ਭਿਆਨਕ ਹਾਦਸਾ, ਕਾਰ ਦੇ ਖੱਡ ''ਚ ਡਿੱਗਣ ਨਾਲ ਤਿੰਨ ਲੋਕਾਂ ਦੀ ਮੌ.ਤ
Tuesday, Dec 03, 2024 - 03:17 PM (IST)
ਸ਼ਿਮਲਾ (ਭਾਸ਼ਾ)- ਇਕ ਕਾਰ ਦੇ ਖੱਡ 'ਚ ਡਿੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਹੋ ਗਿਆ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਵਾਪਰਿਆ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮਿੰਟੂ ਚੌਹਾਨ (27), ਉਸ ਦੀ ਪਤਨੀ ਸ਼ੀਤਲ ਚੌਹਾਨ (28) ਅਤੇ ਆਲੋਕ ਸ਼ਰਮਾ (24) ਦੇ ਰੂਪ 'ਚ ਹੋਈ ਹੈ ਅਤੇ ਅਰੁਣ ਚੌਹਾਨ (23) ਜ਼ਖ਼ਮੀ ਹੈ। ਸ਼ਿਮਲਾ ਦੇ ਪੁਲਸ ਸੁਪਰਡੈਂਟ ਸੰਜੀਵ ਕੁਮਾਰ ਗਾਂਧੀ ਨੇ ਦੱਸਿਆ ਕਿ ਇਹ ਚਾਰੇ ਨਨਖੜੀ ਤਹਿਸੀਲ ਦੇ ਵਾਸੀ ਸਨ।
ਇਹ ਵੀ ਪੜ੍ਹੋ : Google Map ਨੇ ਮੁੜ ਦਿਖਾਇਆ ਗਲਤ ਰਸਤਾ, ਨਹਿਰ 'ਚ ਡਿੱਗੀ ਕਾਰ
ਸੰਜੀਵ ਕੁਮਾਰ ਗਾਂਧੀ ਨੇ ਦੱਸਿਆ ਕਿ ਹਾਦਸਾ ਸੋਮਵਾਰ ਰਾਤ ਸ਼ਿਮਲਾ ਤੋਂ ਕਰੀਬ 127 ਕਿਲੋਮੀਟਰ ਦੂਰ ਭਦਰਾਸ਼ ਕੋਲ ਹੋਈ, ਜਦੋਂ ਮਿੰਟੂ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਅਤੇ ਉਹ ਖੱਡ 'ਚ ਜਾ ਡਿੱਗਿਆ। ਰਾਮਪੁਰ ਪੁਲਸ ਥਾਣੇ ਤੋਂ ਇਕ ਟੀਮ ਕੁਝ ਹੀ ਦੇਰ 'ਚ ਹਾਦਸੇ ਵਾਲੀ ਜਗ੍ਹਾ ਪਹੁੰਚੀ ਅਤੇ ਲਾਸ਼ਾਂ ਨੂੰ ਬਰਾਮਦ ਕੀਤਾ ਅਤੇ ਜ਼ਖ਼ਮੀ ਨੂੰ ਬਚਾਇਆ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਜ਼ਖ਼ਮੀ ਨੂੰ ਖਨੇਰੀ ਸਥਿਤ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8