ਜਨਮ ਦਿਨ ਤੋਂ ਪਰਤ ਰਹੇ ਦੋਸਤਾਂ ਦੀ ਕਾਰ ਖੰਭੇ ਨਾਲ ਟਕਰਾਈ, 3 ਦੀ ਮੌਤ
Tuesday, Aug 12, 2025 - 12:16 PM (IST)

ਬਦਾਯੂੰ- ਉੱਤਰ ਪ੍ਰਦੇਸ਼ 'ਚ ਬਦਾਯੂੰ ਜ਼ਿਲ੍ਹੇ ਦੇ ਸਿਵਲ ਲਾਈਨਜ਼ ਖੇਤਰ 'ਚ ਬੀਤੀ ਰਾਤ ਲਗਭਗ ਇਕ ਵਜੇ ਤੇਜ਼ ਰਫ਼ਤਾਰ ਕਾਰ ਦੇ ਹੋਰਡਿੰਗ ਦੇ ਖੰਭੇ ਨਾਲ ਟਕਰਾਉਣ ਕਾਰਨ ਉਸ 'ਚ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਇਹ ਸਾਰੇ ਦੋਸਤ ਦੀ ਜਨਮ ਦਿਨ ਪਾਰਟੀ ਮਨ੍ਹਾ ਕੇ ਪਰਤ ਰਹੇ ਸਨ। ਪੁਲਸ ਸੂਤਰਾਂ ਨੇ ਦੱਸਿਆ ਕਿ ਏਆਰਟੀਓ ਚੌਰਾਹੇ ਦੇ ਕੋਲ ਕਾਰ 'ਚ ਸਵਾਰ ਚਾਰ ਦੋਸਤ ਹਰਸ਼ਿਤ ਸਕਸੈਨਾ (24), ਰੂਬਲ ਗੁਪਤਾ (25), ਹਰਸ਼ਿਤ ਗੁਪਤਾ (24) ਅਤੇ ਅੰਕਿਤ ਜਨਮ ਦਿਨ ਪਾਰਟੀ ਮਨ੍ਹਾ ਕੇ ਕਾਰ ਰਾਹੀਂ ਘਰ ਆ ਰਹੇ ਸਨ। ਦੇਰ ਰਾਤ ਲਗਭਗ ਇਕ ਵਜੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਹੋਰਡਿੰਗ ਦੇ ਖੰਭੇ ਨਾਲ ਟਕਰਾ ਗਈ।
ਇਹ ਵੀ ਪੜ੍ਹੋ : ਮਾਂ-ਪਿਓ ਦਾ ਸਨਸਨੀਖੇਜ਼ ਕਾਰਾ ! ਕਲੇਜੇ ਦੇ ਟੁਕੜੇ ਨੂੰ ਪੁਲ 'ਤੇ ਛੱਡ ਖ਼ੁਦ ਨਦੀ 'ਚ ਮਾਰ'ਤੀ ਛਾਲ
ਇਸ ਹਾਦਸੇ 'ਚ ਲੇਖਪਾਲ ਹਰਸ਼ਿਤ ਸਕਸੈਨਾ ਉਰਫ਼ ਰਾਜਾ, ਰੂਬਲ ਗੁਪਤਾ ਅਤੇ ਹਰਸ਼ਿਤ ਗੁਪਤਾ (24) ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਅੰਕਿਤ ਵਾਸੀ ਕਲਿਆਣ ਨਗਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ, ਜਿਸ ਨੂੰ ਮੁੱਢਲੇ ਇਲਾਜ ਤੋਂ ਬਾਅਦ ਬਰੇਲੀ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਖੇਤਰ ਅਧਿਕਾਰੀ ਨਗਰ ਰਜਨੀਸ਼ ਉਪਾਧਿਆਏ ਨੇ ਦੱਸਿਆ ਕਿ ਦੇਰ ਰਾਤ ਜਨਮ ਦਿਨ ਦੀ ਪਾਰਟੀ ਕਰ ਕੇ ਆ ਰਹੇ ਚਾਰ ਦੋਸਤਾਂ ਦੀ ਗੱਡੀ ਇਕ ਖੰਭੇ ਨਾਲ ਟਕਰਾਈ ਹੈ, ਜਿਸ 'ਚ ਤਿੰਨ ਲੋਕਾਂ ਦੀ ਹਾਦਸੇ ਵਾਲੀ ਜਗ੍ਹਾ ਹੀ ਮੌਤ ਹੋ ਗਈ ਜਦੋਂ ਕਿ ਇਕ ਵਿਅਕਤੀ ਗੰਭੀਰ ਹੈ, ਜਿਸ ਨੂੰ ਮੁੱਢਲੇ ਇਲਾਜ ਤੋਂ ਬਾਅਦ ਬਰੇਲੀ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8