ਨਵੀਆਂ ਤੋਪਾਂ ਤੇ ਸ਼ਕਤੀਸ਼ਾਲੀ ਰਡਾਰ ਨਾਲ ਹਵਾਈ ਰੱਖਿਆ ਸਮਰੱਥਾਵਾਂ ਨੂੰ ਵਧਾਉਣ ਦੀ ਫ਼ੌਜ ਦੀ ਯੋਜਨਾ
Saturday, Feb 22, 2025 - 10:49 AM (IST)

ਨਵੀਂ ਦਿੱਲੀ- ਡਰੋਨ ਅਤੇ ਹੋਰ ਵਿਨਾਸ਼ਕਾਰੀ ਤਕਨਾਲੋਜੀਆਂ ਕਾਰਨ ਯੁੱਧ ਦੀਆਂ ਬਦਲਦੀਆਂ ਰਣਨੀਤੀਆਂ ਨੂੰ ਧਿਆਨ 'ਚ ਰੱਖਦੇ ਹੋਏ, ਆਰਮੀ ਏਅਰ ਡਿਫੈਂਸ (ਏ.ਏ.ਡੀ.) ਕੋਰ ਨੇ ਮੌਜੂਦਾ ਹਵਾਈ ਰੱਖਿਆ ਤੋਪਾਂ ਲਈ ਨਵੇਂ ਫ੍ਰੈਗਮੈਂਟੇਸ਼ਨ ਗੋਲਾ ਬਾਰੂਦ ਨੂੰ ਸ਼ਾਮਲ ਕਰਕੇ ਅਤੇ ਵਧੇਰੇ ਸ਼ਕਤੀਸ਼ਾਲੀ ਰਾਡਾਰਾਂ ਨੂੰ ਤਾਇਨਾਤ ਕਰਕੇ ਆਪਣੀਆਂ ਸਮਰੱਥਾਵਾਂ ਨੂੰ ਵਧਾਉਣ ਦੀ ਯੋਜਨਾ ਬਣਾਈ ਹੈ। ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਤੋਂ ਇਲਾਵਾ, ਫੌਜ ਨੂੰ ਸਵਦੇਸ਼ੀ ਤੌਰ 'ਤੇ ਵਿਕਸਿਤ 'ਕੁਇੱਕ ਰਿਐਕਸ਼ਨ ਸਰਫੇਸ ਟੂ ਏਅਰ ਮਿਜ਼ਾਈਲ' (QRSAM) ਸਿਸਟਮ ਲਈ ਇਕਰਾਰਨਾਮੇ ਦੀ ਉਮੀਦ ਹੈ। 'ਆਰਮੀ ਏਅਰ ਡਿਫੈਂਸ ਕੋਰ' ਕੋਲ L70, Ju-23mm, ਸ਼ਿਲਕਾ, ਤਾਂਗੁਸਕਾ ਅਤੇ ਓਸਾ-ਏਕੇ ਮਿਜ਼ਾਈਲ ਸਿਸਟਮ ਵਰਗੀਆਂ ਵੱਖ-ਵੱਖ ਤਰ੍ਹਾਂ ਦੀਆਂ ਮਿਜ਼ਾਈਲ ਪ੍ਰਣਾਲੀਆਂ ਅਤੇ ਤੋਪਾਂ ਹਨ।
ਇਹ ਵੀ ਪੜ੍ਹੋ : Birth Certificate ਨੂੰ ਲੈ ਕੇ ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
ਫ਼ੌਜ ਹਵਾਈ ਰੱਖਿਆ (ਏਏਡੀ) ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਸੁਮੇਰ ਇਵਾਨ ਡੀ'ਕੁਨਹਾ ਨੇ ਕਿਹਾ,''ਤੋਪਾਂ ਦਾ ਚਲਨ ਵਾਪਸ ਆ ਗਿਆ ਹੈ। ਫ਼ੌਜ ਨੇ ਚੰਗੇ ਕਾਰਨਾਂ ਨਾਲ ਇਨ੍ਹਾਂ ਨੂੰ ਬਣਾਏ ਰੱਖਿਆ ਹੈ ਅਤੇ ਇਨ੍ਹਾਂ ਤੋਪਾਂ ਦਾ ਫ੍ਰੈਗਮੈਂਟੇਸ਼ਨ ਗੋਲਾ-ਬਾਰੂਦ ਨਾਲ ਪ੍ਰਭਾਵੀ ਢੰਗ ਨਾਲ ਉਪਯੋਗ ਕੀਤਾ ਜਾ ਸਕਦਾ ਹੈ।'' ਲੈਫਟੀਨੈਂਟ ਜਨਰਲ ਡੀ'ਕੁਨਹਾ ਨੇ 'ਆਤਮਨਿਰਭਰ ਭਾਰਤ' 'ਤੇ ਜ਼ੋਰ ਦਿੰਦੇ ਹੋਏ ਆਧੁਨਿਕੀਕਰਨ ਦੀ ਲੋੜ 'ਤੇ ਗੱਲ ਕੀਤੀ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਭਾਰਤੀ ਉਦਯੋਗ ਨੂੰ 'ਘੱਟ ਸਮੇਂ-ਹੱਦ' 'ਚ ਸਪਲਾਈ ਕਰਨ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਏਏਡੀ ਸ਼ੁਰੂ 'ਚ ਟੈਰੀਟੋਰੀਅਲ ਫ਼ੌਜ ਦਾ ਹਿੱਸਾ ਸੀ। ਉਸ ਨੂੰ ਬਾਅਦ 'ਚ 1994 'ਚ ਇਸ ਤੋਂ ਵੱਖ ਕਰ ਦਿੱਤਾ ਗਿਆ। ਏਏਡੀ ਹਵਾਈ ਖ਼ਤਰੇ ਨੂੰ 'ਉਸ ਦੇ ਆਉਣ ਤੋਂ ਪਹਿਲੇ' ਨਸ਼ਟ ਕਰਨ ਦਾ ਕੰਮ ਕਰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8