ਜੇਕਰ ਤੁਸੀਂ ਵੀ ਦੀਵਾਲੀ 'ਤੇ ਖਰੀਦ ਰਹੇ ਹੋ ਮਠਿਆਈ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

Tuesday, Oct 22, 2024 - 06:45 PM (IST)

ਸੋਨੀਪਤ- ਦੇਸ਼ 'ਚ ਹੁਣ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਦੀਵਾਲੀ ਦੇ ਤਿਉਹਾਰ 'ਤੇ ਜ਼ਿਆਦਾਤਰ ਲੋਕ ਮਠਿਆਈਆਂ ਖਰੀਦਦੇ ਹਨ ਪਰ ਮਠਿਆਈ ਖਰੀਦਣ ਤੋਂ ਪਹਿਲਾਂ ਸਾਨੂੰ ਪੂਰੀ ਤਰ੍ਹਾਂ ਚੌਕਸ ਰਹਿਣਾ ਹੋਵੇਗਾ, ਕਿਉਂਕਿ ਦੀਵਾਲੀ ਦੇ ਸੀਜ਼ਨ ਨੂੰ ਵੇਖਦੇ ਹੋਏ ਮੋਟਾ ਮੁਨਾਫ਼ਾ ਕਮਾਉਣ ਲਈ ਮਿਲਾਵਟਖੋਰ ਸਰਗਰਮ ਹੋ ਜਾਂਦੇ ਹਨ। ਇਨ੍ਹਾਂ ਮਿਲਾਵਟਖੋਰਾਂ 'ਤੇ ਨਕੇਲ ਕੱਸਣ ਲਈ ਫੂਡ ਸੇਫਟੀ ਵਿਭਾਗ ਵੀ ਹੁਣ ਐਕਸ਼ਨ ਮੋੜ 'ਚ ਨਜ਼ਰ ਆ ਰਿਹਾ ਹੈ। ਅੱਜ ਵਿਭਾਗ ਨੇ ਸੋਨੀਪਤ ਵਿਚ ਮਠਿਆਈ ਬਣਾਉਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਸੁਭਾਸ਼ ਚੌਕ 'ਚ ਦੋ ਵੱਡੀਆਂ ਦੁਕਾਨਾਂ ਆਰ. ਕੇ. ਸਵੀਟਸ ਅਤੇ ਪ੍ਰਤਾਪ ਡੇਅਰੀ ਤੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਅਤੇ ਇਸ ਤੋਂ ਬਾਅਦ ਸੋਨੀਪਤ 'ਚ ਮਿਲਾਵਟਖੋਰਾਂ 'ਚ ਹੜਕੰਪ ਮਚ ਗਿਆ। ਵਿਭਾਗ ਨੇ ਦੋਵਾਂ ਦੁਕਾਨਾਂ ਤੋਂ ਦੁੱਧ ਤੋਂ ਬਣੀਆਂ ਮਠਿਆਈਆਂ ਦੇ ਸੈਂਪਲ ਭਰੇ।

ਇਹ ਵੀ ਪੜ੍ਹੋ- ਹੁਣ ਲਾਲ ਬੱਤੀ ਹੋਣ 'ਤੇ ਗੱਡੀ ਦਾ ਇੰਜਣ ਕਰਨਾ ਪਵੇਗਾ ਬੰਦ

ਜਨਤਾ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਮਿਲਾਵਟਖੋਰ

ਦੱਸ ਦੇਈਏ ਕਿ ਦੀਵਾਲੀ ਦਾ ਸੀਜ਼ਨ ਆਉਣ ਤੋਂ ਪਹਿਲਾਂ ਹੀ ਮਠਿਆਈਆਂ 'ਚ ਮਿਲਾਵਟ ਕਰਨ ਵਾਲੇ ਸਰਗਰਮ ਹੋ ਜਾਂਦੇ ਹਨ ਅਤੇ ਮੋਟਾ ਮੁਨਾਫਾ ਕਮਾਉਣ ਲਈ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਸੋਨੀਪਤ ਫੂਡ ਸੇਫਟੀ ਵਿਭਾਗ ਨੇ ਅੱਜ ਤੇਜ਼ੀ ਨਾਲ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਸ ਦੀ ਸ਼ੁਰੂਆਤ ਸ਼ਹਿਰ ਦੀਆਂ ਦੋ ਵੱਡੀਆਂ ਮਠਿਆਈ ਦੀਆਂ ਦੁਕਾਨਾਂ ਆਰ. ਕੇ. ਸਵੀਟਸ ਅਤੇ ਪ੍ਰਤਾਪ ਡੇਅਰੀ ਤੋਂ ਹੋਈ। ਇੱਥੋਂ ਦੁੱਧ ਤੋਂ ਬਣੀਆਂ ਮਠਿਆਈਆਂ ਦੇ ਸੈਂਪਲ ਲਏ ਗਏ ਅਤੇ ਮਿਲਾਵਟਖੋਰਾਂ ਨੂੰ ਸਿੱਧਾ ਸੁਨੇਹਾ ਦਿੱਤਾ ਗਿਆ ਕਿ ਕਿਸੇ ਨੂੰ ਵੀ ਜਨਤਾ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਮਿਲਾਵਟਖੋਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਦੀਵਾਲੀ ਦੇ ਤਿਉਹਾਰ ਦੌਰਾਨ ਆਮ ਲੋਕ ਕੋਈ ਵੀ ਮਿਲਾਵਟੀ ਚੀਜ਼ਾ ਨਾ ਖਰੀਦ ਸਕਣ।

PunjabKesari

ਇਹ ਵੀ ਪੜ੍ਹੋ-  40 ਹਜ਼ਾਰ ਰੁਪਏ ਕਿਲੋ ਵਿਕਦੀ ਹੈ ਭਾਰਤ ਦੀ ਸਭ ਤੋਂ ਮਹਿੰਗੀ ਸਬਜ਼ੀ 'ਗੁੱਛੀ', ਵਿਦੇਸ਼ਾਂ 'ਚ ਭਾਰੀ ਮੰਗ

ਫੂਡ ਸੇਫਟੀ ਵਿਭਾਗ ਨੇ ਮਿਲਾਵਟਖੋਰਾਂ ਨੂੰ ਦਿੱਤੀ ਚਿਤਾਵਨੀ

ਫੂਡ ਸੇਫਟੀ ਵਿਭਾਗ ਦੇ ਅਧਿਕਾਰੀ ਡਾਕਟਰ ਬੀਰੇਂਦਰ ਸਿੰਘ ਨੇ ਦੱਸਿਆ ਕਿ ਅੱਜ ਸੋਨੀਪਤ ਦੇ ਸੁਭਾਸ਼ ਚੌਕ ਅਤੇ ਪ੍ਰਤਾਪ ਡੇਅਰੀ ਤੋਂ ਆਰ. ਕੇ. ਸਵੀਟਸ ਤੋਂ ਰਸਗੁੱਲੇ, ਪਨੀਰ ਅਤੇ ਦੁੱਧ ਦੀਆਂ ਮਠਿਆਈਆਂ ਦੇ ਸੈਂਪਲ ਲਏ ਗਏ ਹਨ ਅਤੇ ਜਾਂਚ ਲਈ ਲੈਬ ਵਿਚ ਭੇਜੇ ਜਾਣਗੇ। ਬੀਰੇਂਦਰ ਨੇ ਮਿਲਾਵਟਖੋਰਾਂ ਨੂੰ ਸਿੱਧੀ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਮਿਲਾਵਟਖੋਰੀ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਇਹ ਮੁਹਿੰਮ ਜਾਰੀ ਰਹੇਗੀ।

ਇਹ ਵੀ ਪੜ੍ਹੋ- ਖਰਾਬ ਹੋਈ ਦਿੱਲੀ ਦੀ ਆਬੋ-ਹਵਾ, ਛਾਈ ਧੁੰਦ ਦੀ ਚਿੱਟੀ ਚਾਦਰ


Tanu

Content Editor

Related News