ਤੇਜ਼ ਰਫ਼ਤਾਰ ਦਾ ਕਹਿਰ, ਪੁਲਸ ਭਰਤੀ ਪ੍ਰੀਖਿਆ ਦੇ ਕੇ ਪਰਤ ਰਹੇ 3 ਉਮੀਦਵਾਰਾਂ ਦੀ ਮੌਤ
Saturday, Aug 31, 2024 - 11:43 AM (IST)

ਝਾਂਸੀ- ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਦੇ ਬਾਬੀਨਾ ਥਾਣਾ ਖੇਤਰ 'ਚ ਇਕ ਤੇਜ਼ ਰਫ਼ਤਾਰ ਕਾਰ ਦੇ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਜਾਣ ਕਾਰਨ ਉਸ 'ਚ ਸਵਾਰ 3 ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਟੀਮ ਮੌਕੇ 'ਤੇ ਪਹੁੰਚੀ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸਾਰੇ ਮ੍ਰਿਤਕ ਲਲਿਤਪੁਰ ਤੋਂ ਪੁਲਸ ਭਰਤੀ ਪ੍ਰੀਖਿਆ ਦੇ ਕੇ ਪਰਤ ਰਹੇ ਸਨ। ਸੀਨੀਅਰ ਪੁਲਸ ਕਪਤਾਨ ਰਾਜੇਸ਼ ਨੇ ਦੱਸਿਆ ਕਿ ਇਸ ਹਾਦਸੇ 'ਚ ਮਰਨ ਵਾਲਿਆਂ 'ਚ ਪੁਲਸ ਭਰਤੀ ਦੀ ਪ੍ਰੀਖਿਆ ਦੇ ਕੇ ਪਰਤ ਰਹੀ ਇਕ ਕੁੜੀ ਵੀ ਸ਼ਾਮਲ ਹੈ।
ਸ਼ੁੱਕਰਵਾਰ ਦੇਰ ਰਾਤ ਬਬੀਨਾ ਥਾਣਾ ਖੇਤਰ 'ਚ ਉਨ੍ਹਾਂ ਦੀ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਆਸ਼ੀਸ਼ ਤਿਵਾਰੀ (34) ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਆਸ਼ੀਸ਼ ਦੇ ਦੋਸਤ ਵਿਵੇਕ ਯਾਦਵ (24) ਅਤੇ ਵਿਵੇਕ ਦੀ ਰਿਸ਼ਤੇਦਾਰ ਰਿਤੂ (26) ਦੀ ਇਲਾਜ ਦੌਰਾਨ ਮੌਤ ਹੋ ਗਈ।
SSP ਨੇ ਦੱਸਿਆ ਕਿ ਘਟਨਾ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਹਾਦਸੇ ਦੀ ਮੁੱਢਲੀ ਜਾਂਚ ਕੀਤੀ ਜਾ ਰਹੀ ਹੈ। ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਘਟਨਾ ਦੇ ਸਮੇਂ ਕਾਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਟੱਕਰ ਲੱਗਣ ਮਗਰੋਂ ਗੱਡੀ ਦਾ ਏਅਰਬੈਗ ਫਟ ਗਏ। ਇਸ ਕਾਰਨ ਕਾਰ ਵਿਚ ਬੈਠੇ ਲੋਕ ਹਾਦਸੇ ਦਾ ਸ਼ਿਕਾਰ ਹੋ ਗਏ। ਕਾਰ ਦੀ ਰਫ਼ਤਾਰ ਘੱਟ ਹੁੰਦੀ ਤਾਂ ਸ਼ਾਇਦ ਏਅਰਬੈਗ ਨਾ ਫਟਦੇ।