ਕੀ ਰਾਹੁਲ ਦੀ ਭਾਰਤ ਜੋੜੋ ਯਾਤਰਾ ਨਾਲ ਦੇਸ਼ ’ਚ ਮੁੜ ਫੈਲ ਸਕਦਾ ਹੈ ਕੋਰੋਨਾ ਵਾਇਰਸ?

12/24/2022 12:58:56 PM

ਨੈਸ਼ਨਲ ਡੈਸਕ- ਚੀਨ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ (ਓਮੀਕ੍ਰੋਨ ਸਬ ਵੇਰੀਐਂਟ) ਖਤਰਨਾਕ ਤਰੀਕੇ ਨਾਲ ਫੈਲ ਰਿਹਾ ਹੈ। ਰੋਜ਼ 10 ਹਜ਼ਾਰ ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਸੈਂਕੜੇ ਮੌਤਾਂ ਹੋ ਰਹੀਆਂ ਹਨ। ਹਾਲਤ ਇਹ ਹੈ ਕਿ ਲਾਸ਼ਾਂ ਦੇ ਸਮੂਹਿਕ ਸਸਕਾਰ ਕਰਨੇ ਪੈ ਰਹੇ ਹਨ।

ਉਥੇ ਹੀ ਚੀਨ ਇਕੱਲਾ ਦੇਸ਼ ਨਹੀਂ ਹੈ, ਜਿਸ ਵਿਚ ਕੋਰੋਨਾ ਵਾਇਰਸ ਮੁੜ ਫੈਲਿਆ ਹੈ ਸਗੋਂ ਅਮਰੀਕਾ ਵਰਗੇ ਦੇਸ਼ ਵਿਚ ਵੀ ਤੇਜ਼ੀ ਨਾਲ ਕੋਰੋਨਾ ਵਾਇਰਸ ਫੈਲਣ ਕਾਰਨ ਟੈਸਟ ਕਿੱਟ ਮੁਹੱਈਆ ਕਰਨ ਦੇ ਹੁਕਮ ਦਿੱਤੇ ਹਨ। ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦੀ ਭਾਰਤ ਵਿਚ ਵੀ ਆਹਟ ਸੁਣਾਈ ਦੇ ਚੁੱਕੀ ਹੈ। ਇਨ੍ਹਾਂ ਹਾਲਾਤ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਅਤੇ ਅਸ਼ੋਕ ਗਹਿਲੋਤ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਰਾਸ਼ਟਰਹਿੱਤ ਵਿਚ ਭਾਰਤ ਜੋੜੋ ਯਾਤਰਾ ਦੌਰਾਨ ਕੋਵਿਡ-19 ਪ੍ਰੋਟੋਕਾਲ ਨੂੰ ਫਾਲੋ ਕੀਤਾ ਜਾਵੇ ਜਾਂ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਜਾਵੇ।

ਇਹ ਵੀ ਪੜ੍ਹੋ– ਹਵਾਈ ਅੱਡਿਆਂ 'ਤੇ ਹੁਣ ਬੈਗ 'ਚੋਂ ਲੈਪਟਾਪ-ਮੋਬਾਇਲ ਕੱਢਣ ਦਾ ਝੰਜਟ ਹੋਵੇਗਾ ਖ਼ਤਮ, ਇਹ ਹੈ ਸਰਕਾਰ ਦਾ ਨਵਾਂ ਪਲਾਨ

ਚਿੱਠੀ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਗਾਈਡਲਾਈਨ ਨੂੰ ਸਖਤੀ ਨਾਲ ਫਾਲੋ ਕਰਨ ਸਮੇਤ ਮਾਸਕ ਅਤੇ ਸੈਨੇਟਾਈਜ਼ਰ ਦਾ ਇਸਤੇਮਾਲ ਕੀਤਾ ਜਾਵੇ। ਯਾਤਰਾ ਵਿਚ ਉਹੀ ਲੋਕ ਹਿੱਸਾ ਲੈਣ, ਜਿਨ੍ਹਾਂ ਦੀ ਵੈਕਸੀਨੇਸ਼ਨ ਹੋ ਚੁੱਕੀ ਹੈ ਅਤੇ ਯਾਤਰਾ ਵਿਚ ਹਿੱਸਾ ਲੈਣ ਵਾਲੇ ਲੋਕ ਯਾਤਰਾ ਤੋਂ ਪਹਿਲਾਂ ਅਤੇ ਬਾਅਦ ਵਿਚ ਖੁਦ ਨੂੰ ਆਈਸੋਲੇਟ ਜ਼ਰੂਰ ਕਰਨ। ਸਿਹਤ ਮੰਤਰੀ ਦੀ ਚਿੱਠੀ ’ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕਾਂਗਰਸੀਆਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਅਤੇ ਭਾਰਤ ਜੋੜੋ ਯਾਤਰਾ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦਕਿ ਭਾਜਪਾ ਦੀ ਰਾਜਸਥਾਨ ਅਤੇ ਕਰਨਾਟਕ ਵਿਚ ਆਪਣੀਆਂ ਯਾਤਰਾਵਾਂ ਅਤੇ ਸੰਸਦ ਦਾ ਸਰਦ ਰੁੱਤ ਸੈਸ਼ਨ ਜਾਰੀ ਹੈ।

ਇਹ ਵੀ ਪੜ੍ਹੋ– Year Ender 2022: ਕੋਰੋਨਾ ਹੀ ਨਹੀਂ ਇਨ੍ਹਾਂ 5 ਬੀਮਾਰੀਆਂ ਨੇ ਵੀ ਵਰ੍ਹਾਇਆ ਕਹਿਰ, ਦੁਨੀਆ 'ਚ ਮਚਾਈ ਤਬਾਹੀ

ਭਾਰਤ ’ਚ ਕੀ ਹੈ ਕੋਰੋਨਾ ਦੀ ਸਥਿਤੀ

ਭਾਰਤ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਘੱਟ ਹੋ ਰਹੇ ਹਨ ਅਤੇ 19 ਦਸੰਬਰ ਨੂੰ ਵੀਕੈਂਡ ਐਵਰੇਜ ਰੋਜ਼ਾਨਾ 158 ਮਾਮਲੇ ਰਿਪੋਰਟ ਕੀਤੇ ਗਏ ਹਨ। ਚੀਨ, ਸਾਊਥ ਕੋਰੀਆ, ਜਾਪਾਨ, ਫਰਾਂਸ ਅਤੇ ਅਮਰੀਕਾ ਵਿਚ ਕੋਰੋਨਾ ਦੇ ਮਾਮਲੇ ਵਧਣ ਤੋਂ ਬਾਅਦ ਸਿਹਤ ਮੰਤਰਾਲਾ ਨੇ ਸਾਰੇ ਸੂਬਿਆਂ ਨੂੰ ਐਡਵਾਇਜ਼ਰੀ ਜਾਰੀ ਕਰਦੇ ਹੋਏ ਹਰ ਬੁੱਧਵਾਰ ਨੂੰ ਰਿਵਿਊ ਮੀਟਿੰਗ ਕਰਨ ਲਈ ਕਿਹਾ ਹੈ।

ਇਹ ਕਦਮ ਦੁਨੀਆ ਭਰ ਵਿਚ ਔਸਤਨ ਰੋਜ਼ਾਨਾ 5.9 ਲੱਖ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਉਠਾਇਆ ਗਿਆ ਹੈ, ਜਦਕਿ ਭਾਰਤ ਵਿਚ ਸਤੰਬਰ ਤੋਂ ਨਵੰਬਰ ਮਹੀਨੇ ਦਰਮਿਆਨ ਕੋਰੋਨਾ ਦੇ ਮਾਮਲਿਆਂ ਵਿਚ ਕੋਈ ਖਾਸ ਵਾਧਾ ਨਹੀਂ ਦੇਖਿਆ ਗਿਆ ਹੈ।

ਫਿਰ ਵੀ ਸਿਹਤ ਮੰਤਰਾਲਾ ਵਲੋਂ ਸੂਬਾ ਸਰਕਾਰਾਂ ਨੂੰ ਆਰ. ਟੀ.-ਪੀ. ਸੀ. ਆਰ. ਵਿਚ ਤੇਜ਼ੀ ਲਿਆਉਣ ਸਮੇਤ ਕੌਮਾਂਤਰੀ ਯਾਤਰੀਆਂ ਦੀ ਟੈਸਟਿੰਗ ਜ਼ਰੂਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਕਤੂਬਰ ਵਿਚ ਹੋਈ ਰਿਵਿਊ ਮੀਟਿੰਗ ਤੋਂ ਬਾਅਦ ਸਿਹਤ ਮੰਤਰੀ ਨੇ ਬੂਸਟਰ ਡੋਜ਼ ਵਿਚ ਵੀ ਤੇਜ਼ੀ ਲਿਆਉਣ ਲਈ ਕਿਹਾ ਹੈ।

ਇਹ ਵੀ ਪੜ੍ਹੋ– ਅਹਿਮਦਾਬਾਦ 'ਚ ਰੂਹ ਕੰਬਾਊ ਘਟਨਾ, ਆਪਰੇਸ਼ਨ ਥਿਏਟਰ ਦੀ ਅਲਮਾਰੀ 'ਚੋਂ ਧੀ ਤੇ ਬੈੱਡ ਹੈਠੋਂ ਮਿਲੀ ਮਾਂ ਦੀ ਲਾਸ਼

ਕੀ ਦੇਸ਼ ’ਚ ਕੋਵਿਡ-19 ਦੀ ਨਵੀਂ ਲਹਿਰ ਆਉਣ ਦਾ ਖਦਸ਼ਾ ਹੈ?

ਮਾਹਰਾਂ ਦਾ ਕਹਿਣਾ ਹੈ ਕਿ ਅਗਸਤ-ਅਕਤੂਬਰ 2020 ਅਤੇ ਅਪ੍ਰੈਲ-ਮਈ 2021 ਵਿਚ ਭਾਰਤ ਵਿਚ ਡੈਲਟਾ ਅਤੇ ਜਨਵਰੀ 2022 ਵਿਚ ਬੀ. ਏ. 1 ਅਤੇ ਬੀ. ਏ. 2 ਸਬ ਵੇਰੀਐਂਟ ਆ ਚੁੱਕੇ ਹਨ। ਦੇਸ਼ ਵਿਚ ਉੱਚ ਪੱਧਰ ’ਤੇ ਵੈਕਸੀਨੇਸ਼ਨ ਕਾਰਨ ਲੋਕ ਓਮੀਕ੍ਰੋਨ ਵੇਰੀਐਂਟ ਦਾ ਮੁਕਾਬਲਾ ਕਰਨ ਵਿਚ ਚੰਗੀ ਤਰ੍ਹਾਂ ਸਮਰੱਥ ਹਨ।

ਓਮੀਕ੍ਰੋਨ ਦੇ ਸਬ ਵੇਰੀਐਂਟ ਨਾਲ ਚੀਨ ’ਚ ਵਧੇ ਮਾਮਲੇ

ਚੀਨ ਵਿਚ ਮੌਜੂਦਾ ਕੋਵਿਡ-19 ਲਹਿਰ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਦੇ ਸਭ ਵੇਰੀਐਂਟ ਬੀ. ਐੱਫ-7 ਦੇ ਕਾਰਨ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਬੀ. ਐੱਫ-7 ਸੁਰਖੀਆਂ ਵਿਚ ਆਇਆ ਹੈ। ਇਸ ਨੇ ਅਕਤੂਬਰ ਵਿਚ ਅਮਰੀਕਾ ਅਤੇ ਯੂਰਪੀਅਨ ਦੇਸ਼ਾਂ ਵਿਚ ਤਤਕਾਲੀਨ ਵੇਰੀਐਂਟ ਨੂੰ ਬਦਲਣਾ ਸ਼ੁਰੂ ਕੀਤਾ ਸੀ।

ਇਹ ਵੀ ਪੜ੍ਹੋ– ਇਨਸਾਨੀਅਤ ਦੇ ਨਾਂ 'ਤੇ ਧੱਬਾ! ਜਨਾਨੀ ਨੇ ਛੱਪੜ 'ਚ ਸੁੱਟੇ ਨਵਜਨਮੇ 9 ਕਤੂਰੇ

ਜਦੋਂ ਵਾਇਰਸ ਨਵਾਂ ਰੂਪ ਲੈਂਦਾ ਹੈ ਤਾਂ ਇਹ ਨਵਾਂ ਵੰਸ਼ ਅਤੇ ਉਪ ਵੰਸ਼ ਬਣਾਉਣਾ ਹੈ-ਜਿਵੇਂ ਸਾਰਸ-ਕੋਵ-2 ਟ੍ਰੀ ਆਪਣੀ ਸ਼ਾਖਾ ਅਤੇ ਉਪ ਸ਼ਾਖਾ ਬਣਾਉਂਦਾ ਹੈ। ਬੀ. ਐੱਫ-7 ਬੀ. ਏ. 5.2.1.7 ਦਾ ਵੰਸ਼ ਅਤੇ ਉਪ ਵੰਸ਼ ਹੈ। ਓਮੀਕ੍ਰੋਨ ਨੂੰ ਸਭ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਵਲੋਂ ਨਵੰਬਰ 2021 ਵਿਚ ਸਾਊਥ ਅਫਰੀਕਾ ਵਿਚ ਰਿਪੋਰਟ ਕੀਤਾ ਗਿਆ ਸੀ ਅਤੇ ਮੌਜੂਦਾ ਵਿਚ ਓਮੀਕ੍ਰੋਨ ਦੇ 500 ਤੋਂ ਵਧ ਸਬ ਵੇਰੀਐਂਟ ਰੁਝਾਨ ਵਿਚ ਹਨ।

ਭਾਰਤ ’ਚ ਬੀ. ਐੱਫ-7 ਸਬ ਵੇਰੀਐਂਟ

ਜਨਵਰੀ 2022 ਵਿਚ ਓਮੀਕ੍ਰੋਨ ਦੇ ਸਭ ਵੇਰੀਐਂਟ ਬੀ. ਏ.-1 ਅਤੇ ਬੀ. ਏ.-2 ਦੀ ਲਹਿਰ ਆ ਚੁੱਕੀ ਹੈ। ਇਸ ਤੋਂ ਬਾਅਦ ਬੀ. ਏ.-3 ਅਤੇ ਬੀ. ਏ.-4 ਦੀ ਲਹਿਰ ਵੀ ਆਈ ਅਤੇ ਭਾਰਤ ਬੀ. ਐੱਫ-7 ਦੇ ਕੁਝ ਮਾਮਲੇ ਵੀ ਦੇਖ ਚੁੱਕਾ ਹੈ। ਅੰਕੜੇ ਦੱਸਦੇ ਹਨ ਕਿ ਨਵੰਬਰ ਵਿਚ ਵੇਰੀਐਂਟ ਬੀ. ਏ. 5 ਦੇ 2.5 ਫੀਸਦੀ ਮਾਮਲੇ ਸਾਹਮਣੇ ਆਏ ਸਨ ਅਤੇ 2 ਮਾਮਲੇ ਬੀ. ਐੱਫ-7 ਦੇ ਭਾਰਤ ਵਿਚ ਡਿਟੈਕਟ ਹੋ ਚੁੱਕੇ ਹਨ-ਇਕ ਗੁਜਰਾਤ ਵਿਚ ਅਤੇ ਇਕ ਓਡਿਸ਼ਾ ਵਿਚ।

ਇਹ ਵੀ ਪੜ੍ਹੋ– 'ਸਾਡੇ ਲਈ ਕਰੋ ਲਾੜੀਆਂ ਦਾ ਪ੍ਰਬੰਧ', ਕੁਆਰੇ ਨੌਜਵਾਨਾਂ ਨੇ ਘੋੜੀਆਂ ’ਤੇ ਚੜ੍ਹ ਬੈਂਡ-ਵਾਜੇ ਨਾਲ ਕੱਢਿਆ ਮਾਰਚ


Rakesh

Content Editor

Related News