ਪੱਛਮੀ ਬੰਗਾਲ ''ਚ ਬੋਲੇ ਜੇ.ਪੀ. ਨੱਡਾ, ਕੋਰੋਨਾ ਦੇ ਚੱਲਦੇ CAA ''ਚ ਹੋਈ ਦੇਰੀ, ਛੇਤੀ ਲਾਗੂ ਹੋਵੇਗਾ ਕਾਨੂੰਨ

Tuesday, Oct 20, 2020 - 02:10 AM (IST)

ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ ਦੇ ਰਾਸ਼‍ਟਰੀ ਪ੍ਰਧਾਨ ਜੇ.ਪੀ. ਨੱਡਾ ਨੇ ਸੋਮਵਾਰ ਨੂੰ ਸਿਲੀਗੁੜੀ 'ਚ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਨਾਗਾਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ 'ਚ ਦੇਰੀ ਹੋਈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਕਾਨੂੰਨ ਛੇਤੀ ਹੀ ਲਾਗੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਪੱਛਮੀ ਬੰਗਾਲ  ਦੇ ਸੱਤਾਧਾਰੀ ਟੀ.ਐੱਮ.ਸੀ. ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਬੀਜੇਪੀ ਦੀ ਨੀਤੀ ਵਿਕਾਸ ਲਈ ਹੈ ਅਤੇ ਮਮਤਾ ਸਰਕਾਰ ਫੁੱਟ ਪਾਓ ਅਤੇ ਰਾਜ ਕਰੋ ਦੇ ਵਿਚਾਰ 'ਤੇ ਕੰਮ ਕਰ ਰਹੀ ਹੈ।

ਨੱਡਾ ਨੇ ਕਿਹਾ ਕਿ 10 ਕਰੋੜ ਕਿਸਾਨਾਂ ਲਈ ਪੀ.ਐੱਮ. ਕਿਸਾਨ ਸਨਮਾਨ‍    ਨਿਧੀ ਦਾ ਪ੍ਰਬੰਧ ਕੀਤਾ ਗਿਆ ਪਰ ਮਮਤਾ ਸਰਕਾਰ ਨੇ ਬੰਗਾਲ 'ਚ ਇਸ ਨੂੰ ਲਾਗੂ ਨਹੀਂ ਹੋਣ ਦਿੱਤਾ। ਨੱਡਾ ਨੇ ਕਿਹਾ ਕਿ ਇਹ ਹੁਣ ਤੁਹਾਡੀ ਜ਼ਿੰ‍ਮੇਦਾਰੀ ਹੈ ਕਿ ਆਉਣ ਵਾਲੀ ਚੋਣ  (ਅਪ੍ਰੈਲ) 'ਚ ਬੀਜੇਪੀ ਨੂੰ ਲਿਆਓ ਅਤੇ ਅਸੀਂ ਇਸ ਨੂੰ ਇੱਕ ਮਹੀਨੇ 'ਚ ਲਾਗੂ ਕਰਾਂਗੇ। ਆਪਣੇ ਇਕ ਰੋਜ਼ਾ ਦੌਰੇ 'ਤੇ ਬੰਗਾਲ ਗਏ ਜੇ.ਪੀ. ਨੱਡਾ ਨੇ ਇੱਥੇ 2021 'ਚ ਪ੍ਰਸਤਾਵਿਤ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਗਠਨਾਤਮਕ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਵੱਖਰਾ ਸਮੁਦਾਏ ਦੇ ਲੋਕਾਂ ਨਾਲ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਸੰਬੋਧਿਤ ਵੀ ਕੀਤਾ।


Inder Prajapati

Content Editor

Related News