ਬੱਸ ਅਤੇ ਕਾਰ ਦੀ ਟੱਕਰ ਮਗਰੋਂ ਦੋਵੇਂ ਵਾਹਨਾਂ ''ਚ ਲੱਗੀ ਅੱਗ, 6 ਲੋਕ ਜਿਊਂਦੇ ਸੜੇ

Friday, Apr 17, 2026 - 02:59 PM (IST)

ਬੱਸ ਅਤੇ ਕਾਰ ਦੀ ਟੱਕਰ ਮਗਰੋਂ ਦੋਵੇਂ ਵਾਹਨਾਂ ''ਚ ਲੱਗੀ ਅੱਗ, 6 ਲੋਕ ਜਿਊਂਦੇ ਸੜੇ

ਯਾਦਗੀਰ- ਕਰਨਾਟਕ ਦੇ ਯਾਦਗੀਰ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਦੇਵਪੁਰ ਕੋਲ ਇਕ ਕਾਰ ਅਤੇ ਇਕ ਨਿੱਜੀ ਬੱਸ ਦੀ ਆਹਮਣੇ-ਸਾਹਮਣੇ ਦੀ ਟੱਕਰ 'ਚ 6 ਲੋਕਾਂ ਦੀ ਮੌਤ ਹੋ ਗਈ। ਟੱਕਰ ਤੋਂ ਬਾਅਦ ਕਾਰ 'ਚ ਅੱਗ ਲੱਗ ਗਈ, ਜਿਸ ਨਾਲ ਦੋਵੇਂ ਵਾਹਨਾਂ ਨੂੰ ਤੁਰੰਤ ਹੀ ਆਪਣੀ ਲਪੇਟ 'ਚ ਲੈ ਲਿਆ। ਇਸ ਨਾਲ ਕਾਰ 'ਚ ਸਵਾਰ ਲੋਕ ਅੰਦਰ ਫਸ ਗਏ ਅਤੇ ਸਾਰੇ 6 ਲੋਕਾਂ ਦੀ ਹਾਦਸੇ ਵਾਲੀ ਜਗ੍ਹਾ 'ਤੇ ਹੀ ਸੜ ਕੇ ਮੌਤ ਹੋ ਗਈ। ਇਹ ਹਾਦਸਾ ਸੁਰਪੁਰ ਤਾਲੁਕ ਦੇ ਦੇਵਪੁਰ ਕੋਲ ਹੋਈ। ਕਾਰ ਯਾਦਗਿਰ ਤੋਂ ਰਾਏਚੂਰ ਵੱਲ ਜਾ ਰਹੀ ਸੀ, ਜਦੋਂ ਕਿ ਨਿੱਜੀ ਬੱਸ ਬੈਂਗਲੁਰੂ ਤੋਂ ਕਲਬੁਰਗੀ ਵੱਲ ਜਾ ਰਹੀ ਸੀ। ਸਥਾਨਕ ਲੋਕ ਅਤੇ ਰਾਹਗੀਰ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚੇ ਅਤੇ ਐਮਰਜੈਂਸੀ ਬਚਾਅ ਦਲ ਦੀ ਮਦਦ ਕੀਤੀ। ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਸੇਵਾ ਕਰਮੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।

ਪੁਲਸ ਨੇ ਇਲਾਕੇ ਨੂੰ ਘਰ ਲਿਆ ਅਤੇ ਸ਼ੁਰੂਆਤੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਿਪੋਰਟ ਅਨੁਸਾਰ, ਬੱਸ 'ਚ ਸਵਾਰ ਕੁਝ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਕੁਝ ਬਚੇ ਹੋਏ ਲੋਕਾਂ ਨੂੰ ਇਲਾਜ ਲਈ ਕੋਲ ਦੇ ਹਸਤਪਾਲਾਂ 'ਚ ਦਾਖ਼ਲ ਕਰਵਾਇਆ ਗਿਆ। ਪੁਲਸ ਸੂਤਰਾਂ ਅਨੁਸਾਰ ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਵਾਹਨ ਕੁਝ ਹੀ ਸਕਿੰਟ 'ਚ ਅੱਗ ਦੀਆਂ ਲਪਟਾਂ 'ਚ ਘਿਰ ਗਏ, ਜਿਸ ਨਾਲ ਬਚਾਅ ਕੰਮ ਬੇਹੱਦ ਮੁਸ਼ਕਲ ਹੋ ਗਿਆ। ਅਧਿਕਾਰੀ ਇਸ ਗੱਲ ਦੀ ਵੀ ਜਾਂਚ ਕਰ ਰਹੇ ਹਨ ਕਿ ਕੀ ਤੇਜ਼ ਗਤੀ ਜਾਂ ਸੜਕ ਦੀ ਖ਼ਰਾਬ ਸਥਿਤੀ ਹਾਦਸੇ ਦਾ ਕਾਰਨ ਬਣੀ। ਯਾਦਗੀਰ ਦੇ ਪੁਲਸ ਸੁਪਰਡੈਂਟ ਨੇ ਹਾਦਸੇ ਵਾਲੀ ਜਗ੍ਹਾ ਦਾ ਦੌਰਾ ਕੀਤਾ ਅਤੇ ਬਚਾਅ ਤੇ ਜਾਂਚ ਕੰਮ ਦਾ ਨਿਰੀਖਣ ਕੀਤਾ। ਲਾਸ਼ਾਂ ਨੂੰ ਪੋਸਟਮਾਰਟਮ ਲਈ ਲਿਜਾਉਣ ਦੀ ਵਿਵਸਥਾ ਕੀਤੀ ਗਈ। ਮਾਮਲਾ ਦਰਜ ਕਰ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News