‘ਕਾਮੇਡੀ ਕਿੰਗ ਕਪਿਲ ਸ਼ਰਮਾ ਤੋਂ ਕਾਰ ਡਿਜ਼ਾਈਨਰ ਨੇ ਠੱਗੇ ਸਾਢੇ 5 ਕਰੋੜ ਰੁਪਏ’

Friday, Jan 08, 2021 - 02:54 AM (IST)

‘ਕਾਮੇਡੀ ਕਿੰਗ ਕਪਿਲ ਸ਼ਰਮਾ ਤੋਂ ਕਾਰ ਡਿਜ਼ਾਈਨਰ ਨੇ ਠੱਗੇ ਸਾਢੇ 5 ਕਰੋੜ ਰੁਪਏ’

ਮੁੰਬਈ : ਕਾਮੇਡੀ ਕਿੰਗ ਕਪਿਲ ਸ਼ਰਮਾ ਤੋਂ ਇਕ ਕਾਰ ਡਿਜ਼ਾਈਨਰ ਨੇ ਸਾਢੇ 5 ਕਰੋੜ ਰੁਪਏ ਠੱਗ ਲਏ ਹਨ। ਕਪਿਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਕਾਰ ਡਿਜ਼ਾਈਨਰ ਦਿਲੀਪ ਛਾਬੜੀਆ ਨੂੰ ਆਪਣੀ ਵੈਨਿਟੀ ਵੈਨ ਡਿਜ਼ਾਈਨ ਕਰਨ ਲਈ ਕਿਹਾ ਸੀ। ਪੇਮੈਂਟ ਕਰਨ ਦੇ ਬਾਵਜੂਦ ਉਨ੍ਹਾਂ ਨੇ ਉਸ ਦੀ ਗੱਡੀ ਡਿਲੀਵਰ ਨਹੀਂ ਕੀਤੀ। ਕਪਿਲ ਸ਼ਰਮਾ ਨੇ ਦੱਸਿਆ ਕਿ ਮੈਂ ਦਿਲੀਪ ਛਾਬੜੀਆਂ ਅਤੇ ਉਸ ਦੇ ਘਪਲੇ ਬਾਰੇ ਜਦੋਂ ਅਖਬਾਰ ’ਚ ਪੜਿ੍ਹਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਠੱਗ ਲਿਆ ਗਿਆ ਹੈ। ਉਸ ਤੋਂ ਬਾਅਦ ਮੈਂ ਮੁੰਬਈ ਪੁਲਸ ਕਮਿਸ਼ਨਰ ਨਾਲ ਮਿਲ ਕੇ ਸ਼ਿਕਾਇਤ ਦੇਣ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ- ਬਦਾਯੂੰ ਗੈਂਗਰੇਪ-ਮਰਡਰ ਦਾ ਮੁੱਖ ਦੋਸ਼ੀ ਗ੍ਰਿਫਤਾਰ, 50 ਹਜ਼ਾਰ ਰੁਪਏ ਦਾ ਸੀ ਇਨਾਮ

ਵੀਰਵਾਰ ਨੂੰ ਸੈਂਟ੍ਰਲ ਇੰਟੈਲੀਜੈਂਸ ਯੂਨਿਟ ਦੇ ਏ. ਪੀ. ਆਈ. ਸਚਿਨ ਵਾਜੇ ਨੇ ਮੁੰਬਈ ਪੁਲਸ ਵਲੋਂ ਜ਼ਬਤ ਕੀਤੀਆਂ ਗਈਆਂ ਗੱਡੀਆਂ ਦੇ ਜਾਅਲੀ ਨੰਬਰਾਂ ਬਾਰੇ ਕਪਿਲ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਉਨ੍ਹਾਂ  ਕਾਰ ਡਿਜ਼ਾਈਨਰ ਦਿਲੀਪ ਛਾਬੜੀਆ ਵਿਰੁੱਧ ਆਪਣਾ ਬਿਆਨ ਦਰਜ ਕਰਾ ਦਿੱਤਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


author

Inder Prajapati

Content Editor

Related News