CA ਨੇ ਮੂੰਹ ''ਚ ਹੀਲੀਅਮ ਗੈਸ ਭਰ ਕੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ''ਚ ਲਿਖੀ ਵਜ੍ਹਾ

Wednesday, Jul 30, 2025 - 12:11 PM (IST)

CA ਨੇ ਮੂੰਹ ''ਚ ਹੀਲੀਅਮ ਗੈਸ ਭਰ ਕੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ''ਚ ਲਿਖੀ ਵਜ੍ਹਾ

ਗੁੜਗਾਓਂ (ਧਰਮਿੰਦਰ)- ਗੁੜਗਾਓਂ ਸਥਿਤ ਇਕ ਕੰਪਨੀ ਦੇ ਸੀ. ਏ. ਨੇ ਦਿੱਲੀ ਵਿਚ ਆਪਣੇ ਫਲੈਟ ਵਿਚ ਹੀਲੀਅਮ ਗੈਸ ਭਰ ਕੇ ਖੁਦਕੁਸ਼ੀ ਕਰ ਲਈ। ਦਿੱਲੀ ਪੁਲਸ ਨੂੰ ਮੌਕੇ ’ਤੇ ਮ੍ਰਿਤਕ ਵੱਲੋਂ ਲਿਖਿਆ ਇਕ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ ਵਿਚ ਮ੍ਰਿਤਕ ਧੀਰਜ ਕਾਂਸਲ ਨੇ ਲਿਖਿਆ ਸੀ ਕਿ ਉਸ ਦੀ ਮੌਤ ਲਈ ਕੋਈ ਜ਼ਿੰਮੇਵਾਰ ਨਹੀਂ ਹੈ। ਕਿਸੇ ਨੂੰ ਵੀ ਪਰੇਸ਼ਾਨ ਨਾ ਕੀਤਾ ਜਾਵੇ। ਮੇਰੇ ਲਈ ਮੌਤ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਹਿੱਸਾ ਹੈ।

ਜਾਣਕਾਰੀ ਅਨੁਸਾਰ ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ 25 ਸਾਲਾ ਧੀਰਜ ਕਾਂਸਲ ਗੁੜਗਾਓਂ ਵਿਚ ਇਕ ਚਾਰਟਰਡ ਅਕਾਊਂਟੈਂਟ ਸੀ। ਉਸ ਦੇ ਪਿਤਾ ਦੀ 2003 ਵਿਚ ਮੌਤ ਹੋ ਗਈ ਸੀ। ਉਸਦੀ ਮਾਂ ਨੇ ਦੁਬਾਰਾ ਵਿਆਹ ਕਰਵਾ ਲਿਆ ਸੀ। ਧੀਰਜ ਗੁੜਗਾਓਂ ਦੇ ਨਾਲ ਲੱਗਦੇ ਦਿੱਲੀ ਦੇ ਮਹੀਪਾਲਪੁਰ ਵਿਚ ਇਕ ਪੀਜੀ ਵਿਚ ਰਹਿ ਰਿਹਾ ਸੀ।

ਪੁਲਸ ਦੇ ਅਨੁਸਾਰ ਧੀਰਜ ਦੀ ਲਾਸ਼ ਬਿਸਤਰੇ ’ਤੇ ਪਿੱਠ ਦੇ ਭਾਰ ਪਈ ਸੀ ਅਤੇ ਉਸਦੇ ਮੂੰਹ ਵਿਚ ਇਕ ਹੀਲੀਅਮ ਸਿਲੰਡਰ ਨਾਲ ਜੁੜਿਆ ਪਾਈਪ ਲੱਗਾ ਹੋਇਆ ਸੀ। ਉਸਦੇ ਚਿਹਰੇ ’ਤੇ ਇਕ ਮਾਸਕ ਲੱਗਾ ਹੋਇਆ ਸੀ ਅਤੇ ਉਸ ’ਤੇ ਪਲਾਸਟਿਕ ਲਿਪਟੀ ਹੋਈ ਸੀ ਜਿਸਨੂੰ ਗਰਦਨ ਨਾਲ ਸੀਲ ਕੀਤਾ ਹੋਇਆ ਸੀ। ਨੇੜੇ ਹੀ ਇਕ ਸਿਲੰਡਰ, ਮਾਸਕ ਅਤੇ ਇਕ ਮੀਟਰ ਲੱਗਾ ਹੋਇਆ ਉਪਕਰਣ ਬਰਾਮਦ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਧੀਰਜ ਨੇ ਪਾਈਪ ਦੀ ਮਦਦ ਨਾਲ ਆਪਣੇ ਮੂੰਹ ਵਿਚ ਹੀਲੀਅਮ ਗੈਸ ਭਰੀ ਸੀ, ਜਿਸ ਕਾਰਨ ਉਸਦੀ ਮੌਤ ਹੋ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News