ਮੰਤਰੀ ਮੰਡਲ ਨੇ 50655 ਕਰੋੜ ਰੁਪਏ ਦੇ 8 ਨੈਸ਼ਨਲ ਹਾਈਵੇਅ ਦੇ ਪ੍ਰਾਜੈਕਟਾਂ ਨੂੰ ਦਿੱਤੀ ਮਨਜ਼ੂਰੀ
Saturday, Aug 03, 2024 - 10:11 AM (IST)
ਨਵੀਂ ਦਿੱਲੀ (ਯੂ. ਐੱਨ. ਆਈ.) - ਕੇਂਦਰ ਸਰਕਾਰ ਨੇ ਉੱਤਰ ਪ੍ਰਦੇਸ਼ ’ਚ ਅਯੁੱਧਿਆ ਅਤੇ ਕਾਨਪੁਰ ’ਚ ਰਿੰਗ ਰੋਡ ਦੇ ਨਿਰਮਾਣ ਸਮੇਤ ਕੁੱਲ 50,655 ਕਰੋੜ ਰੁਪਏ ਦੇ 8 ਨੈਸ਼ਨਲ ਹਾਈਵੇਅ ਦੇ ਪ੍ਰਾਜੈਕਟਾਂ ਦੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦੇਈਏ ਕਿ ਇਨ੍ਹਾਂ ਹਾਈਵੇਅ ਪ੍ਰਾਜੈਕਟਾਂ ਦੀ ਕੁੱਲ ਲੰਬਾਈ 936 ਕਿਲੋਮੀਟਰ ਹੈ, ਜਿਸ ਨੂੰ ਵਿਜ਼ਨ 2047 ਨੂੰ ਧਿਆਨ ’ਚ ਰੱਖਦਿਆਂ ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਮੁਰਗੀ ਪਹਿਲਾਂ ਆਈ ਜਾਂ ਅੰਡਾ ਪੁੱਛਣ 'ਤੇ ਦੋਸਤ ਨੂੰ ਦਿੱਤੀ ਦਰਦਨਾਕ ਮੌਤ, ਚਾਕੂਆਂ ਨਾਲ ਵਿੰਨ੍ਹ ਸੁੱਟਿਆ ਸਰੀਰ
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਵਿਚ ਪ੍ਰਵਾਨ ਕੀਤੇ ਗਏ ਇਨ੍ਹਾਂ ਮਤਿਆਂ ਬਾਰੇ ਜਾਣਕਾਰੀ ਦਿੰਦਿਆਂ ਸੂਚਨਾ ਪ੍ਰਸਾਰਣ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ, ‘ਇਹ ਪ੍ਰਾਜੈਕਟ ਕੁਲ 50 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਹਨ।' ਧਾਰਮਿਕ ਨਗਰੀ ਅਯੁੱਧਿਆ ਦੇ ਸਰਬਪੱਖੀ ਵਿਕਾਸ ਲਈ 4000 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 68 ਕਿਲੋਮੀਟਰ ਦੀ ਰਿੰਗ ਰੋਡ ਬਣਾਈ ਜਾਵੇਗੀ, ਜਿਸ ਨੂੰ ਨੇੜਿਓਂ ਲੰਘਦੇ ਮੌਜੂਦਾ ਕੌਮੀ ਮਾਰਗ ਨਾਲ ਵੀ ਜੋੜਿਆ ਜਾਵੇਗਾ।
ਇਹ ਵੀ ਪੜ੍ਹੋ - TV ਤੇ Mobile ਦੇਖਣ ਨੂੰ ਲੈ ਕੇ ਹੋਇਆ ਝਗੜਾ, ਮਾਪਿਆਂ ਖਿਲਾਫ਼ ਥਾਣੇ ਪਹੁੰਚ ਗਏ ਪੁੱਤ ਤੇ ਧੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8