ਭਿਆਨਕ ਹਾਦਸੇ ਨੇ ਖੋਹ ਲਈਆਂ ਪਰਿਵਾਰ ਦੀਆਂ ਖੁਸ਼ੀਆਂ, ਦੋ ਭਰਾਵਾਂ ਦੀ ਮੌ.ਤ

Sunday, Nov 10, 2024 - 10:29 AM (IST)

ਭਿਆਨਕ ਹਾਦਸੇ ਨੇ ਖੋਹ ਲਈਆਂ ਪਰਿਵਾਰ ਦੀਆਂ ਖੁਸ਼ੀਆਂ, ਦੋ ਭਰਾਵਾਂ ਦੀ ਮੌ.ਤ

ਗੁਰੂਗ੍ਰਾਮ- ਆਏ ਦਿਨ ਕਈ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ, ਜਿਸ ਕਾਰਨ ਕੀਮਤੀ ਜਾਨਾਂ ਚੱਲੀਆਂ ਜਾਂਦੀਆਂ ਹਨ। ਜ਼ਰਾ ਜਿਹੀ ਅਣਗਹਿਲੀ ਸਾਡੇ 'ਤੇ ਭਾਰੀ ਪੈ ਸਕਦੀ ਹੈ। ਹੁਣ ਫਰੀਦਾਬਾਦ-ਗੁਰੂਗ੍ਰਾਮ ਰੋਡ 'ਤੇ ਖੜ੍ਹੇ ਡੰਪਰ ਨਾਲ ਕਾਰ ਦੀ ਟੱਕਰ ਹੋ ਗਈ, ਜਿਸ 'ਚ ਕਾਰ 'ਚ ਸਵਾਰ ਦੋ ਭਰਾਵਾਂ ਦੀ ਮੌਤ ਹੋ ਗਈ। ਜਦਕਿ ਉਸ ਦੇ ਦੋ ਦੋਸਤ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਫਰੀਦਾਬਾਦ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਡਰਾਈਵਰ ਡੰਪਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਨਹੀਂ ਜਾਣ ਦਿੱਤਾ ਕੈਨੇਡਾ, ਗੁੱਸੇ 'ਚ ਮਾਰ 'ਤੀ ਮਾਂ

ਜਾਣਕਾਰੀ ਮੁਤਾਬਕ ਫਰੀਦਾਬਾਦ ਦੇ SGM ਨਗਰ ਦਾ ਰਹਿਣ ਵਾਲਾ ਰਾਹੁਲ, ਉਸ ਦਾ ਭਰਾ ਕੁਲਦੀਪ ਆਪਣੇ ਦੋਸਤਾਂ ਸਤੇਂਦਰ ਅਤੇ ਰਜਤ ਨਾਲ ਕਾਰ 'ਚ ਸਵਾਰ ਹੋ ਕੇ ਗੁਰੂਗ੍ਰਾਮ ਆਏ ਸਨ। ਰਾਤ ਨੂੰ ਵਾਪਸੀ ਦੌਰਾਨ ਗੁਰੂਗ੍ਰਾਮ-ਫਰੀਦਾਬਾਦ ਟੋਲ ਪਲਾਜ਼ਾ ਤੋਂ ਕਰੀਬ 100 ਮੀਟਰ ਪਹਿਲਾਂ ਗਵਾਲ ਪਹਾੜੀ ਨੇੜੇ ਖੜ੍ਹੇ ਕੂੜੇ ਨਾਲ ਭਰੇ ਡੰਪਰ ਨਾਲ ਉਨ੍ਹਾਂ ਦੀ ਕਾਰ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਵਿਚ ਰਾਹੁਲ ਅਤੇ ਉਸ ਦੇ ਭਰਾ ਕੁਲਦੀਪ ਦੀ ਮੌਤ ਹੋ ਗਈ। ਜਦਕਿ ਸਤੇਂਦਰ ਅਤੇ ਰਜਤ ਜ਼ਖਮੀ ਹੋ ਗਏ। ਉਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ- ਅਨੋਖਾ ਮਾਮਲਾ; ਲੱਕੀ ਕਾਰ ਦੀ 'ਸਮਾਧੀ' ਲਈ ਕਿਸਾਨ ਨੇ ਖਰਚੇ 4 ਲੱਖ ਰੁਪਏ


author

Tanu

Content Editor

Related News