ਕਾਰ ਖੱਡ ''ਚ ਡਿੱਗਣ ਨਾਲ ਫ਼ੌਜੀ ਸਮੇਤ 2 ਦੀ ਮੌਤ, ਇਕ ਦਾ 10 ਦਿਨ ਪਹਿਲਾਂ ਹੀ ਹੋਇਆ ਸੀ ਵਿਆਹ

Saturday, Aug 03, 2024 - 04:04 PM (IST)

ਕਾਰ ਖੱਡ ''ਚ ਡਿੱਗਣ ਨਾਲ ਫ਼ੌਜੀ ਸਮੇਤ 2 ਦੀ ਮੌਤ, ਇਕ ਦਾ 10 ਦਿਨ ਪਹਿਲਾਂ ਹੀ ਹੋਇਆ ਸੀ ਵਿਆਹ

ਹਮੀਰਪੁਰ (ਭਾਸ਼ਾ)- ਹਿਮਾਚਲ ਪ੍ਰਦੇਸ਼ 'ਚ ਸ਼ਨੀਵਾਰ ਤੜਕੇ ਦੁਧਲਾ ਮੋੜ ਕੋਲ ਇਕ ਕਾਰ ਦੇ 200 ਮੀਟਰ ਡੂੰਘੀ ਖੱਡ 'ਚ ਡਿੱਗਣ ਨਾਲ ਇਕ ਫ਼ੌਜੀ ਸਮੇਤ 2 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੁਜਾਨਪੁਰ ਟੀਰਾ ਸਬ-ਡਵੀਜ਼ਨ 'ਚ ਹੋਏ ਹਾਦਸੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਸ਼ਾਂਤ ਕੁਮਾਰ (21) ਅਤੇ ਫ਼ੌਜੀ ਗੌਰਵ ਕੁਮਾਰ (25) ਕੋਲ ਦੇ ਥਾਟੀ ਰਿਹਾਲਾ ਅਤੇ ਥਾਟੀ ਖੈਰੀਆਂ ਪਿੰਡਾਂ ਦੇ ਵਾਸੀ ਸਨ।

ਉਨ੍ਹਾਂ ਦੱਸਿਆ ਕਿ ਫ਼ੌਜ 'ਚ ਤਾਇਨਾਤ ਗੌਰਵ ਨੇ 10 ਦਿਨ ਪਹਿਲੇ ਹੀ ਵਿਆਹ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀ ਧਾਰਾ 281 (ਜਨਤਕ ਮਾਰਗ 'ਤੇ ਇੰਨੀ ਤੇਜ਼ੀ ਜਾਂ ਲਾਪਰਵਾਹੀ ਨਾਲ ਵਾਹਨ ਚਲਾਉਣਾ ਜਾਂ ਸਵਾਰੀ ਕਰਨਾ ਮਨੁੱਖੀ ਜੀਵਨ ਨੂੰ ਖ਼ਤਰਾ ਹੋਵੇ, ਆਦਿ) ਅਤੇ 106 (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News