ਕੈਬਨਿਟ ਮੰਤਰੀ ਵਿਕਰਮ ਆਦਿਤਿਆ ਸਿੰਘ ਦਾ ਵਿਆਹ ਹੋਇਆ ਸੰਪੰਨ
Monday, Sep 22, 2025 - 02:17 PM (IST)

ਚੰਡੀਗੜ੍ਹ- ਚੰਡੀਗੜ੍ਹ 'ਚ ਹਿਮਾਚਲ ਪ੍ਰਦੇਸ਼ ਦੇ ਕੈਬਨਿਟ ਮੰਤਰੀ ਵਿਕਰਮ ਆਦਿਤਿਆ ਸਿੰਘ ਦਾ ਵਿਆਹ ਸੋਮਵਾਰ ਨੂੰ ਚੰਡੀਗੜ੍ਹ ਦੇ ਸੈਕਟਰ-11 ਸਥਿਤ ਗੁਰਦੁਆਰੇ 'ਚ ਸਾਦਗੀਪੂਰਨ ਅਤੇ ਧਾਰਮਿਕ ਰੀਤੀ-ਰਿਵਾਜ਼ਾਂ ਨਾਲ ਸੰਪੰਨ ਹੋਇਆ। ਸਮਾਰੋਹ 'ਚ ਪਰਿਵਾਰਾਂ ਦੇ ਮੈਂਬਰ, ਰਿਸ਼ਤੇਦਾਰ ਅਤੇ ਕੁਝ ਚੁਨਿੰਦਾ ਮਹਿਮਾਨ ਵੀ ਮੌਜੂਦ ਰਹੇ। ਵਿਆਹ ਦਾ ਇਹ ਆਯੋਜਨ ਸਾਦਗੀ ਅਤੇ ਅਧਿਆਤਮਿਕ ਵਾਤਾਵਰਣ ਨਾਲ ਭਰਿਆ ਹੋਇਆ ਰਿਹਾ। ਸਵੇਰ ਤੋਂ ਹੀ ਗੁਰਦੁਆਰੇ ਨੂੰ ਫੁੱਲਾਂ ਅਤੇ ਰੌਸ਼ਨੀ ਨਾਲ ਸਜਾਇਆ ਗਿਆ ਸੀ। ਜਦੋਂ ਬਾਰਾਤ ਗੁਰਦੁਆਰੇ ਪਹੁੰਚੀ ਤਾਂ ਮਾਹੌਲ ਖੁਸ਼ਨੁਮਾ ਹੋ ਗਿਆ। ਕੀਰਤਨ ਅਤੇ ਅਰਦਾਸ ਵਿਚਾਲੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ।
ਵਿਆਹ ਦੌਰਾਨ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਗੁਰਦੁਆਰੇ ਦੀ ਪਰੰਪਰਾ ਦੀ ਪੂਰੀ ਸ਼ਰਧਾ ਨਾਲ ਪਾਲਣਾ ਕੀਤੀ। ਸਮਾਰੋਹ ਤੋਂ ਬਾਅਦ ਆਯੋਜਿਤ ਸਵਾਗਤ ਪ੍ਰੋਗਰਾਮ 'ਚ ਰਾਜਨੀਤਕ ਅਤੇ ਸਮਾਜਿਕ ਹਸਤੀਆਂ ਸ਼ਾਮਲ ਹੋਈਆਂ। ਕਈ ਆਗੂਆਂ ਨੇ ਇਸ ਮੌਕੇ ਮੰਤਰੀ ਵਿਕਰਮ ਆਦਿਤਿਆ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ ਆਸ਼ੀਰਵਾਦ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਮੌਜੂਦ ਲੋਕਾਂ ਨੇ ਕਿਹਾ ਕਿ ਮੰਤਰੀ ਨੇ ਸ਼ਾਨ ਨਾਲੋਂ ਜ਼ਿਆਦਾ ਸਾਦਗੀ ਨੂੰ ਮਹੱਤਵ ਦੇ ਕੇ ਸਮਾਜ ਦੇ ਸਾਹਮਣੇ ਇਕ ਮਿਸਾਲ ਪੇਸ਼ ਕੀਤੀ ਹੈ। ਇਸ ਸ਼ੁੱਭ ਮੌਕੇ 'ਤੇ ਸਾਰਿਆਂ ਨੇ ਨਵਵਿਆਹੇ ਜੋੜੇ ਦੇ ਸੁਖਦ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8