ਕੈਂਸਰ ਨੂੰ ਖਤਮ ਕਰਨ 'ਚ ਕਾਰਗਰ ਹੈ ਕਰੇਲਾ, ਜਾਣੋ ਇਸ ਦੇ ਫਾਇਦੇ

Saturday, Feb 01, 2020 - 10:18 PM (IST)

ਕੈਂਸਰ ਨੂੰ ਖਤਮ ਕਰਨ 'ਚ ਕਾਰਗਰ ਹੈ ਕਰੇਲਾ, ਜਾਣੋ ਇਸ ਦੇ ਫਾਇਦੇ

ਨਵੀਂ ਦਿੱਲੀ (ਏਜੰਸੀ)- ਪੂਰੀ ਦੁਨੀਆ ਵਿਚ 4 ਫਰਵਰੀ ਨੂੰ ਵਰਲਡ ਕੈਂਸਰ ਡੇਅ ਮਨਾਇਆ ਜਾ ਰਿਹਾ ਹੈ। ਇਹ ਮੌਤ ਦੇ ਸਭ ਤੋਂ ਵੱਡੇ ਕਾਰਨਾਂ ਵਿਚੋਂ ਇਕ ਹੈ। ਹਾਲਾਂਕਿ, ਖਾਣ-ਪੀਣ ਦੀਆਂ ਆਦਤਾਂ ਵਿਚ ਥੋੜ੍ਹਾ ਬਦਲਾਅ ਕਰ ਲਿਆ ਜਾਵੇ ਅਤੇ ਕਰੇਲੇ ਨੂੰ ਇਸ ਵਿਚ ਸ਼ਾਮਲ ਕਰ ਲਿਆ ਜਾਵੇ ਤਾਂ ਕਾਫੀ ਮਦਦ ਮਿਲ ਸਕਦੀ ਹੈ। ਕਰੇਲਾ ਖਾਣ ਵਿਚ ਭਾਵੇਂ ਹੀ ਕੌੜਾ ਲੱਗੇ ਪਰ ਸਿਹਤ ਦੇ ਲਿਹਾਜ ਨਾਲ ਇਹ ਬਹੁਤ ਹੀ ਫਾਇਦੇਮੰਦ ਹੈ। ਤੁਸੀਂ ਆਪਣੇ-ਆਪ ਖਾਣੇ ਵਿਚ ਕਰੇਲੇ ਨੂੰ ਸ਼ਾਮਲ ਕਰਕੇ ਕੈਂਸਰ ਨੂੰ ਹੋਣ ਤੋਂ ਰੋਕ ਸਕਦੇ ਹੋ। ਰੋਜ਼ਾਨਾ ਇਕ ਗਿਲਾਸ ਕਰੇਲੇ ਦਾ ਜੂਸ ਪੀਣ ਨਾਲ ਪੈਨਕ੍ਰੀਏਟਿਕ ਕੈਂਸਰ ਪੈਦਾ ਕਰਨ ਵਾਲੇ ਸੈੱਲਸ ਤਬਾਹ ਹੁੰਦੇ ਹਨ।

ਨਕ੍ਰੀਏਟਿਕਸ ਦੇ ਕੈਂਸਰ ਨਾਲ ਨਜਿੱਠਣ ਵਿਚ ਇਸ ਦੇ 72 ਤੋਂ ਲੈ ਕੇ 90 ਫੀਸਦੀ ਤੱਕ ਹਾਂ ਪੱਖੀ ਨਤੀਜੇ ਦੇਖਣ ਨੂੰ ਮਿਲੇ ਹਨ। ਇਸ ਦਾ ਜੂਸ ਗਲੂਕੋਜ਼ ਦੀ ਕੈਂਸਰ ਸੈੱਲਸ ਨੂੰ ਖਤਮ ਕਰਦਾ ਹੈ। ਚੂਹਿਆਂ 'ਤੇ ਕੀਤੀ ਗਈ ਰਿਸਰਚ ਵਿਚ ਪਤਾ ਲੱਗਾ ਹੈ ਕਿ ਕਰੇਲੇ ਦੇ ਜੂਸ ਨਾਲ ਚੂਹਿਆਂ ਵਿਚ 64 ਫੀਸਦੀ ਟਿਊਮਰ ਘੱਟ ਹੋ ਗਿਆ, ਜੋ ਕਿ ਕੈਂਸਰ ਦੇ ਇਲਾਜ ਵਿਚ ਕੀਮੋਥੈਰੇਪੀ ਦੇ ਮੁਕਾਬਲੇ ਜ਼ਿਆਦਾ ਪ੍ਰਭਾਵੀ ਸੀ। ਡਾਕਟਰਾਂ ਵਿਚ ਇਹ ਖੋਜ ਬਹੁਤ ਮਹੱਤਵਪੂਰਨ ਹੈ ਕਿ ਕਰੇਲੇ ਦਾ ਜੂਸ ਕੈਂਸਰ ਸੈਲਸ ਨੂੰ ਤਬਾਹ ਕਰਦਾ ਹੈ।
 
ਹੋਰ ਬੀਮਾਰੀਆਂ ਵਿਚ ਵੀ ਲਾਭਕਾਰੀ ਹੈ ਕਰੇਲਾ
ਕਰੇਲੇ ਦੇ ਜੂਸ 'ਚ ਆਇਰਨ, ਮੈਗਨੀਸ਼ੀਅਮ ਅਤੇ ਵਿਟਾਮਿਨ ਤੋਂ ਇਲਾਵਾ ਪੋਟਾਸ਼ੀਅਮ ਅਤੇ ਵਿਟਾਮਿਨ ਸੀ ਵਰਗੇ ਜ਼ਰੂਰੀ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਸ ਲਈ ਕਰੇਲੇ ਦੇ ਸੇਵਨ ਦੇ ਹੋਰ ਵੀ ਸਿਹਤ ਲਾਭ ਹਨ। ਦਮਾ ਹੋਣ 'ਤੇ ਬਿਨਾਂ ਮਸਾਲੇ ਦੀ ਛੌਂਕੀ ਹੋਈ ਕਰੇਲੇ ਦੀ ਸਬਜ਼ੀ ਖਾਣ ਨਾਲ ਫਾਇਦਾ ਹੁੰਦਾ ਹੈ। ਪੇਟ ਵਿਚ ਗੈਸ ਬਣਨ ਜਾਂ ਪਾਚਨ ਖਰਾਬ ਹੋਣ 'ਤੇ ਕਰੇਲੇ ਦਾ ਜੂਸ ਪੀਣਾ ਚਾਹੀਦਾ ਹੈ। ਇਸ ਨਾਲ ਪਾਚਨ ਕਿਰਿਆ ਸਹੀ ਰਹਿੰਦੀ ਹੈ ਅਤੇ ਭੁੱਖ ਵੀ ਵੱਧਦੀ ਹੈ। ਉਲਟੀ ਦਸਤ ਜਾਂ ਹੈਜਾ ਹੋਣ 'ਤੇ ਕਰੇਲੇ ਦੇ ਰਸ ਵਿਚ ਥੋੜ੍ਹਾ ਪਾਣੀ ਅਤੇ ਕਾਲਾ ਨਮਕ ਮਿਲਾ ਕੇ ਖਾਣੇ ਤੋਂ ਤੁਰੰਤ ਬਾਅਦ ਲੈਣ ਨਾਲ ਲਾਭ ਮਿਲਦਾ ਹੈ।
ਕਰੇਲਾ ਖੂਨ ਵਿਚ ਮੌਜੂਦ ਬੈਡ ਕੋਲੇਸਟ੍ਰੋਲ ਦੇ ਪੱਧਰ ਨੂੰ ਘੱਟ ਕਰਕੇ ਹਾਰਟ ਅਟੈਕ ਅਤੇ ਸਟ੍ਰੋਕ ਦੇ ਖਤਰੇ ਨੂੰ ਘੱਟ ਕਰਦਾ ਹੈ। ਇਸ ਵਿਚ ਆਇਰਨ ਅਤੇ ਫੋਲਿਕ ਐਸਿਡ ਭਰਪੂਰ ਮਾਤਰਾ ਵਿਚ ਮੌਜੂਦ ਹੋਣ ਕਾਰਨ ਅਜਿਹਾ ਹੁੰਦਾ ਹੈ। ਇਸ ਵਿਚ ਮੌਜੂਦ ਪੋਟਾਸ਼ੀਅਮ ਸਰੀਰ ਤੋਂ ਐਕਸਟ੍ਰਾ ਸੋਡੀਅਮ ਨੂੰ ਸਮੋਈ ਕਰਕੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਦਾ ਹੈ।
 
ਇੰਮੀਊਨ ਸਿਸਟਮ ਨੂੰ ਕਰਦਾ ਹੈ ਸਹੀ
ਕਰੇਲੇ ਵਿਚ ਵਿਟਾਮਿਨ ਸੀ ਵੀ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਸਰੀਰ ਦੇ ਇੰਮੀਊਨ ਸਿਸਟਮ (ਰੱਖਿਆ ਪ੍ਰਣਾਲੀ) ਨੂੰ ਠੀਕ ਕਰਦਾ ਹੈ। ਕਰੇਲੇ ਦਾ ਜੂਸ ਅੰਤੜੀਆਂ ਨੂੰ ਸਾਫ ਕਰਦਾ ਹੈ ਅਤੇ ਨਾਲ ਹੀ ਲਿਵਰ ਦੀਆਂ ਕਈ ਸਮੱਸਿਆਵਾਂ ਨੂੰ ਠੀਕ ਕਰਦਾ ਹੈ। ਇੰਟਰਨੈਸ਼ਨਲ ਜਨਰਲ ਆਫ ਵਿਟਾਮਿਨ ਐਂਡ ਨਿਊਟ੍ਰੀਸ਼ਨ ਵਿਚ ਪ੍ਰਕਾਸ਼ਿਤ ਇਕ ਰਿਸਰਚ ਵਿਚ ਦੱਸਿਆ ਗਿਆ ਹੈ ਕਿ ਕਰੇਲੇ ਦੇ ਜੂਸ ਵਿਚ ਮੋਮੋਰਡਿਕਾ ਚਾਰੇਂਟਿਆ ਨਾਮਕ ਇਕ ਤੱਤ ਪਾਇਆ ਜਾਂਦਾ ਹੈ, ਇਹ ਇਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ, ਜੋ ਲਿਵਰ ਨੂੰ ਮਜ਼ਬੂਤ ਕਰਦਾ ਹੈ।


author

Sunny Mehra

Content Editor

Related News