500 ਫੁੱਟ ਡੂੰਘੀ ਖੱਡ ''ਚ ਡਿੱਗੀ ਕਾਰ, 5 ਲੋਕਾਂ ਦੀ ਮੌਤ

Friday, Jan 17, 2025 - 01:53 PM (IST)

500 ਫੁੱਟ ਡੂੰਘੀ ਖੱਡ ''ਚ ਡਿੱਗੀ ਕਾਰ, 5 ਲੋਕਾਂ ਦੀ ਮੌਤ

ਗੰਗਟੋਕ- ਸਿੱਕਮ ਦੇ ਗਿਆਲਸ਼ਿੰਗ ਜ਼ਿਲ੍ਹੇ 'ਚ ਇਕ ਕਾਰ ਦੇ ਖੱਡ 'ਚ ਡਿੱਗਣ ਨਾਲ ਉਸ 'ਚ ਸਵਾਰ 5 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਵੀਰਵਾਰ ਰਾਤ 5 ਲੋਕਾਂ ਨੂੰ ਲੈ ਕੇ ਜਾ ਰਹੀ ਇਕ ਕਾਰ ਰਟੋਮੇਟੀ ਕੋਲ ਪਹਾੜੀ ਤੋਂ ਹੇਠਾਂ 500 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ।

ਇਹ ਵੀ ਪੜ੍ਹੋ : ਬੱਸ ਨਾਲ ਟਕਰਾਈ ਮਿੰਨੀ ਵੈਨ, 9 ਲੋਕਾਂ ਦੀ ਮੌਤ

ਸਥਾਨਕ ਲੋਕਾਂ ਨੇ ਸਵੇਰੇ ਪੁਲਸ ਨੂੰ ਸੂਚਿਤ ਕੀਤਾ ਅਤੇ ਸਾਰੇ 5 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ। ਪੁਲਸ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਕਾਰ ਗਿਆਥਾਂਗ ਤੋਂ ਅਪਰ ਚੋਂਗਰਾਂਗ ਜਾ ਰਹੀ ਸੀ। ਮ੍ਰਿਤਕ ਪੱਛਮੀ ਸਿੱਕਮ ਦੇ ਯੁਕਸੋਮ-ਤਾਸ਼ੀਡਿੰਗ ਚੋਣ ਖੇਤਰ ਦੇ ਅਪਰ ਅਰਿਥਾਂਗ ਦੇ ਵਾਸੀ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News