ਮੁੰਡੇ ਦੇ ਵਿਆਹ ਲਈ ਛਪਵਾਇਆ ਅਜਿਹਾ ਕਾਰਡ, ਜਿਸ ਦੇ ਵੀ ਘਰ ਪਹੁੰਚਿਆ... ਹੋਰ ਰਹੀ ਤਾਰੀਫ਼
Tuesday, Mar 18, 2025 - 05:56 PM (IST)

ਫਤਿਹਾਬਾਦ- ਵਿਆਹ-ਸ਼ਾਦੀਆਂ ਵਿਚ ਹਰ ਕੋਈ ਕਾਰਡ ਛਪਵਾਉਂਦਾ ਹੈ। ਹਰ ਕੋਈ ਆਪਣੇ-ਆਪਣੇ ਤਰੀਕੇ ਨਾਲ ਕਾਰਡ ਛਪਵਾਉਂਦੇ ਹਨ। ਹਰਿਆਣਾ ਦੇ ਫਤਿਹਾਬਾਦ ਵਿਚ ਵਿਆਹ 'ਚ ਮੁੰਡੇ ਦੇ ਪਿਤਾ ਨੇ ਅਜਿਹਾ ਕਾਰਡ ਛਪਵਾਇਆ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਦਰਅਸਲ ਇਹ ਕਾਰਡ ਠੇਠ ਹਰਿਆਣਵੀਂ 'ਚ ਛਪਿਆ ਹੈ।
ਦੱਸ ਦੇਈਏ ਕਿ ਫਤਿਹਾਬਾਦ ਜ਼ਿਲ੍ਹੇ ਦੇ ਪਿੰਡ ਭਰਪੂਰ ਵਿਚ ਦਲਿਤ ਪਰਿਵਾਰ ਦੇ ਨੌਜਵਾਨ ਮੋਹਿਤ ਨੇ ਆਪਣੇ ਵਿਆਹ ਦਾ ਕਾਰਡ ਠੇਠ ਹਰਿਆਣਵੀਂ ਭਾਸ਼ਾ ਵਿਚ ਛਪਵਾਇਆ ਹੈ। ਇਹ ਕਾਰਡ ਜਿਸ ਦੇ ਵੀ ਘਰ ਪਹੁੰਚਿਆ ਤਾਂ ਹਰ ਕੋਈ ਕਾਰਡ ਦੀ ਤਾਰੀਫ਼ ਕਰ ਰਿਹਾ ਹੈ। ਭਰਪੂਰ ਪਿੰਡ ਦੇ ਰਹਿਣ ਵਾਲੇ ਮੋਹਿਤ ਦਾ ਵਿਆਹ ਸਿਰਸਾ ਦੇ ਰਹਿਣ ਵਾਲੇ ਮਨੋਜ ਕੁਮਾਰ ਦੀ ਧੀ ਰੀਨਾ ਨਾਲ ਤੈਅ ਹੋਇਆ ਹੈ। ਵਿਆਹ 21 ਮਾਰਚ ਨੂੰ ਹੋਵੇਗਾ।
ਇਸ ਵਿਆਹ ਦੇ ਕਾਰਡ ਦੇ ਪਹਿਲੇ ਪੰਨੇ 'ਤੇ ਲਿਖਿਆ ਹੈ, 'ਸ਼ੁਭ ਵਿਆਹ ਦਾ ਸੱਦਾ' 'ਲਾਡਲਾ ਮੋਹਿਤ ਨਾਲ ਲਾਡਲੀ ਰੀਨਾ' ਸੱਦਾ ਭੇਜਣ ਆਲੇ ਪ੍ਰੇਮ ਕੁਮਾਰ ਖੰਨਾ' ਲਾਡਲਾ ਮੋਹਿਤ ਦਾ ਵਿਆਹ ਰੀਨਾ ਦੇ ਸਾਗੇ ਸ਼ੁੱਭ ਵਿਆਹ ਟੇਕ ਦਿੱਤਾ ਹੈ। ਅਰ ਇਸ ਖੁਸ਼ੀ ਦੇ ਮੌਕੇ ਪੈ ਥਾਰੇ ਸਾਰੇ ਕੁਨਬੇ ਦਾ ਨਿਊਤਾ ਸੈ, ਅਰ ਹਮਾਰਾ ਸਾਰਾ ਕੁਨਬਾ ਥਾਰੇ ਆਨ ਕਿ ਮਹਾਰੇ ਨਿਵਾਸ ਸਥਾਨ ਗ੍ਰਾਮ ਭਰਪੂਰ। ਖਾਣੇ ਪੈ ਟੁੱਟ ਪੜਨ ਦਾ ਟੈਮ 10:15 ਸਵੇਰੇ ਨੈ ਲੁਗਾਈਆਂ ਦੇ ਗੀਤ 06:15 ਵਜੇ ਸਾਂਝ ਨੈ ਜਨੇਤ ਚੜ੍ਹਨ ਦਾ ਟੈਮ ਸ਼ੁੱਕਰਵਾਰ 09:15 ਵਜੇ ਸਵੇਰੇ ਨੈ।