CAA ਪ੍ਰਦਰਸ਼ਨ : ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਸ਼ਾਹੀਨ ਬਾਗ ਪਹੁੰਚੇ ਵਾਰਤਾਕਾਰ

02/21/2020 7:15:09 PM

ਨਵੀਂ ਦਿੱਲੀ — ਸੋਧੇ ਨਾਗਰਿਕਤਾ ਕਾਨੂੰਨ (ਸੀ.ਏ.ਏ.), ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨ. ਪੀ. ਆਰ.) ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ. ਆਰ. ਸੀ.) ਦੇ ਖਿਲਾਫ ਸ਼ਾਹੀਨ ਬਾਗ ਵਿਚ 70 ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਕਾਲਿੰਦੀ ਕੁੰਜ ਮਾਰਗ ਤੋਂ ਹਟਾਉਣ ਲਈ ਸ਼ੁੱਕਰਵਾਰ ਨੂੰ ਤੀਜੇ ਦਿਨ ਵੀ ਵਾਰਤਾਕਾਰਾਂ ਨੂੰ ਨਿਰਾਸ਼ਾ ਹੱਥ ਲੱਗੀ ਕਿਉਂਕਿ ਪ੍ਰਦਰਸ਼ਨਕਾਰੀ ਸੜਕ ਤੋਂ ਹਟਣ ਲਈ ਤਿਆਰ ਨਹੀਂ ਹਨ। ਸ਼ਾਹੀਨ ਬਾਗ ਵਿਚ ਮਹਿਲਾ ਪ੍ਰਦਰਸ਼ਨਕਾਰੀਆਂ ਨੇ ਸੁਪਰੀਮ ਕੋਰਟ ਵਲੋਂ ਨਿਯੁਕਤ ਵਾਰਤਾਕਾਰਾਂ ਨੂੰ ਦੱਿਸਆ ਕਿ ਜਦੋਂ ਇਲਾਕੇ ਦੀਆਂ ਕਈ ਦੂਜੀਆਂ ਸੜਕਾਂ ਖੁੱਲ੍ਹੀਆਂ ਹੋਈਆਂ ਹਨ ਤਾਂ ਉਨ੍ਹਾਂ ਨੂੰ ਕਿਸੇ ਦੂਸਰੀ ਜਗ੍ਹਾ ਜਾਣ ਲਈ ਕਿਉਂ ਨਹੀਂ ਕਿਹਾ ਜਾ ਰਿਹਾ। ਇਸ ਦੌਰਾਨ ਸੀ.ਏ.ਏ. ਵਾਪਸ ਲੈਣ ’ਤੇ ਪ੍ਰਦਰਸ਼ਨਕਾਰੀ ਅੜੇ ਰਹੇ। ਅਦਾਲਤ ਵਲੋਂ ਨਿਯੁਕਤ ਵਾਰਤਾਕਾਰ ਸੀਨੀਅਰ ਵਕੀਲ ਸੰਜੇ ਹੇਗੜੇ ਅਤੇ ਸਾਧਨਾ ਰਾਮਚੰਦਰਨ ਨੂੰ ਉਨ੍ਹਾਂ ਨੇ ਦੱਸਿਆ ਕਿ ਦਿੱਲੀ-ਨੋਇਡਾ ਨੂੰ ਜੋੜਨ ਵਾਲੀ ਇਹ ਇਕੋ-ਇਕ ਸੜਕ ਨਹੀਂ ਹੈ। ਹੇਗੜੇ ਨੇ ਕਿਹਾ ਕਿ ਅੱਜ ਸ਼ਿਵਰਾਤਰੀ ਹੈ। ਬੋਲਣ ਦਾ ਸਾਡਾ ਹੱਕ ਹੈ, ਬੋਲੋ। ਤੁਸੀਂ ਜੋ ਕੁਝ ਵੀ ਕਹਿਣਾ ਚਾਹੁੰਦੇ ਹੋ, ਕਹੋ। ਇਥੇ ਪ੍ਰਭਾਵਿਤ ਸਾਰੇ ਪੱਖਾਂ ਲਈ ਇਕ ਸਾਂਝਾ ਫੈਸਲਾ ਲੈਂਦੇ ਹਾਂ। ਵਾਰਤਾਕਾਰਾਂ ਨੇ ਮੀਡੀਆ ਸਾਹਮਣੇ ਮਾਮਲੇ ’ਤੇ ਪ੍ਰਦਰਸ਼ਨਕਾਰੀਆਂ ਨਾਲ ਚਰਚਾ ਲਈ ਦਿੱਲੀ ਪੁਲਸ ਨੂੰ ਵੀ ਮੌਕੇ ’ਤੇ ਬੁਲਾਇਆ ਪਰ ਇਸ ਦੌਰਾਨ ਕੁਝ ਲੋਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਦੋਵੇਂ ਵਾਰਤਾਕਾਰ ਆਪਣੀ ਗੱਲ ਵਿਚਾਲੇ ਹੀ ਛੱਡ ਕੇ ਨਿਕਲ ਗਏ। ਪ੍ਰਦਰਸ਼ਨਕਾਰੀ ਇਕ ਔਰਤ ਨੇ ਦੱਸਿਆ ਕਿ ਇਥੇ ਕੁਝ ਲੋਕ ਮਾਹੌਲ ਖਰਾਬ ਕਰ ਰਹੇ ਹਨ। ਅਜਿਹੇ ਲੋਕ ਨਹੀਂ ਚਾਹੁੰਦੇ ਹਨ ਕਿ ਗੱਲਬਾਤ ਸਹੀ ਢੰਗ ਨਾਲ ਸਿਰੇ ਚੜ੍ਹੇ। ਰਾਮਚੰਦਰਨ ਨੇ ਕਿਹਾ ਕਿ ਆਪਣਾ ਫੈਸਲਾ ਖੁਦ ਕਰੋ, ਕਿਸੇ ਹੋਰ ਨੂੰ ਆਪਣਾ ਫੈਸਲਾ ਨਾ ਕਰਨ ਦੇਵੋ। ਅਸੀਂ ਸਰਕਾਰ ਵਲੋਂ ਨਹੀਂ, ਅਦਾਲਤ ਵਲੋਂ ਆਏ ਹਾਂ ਅਤੇ ਸੋਚ ਸਮਝ ਕੇ ਫੈਸਲਾ ਤੁਸੀਂ ਕਰਨਾ ਹੈ। ਹੇਗੜੇ ਨੇ ਕਿਹਾ ਕਿ ਉਨ੍ਹਾਂ ਦਾ ਜੋ ਵੀ ਫੈਸਲਾ ਹੋਵੇਗਾ, ਉਹ ਅਦਾਲਤ ਦੇ ਸਾਹਮਣੇ ਰੱਖਿਆ ਜਾਵੇਗਾ। ਉਸ ਤੋਂ ਬਾਅਦ ਅਦਾਲਤ ਇਸ ਮਾਮਲੇ ’ਤੇ ਫੈਸਲਾ ਲਵੇਗੀ।


Inder Prajapati

Content Editor

Related News