ਹੁਣ ਦਿੱਲੀ ਮੈਟਰੋ ''ਚ 15 ਕਿਲੋ ਤੋਂ ਵਧ ਭਾਰ ਲੈ ਕੇ ਨਹੀਂ ਕਰ ਸਕੋਗੇ ਸਫ਼ਰ!

Tuesday, Feb 06, 2018 - 01:32 PM (IST)

ਹੁਣ ਦਿੱਲੀ ਮੈਟਰੋ ''ਚ 15 ਕਿਲੋ ਤੋਂ ਵਧ ਭਾਰ ਲੈ ਕੇ ਨਹੀਂ ਕਰ ਸਕੋਗੇ ਸਫ਼ਰ!

ਨਵੀਂ ਦਿੱਲੀ— ਜੇਕਰ ਤੁਸੀਂ ਦਿੱਲੀ ਮੈਟਰੋ 'ਚ ਭਾਰੀ ਸਾਮਾਨ ਲੈ ਕੇ ਸਫ਼ਰ ਕਰਦੇ ਹੋ ਤਾਂ ਇਹ ਖਬਰ ਤੁਹਾਨੂੰ ਝਟਕਾ ਦੇ ਸਕਦੀ ਹੈ। ਦਰਅਸਲ ਮੈਟਰੋ 'ਚ ਯਾਤਰਾ ਦੌਰਾਨ ਭਾਰੀ ਅਤੇ ਓਵਰਸਾਈਜ਼ ਬੈਗ ਲਿਜਾਉਣ 'ਤੇ ਜਲਦ ਹੀ ਰੋਕ ਲੱਗ ਸਕਦੀ ਹੈ। ਖਬਰਾਂ ਅਨੁਸਾਰ 20 ਮਾਰਚ ਤੋਂ 15 ਕਿਲੋ ਤੋਂ ਵਧ ਭਾਰ ਲੈ ਕੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਸੁਰੱਖਿਆ ਜਾਂਚ ਦੌਰਾਨ ਵਾਪਸ ਕਰ ਦਿੱਤਾ ਜਾਵੇਗਾ।
ਹਾਲ ਹੀ 'ਚ ਡੀ.ਐੱਮ.ਆਰ.ਸੀ. ਨੇ 5 ਚੁਨਿੰਦਾ ਮੈਟਰੋ ਸਟੇਸ਼ਨਾਂ 'ਤੇ ਸਾਮਾਨਾਂ ਦੀ ਸਕ੍ਰੀਨਿੰਗ ਮਸ਼ੀਨਾਂ ਦੇ ਸਾਹਮਣੇ 'ਯੂ' ਆਕਾਰ ਦੇ ਮੈਟਲ ਬਲੋਕਰ ਲਗਾਏ ਹਨ। ਇਹ 15 ਕਿਲੋ ਤੋਂ ਵਧ ਭਾਰੀ ਸਾਮਾਨਾਂ ਜਾਂ ਵੱਡੇ ਲਗੇਜ਼ ਨੂੰ ਸੁਰੱਖਿਆ ਜਾਂਚ ਦੌਰਾਨ ਹੀ ਵਾਪਸ ਦਿੱਤਾ ਜਾਵੇਗਾ। ਜਿਨ੍ਹਾਂ ਮੈਟਰੋ ਸਟੇਸ਼ਨਾਂ 'ਤੇ 'ਯੂ' ਆਕਾਰ ਦੇ ਮੈਟਲ ਬਲੋਕਰ ਲਗਾਏ ਗਏ ਹਨ, ਉਨ੍ਹਾਂ ਦੇ ਨਾਂ ਹਨ- ਆਨੰਦ ਵਿਹਾਰ, ਬਾਰਾਖੰਭਾ ਰੋਡ, ਕਸ਼ਮੀਰੀ ਗੇਟ, ਚਾਂਦਨੀ ਚੌਕ ਅਤੇ ਸ਼ਾਹਦਰਾ। ਇਨ੍ਹਾਂ ਸਟੇਸ਼ਨਾਂ 'ਤੇ ਸਿਰਫ 15 ਕਿਲੋ ਤੱਕ ਦੇ ਭਾਰ ਵਾਲੇ ਬੈਗ, ਜਿਸ ਦੀ ਉੱਚਾਈ 25 ਸੈਂਟੀਮੀਟਰ, ਲੰਬਾਈ 60 ਸੈਂਟੀਮੀਟਰ ਅਤੇ ਚੌੜਾਈ 45 ਸੈਂਟੀਮੀਟਰ ਜਾਂ ਉਸ ਤੋਂ ਘੱਟ ਹੋਵੇਗੀ, ਉਸ ਨਾਲ ਐਂਟਰੀ ਮਿਲੇਗੀ। 
ਡੀ.ਐੱਮ.ਆਰ.ਸੀ. ਦੇ ਬੁਲਾਰੇ ਨੇ ਦੱਸਿਆ ਕਿ ਡੀ.ਐੱਮ.ਆਰ.ਸੀ. ਦੇ ਆਪਰੇਸ਼ਨ ਅਤੇ ਮੇਂਟਨਸ ਐਕਟ ਦੇ ਅਧੀਨ ਅਜਿਹਾ ਕੀਤਾ ਜਾ ਰਿਹਾ ਹੈ ਤਾਂ ਕਿ ਬੈਗ ਸਾਈਜ਼ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਸਕੇ। ਇਸ ਤੋਂ ਇਲਾਵਾ ਸੀ.ਆਈ.ਐੱਸ.ਐੱਫ. ਦੇ ਫੀਡਬੈਕ ਦੇ ਆਧਾਰ 'ਤੇ ਵੀ ਇਸ ਨੂੰ ਲਾਗੂ ਕੀਤਾ ਜਾ ਰਿਹਾ ਹੈ।


Related News