ਕਾਰ ਖੱਡ 'ਚ ਡਿੱਗਣ ਨਾਲ ਪਿਓ-ਪੁੱਤ ਦੀ ਮੌਤ, ਤਿੰਨ ਜ਼ਖ਼ਮੀ
Wednesday, Apr 23, 2025 - 01:49 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਚੌਪਾਲ ਸਬ-ਡਿਵੀਜ਼ਨ 'ਚ ਰਿਊਨੀ ਨੇੜੇ ਇਕ ਵਾਹਨ ਲਗਭਗ 100 ਮੀਟਰ ਡੂੰਘੀ ਖੱਡ 'ਚ ਡਿੱਗ ਗਿਆ, ਜਿਸ ਨਾਲ ਉਸ 'ਚ ਸਵਾਰ ਇਕ ਵਿਅਕਤੀ ਅਤੇ ਉਸ ਦੇ ਬੇਟੇ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਸਵੇਰੇ ਉਸ ਸਮੇਂ ਵਾਪਰਿਆ, ਜਦੋਂ 5 ਲੋਕ ਵਿਆਹ ਸਮਾਰੋਹ 'ਚ ਸ਼ਾਮਲ ਹੋ ਕੇ ਘਰ ਪਰਤ ਰਹੇ ਸਨ।
ਇਹ ਵੀ ਪੜ੍ਹੋ : ਸਿਰਫ਼ ਪੁਰਸ਼ ਹੀ ਕਿਉਂ? ਪਹਿਲਗਾਮ ਹਮਲੇ 'ਚ ਔਰਤਾਂ ਨੂੰ ਬਖਸ਼ਿਆ! ਦੇਖੋ 26 ਮ੍ਰਿਤਕਾਂ ਦੀ ਪੂਰੀ Detail
ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਾਮਲਾਲ ਸ਼ਰਮਾ (55) ਅਤੇ ਉਨ੍ਹਾਂ ਦੇ ਬੇਟੇ ਦੀਪਕ (28) ਵਜੋਂ ਹੋਈ। ਪੁਲਸ ਅਨੁਸਾਰ, ਰਾਮਲਾਲ ਦੀ ਪਤਨੀ, ਰਾਜੇਸ਼ ਸ਼ਰਮਾ ਅਤੇ ਪੰਕਜ ਸ਼ਰਮਾ ਜ਼ਖ਼ਮੀ ਹੋਏ ਗਏ ਹਨ। ਉਨ੍ਹਾਂ ਨੂੰ ਚੌਪਾਲ ਸਥਿਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਆਈਜੀਐੱਮਸੀ ਸ਼ਿਮਲਾ ਲਈ ਰੈਫਰ ਕਰ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8