ ਨੇ ਕਿਹਾ ਕਿ ਇਨਸਾਕੌਗ ਦੀਆਂ 10 ਲੈਬ ਵਿਚੋਂ 6 ਲੈਬ ਵਿਚ ਕੀਤੀ ਗਈ ਜੀਨੋਮ ਸਿਕਵੈਂਸਿੰਗ ਵਿਚ ਇਨ੍ਹਾਂ ਸਾਰੇ ਸੰਕ੍ਰਮਿਤਾਂ ਦਾ ਪਤਾ ਲੱਗਾ ਹੈ।

ਸਭ ਤੋਂ ਜ਼ਿਆਦਾ 30 ਸੰਕ੍ਰਮਿਤਾਂ ਦੀ ਪੁਸ਼ਟੀ ਐੱਨ. ਆਈ. ਵੀ. ਪੁਣੇ ਦੀ ਲੈਬ ਵਿਚ ਹੋਈ ਹੈ। ਇਸ ਤੋਂ ਇਲਾਵਾ ਆਈ. ਜੀ. ਆਈ. ਈ. ਬੀ., ਨਵੀਂ ਦਿੱਲੀ ਵਿਚ 20, ਨਿਮਹਾਂਸ, ਬੇਂਗਲੁਰੂ ਵਿਚ 11, ਐੱਨ. ਸੀ. ਡੀ. ਸੀ., ਨਵੀਂ ਦਿੱਲੀ ਵਿਚ 8, ਸੀ. ਸੀ. ਐੱਮ. ਬੀ., ਹੈਦਰਾਬਾਦ ਵਿਚ ਤਿੰਨ ਅਤੇ ਐੱਨ. ਸੀ. ਬੀ. ਜੀ. ਕਲਿਆਣੀ (ਕੋਲਕਾਤਾ) ਵਿਚ ਇਕ ਸੰਕ੍ਰਮਿਤ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਦੇ ਨਜ਼ਦੀਕੀ ਸੰਪਰਕ ਵਿਚ ਆਏ ਲੋਕਾਂ ਨੂੰ ਵੀ ਇਕਾਂਤਵਾਸ ਕੀਤਾ ਗਿਆ ਹੈ।

ਇਹ ਵੀ ਪੜ੍ਹੋ- TATA ਸਫਾਰੀ ਕਰ ਰਹੀ ਹੈ ਵਾਪਸੀ, ਜਲਦ ਸ਼ੁਰੂ ਹੋਵੇਗੀ ਬੁਕਿੰਗ (ਵੀਡੀਓ)

ਨਵੇਂ ਕੋਰੋਨਾ ਸਟ੍ਰੇਨ ਨਾਲ ਸੰਕ੍ਰਮਿਤ ਲੋਕਾਂ ਨਾਲ ਬ੍ਰਿਟੇਨ ਤੋਂ ਭਾਰਤ ਆਉਣ ਵਾਲੇ ਸਹਿ-ਯਾਤਰੀਆਂ, ਪਰਿਵਾਰਾਂ ਅਤੇ ਰਿਸ਼ਤੇਦਾਰਾਂ ਦੀ ਵੀ ਟ੍ਰੈਕਿੰਗ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਯੂ. ਕੇ. ਦੇ ਨਵੇਂ ਸਟ੍ਰੇਨ ਦੀ ਮੌਜੂਦਗੀ ਡੈਨਮਾਰਕ, ਨੀਦਰਲੈਂਡਜ਼, ਆਸਟ੍ਰੇਲੀਆ, ਇਟਲੀ, ਸਵੀਡਨ, ਫਰਾਂਸ, ਸਪੇਨ, ਸਵਿਟਜ਼ਰਲੈਂਡ, ਜਰਮਨੀ, ਕੈਨੇਡਾ, ਜਾਪਾਨ, ਲੇਬਨਾਨ ਅਤੇ ਸਿੰਗਾਪੁਰ ਸਮੇਤ ਕਈ ਦੇਸ਼ਾਂ ਵਿਚ ਵੀ ਪਾਈ ਗਈ ਹੈ। 

ਇਹ ਵੀ ਪੜ੍ਹੋ- ਮੁਕੇਸ਼ ਅੰਬਾਨੀ ਨੂੰ ਦੋਹਰਾ ਝਟਕਾ, ਟਾਪ-10 ਅਮੀਰਾਂ ਦੀ ਸੂਚੀ ਤੋਂ ਵੀ ਹੋਏ ਬਾਹਰ


author

Sanjeev

Content Editor

Related News