ਬਰਾਤੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ; 5 ਲੋਕਾਂ ਦੀ ਮੌਤ, ਮਚੀ ਚੀਕ ਪੁਕਾਰ

Sunday, May 07, 2023 - 10:05 AM (IST)

ਬਰਾਤੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ; 5 ਲੋਕਾਂ ਦੀ ਮੌਤ, ਮਚੀ ਚੀਕ ਪੁਕਾਰ

ਜਾਲੌਨ- ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲ੍ਹੇ ਦੇ ਮਾਧਵਗੜ੍ਹ ਇਲਾਕੇ ਵਿਚ ਐਤਵਾਰ ਯਾਨੀ ਕਿ ਅੱਜ ਤੜਕੇ ਬਰਾਤੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਦੇ ਇਕ ਵਾਹਨ ਨਾਲ ਟੱਕਰ ਲੱਗਣ ਮਗਰੋਂ ਸੜਕ ਕੰਢੇ ਖੱਡ 'ਚ ਡਿੱਗ ਜਾਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਅਧਿਕਾਰੀ ਈਰਾਤ ਰਾਜਾ ਨੇ ਦੱਸਿਆ ਕਿ ਸ਼ਨੀਵਾਰ 6 ਮਈ ਨੂੰ ਰੇਡਰ ਥਾਣਾ ਖੇਤਰ ਦੇ ਮੰਡੇਲਾ ਪਿੰਡ ਤੋਂ ਇਕ ਬਰਾਤ ਰਾਮਪੁਰਾ ਇਲਾਕੇ ਦੇ ਦੁਤਾਵਲੀ ਆਈ ਸੀ।

ਇਹ ਵੀ ਪੜ੍ਹੋ- PM ਤੋਂ ਜ਼ਿਆਦਾ ਅੱਤਵਾਦ ਨੂੰ ਮੈਂ ਸਮਝਦਾ ਹਾਂ, ਮੇਰੀ ਦਾਦੀ ਤੇ ਪਿਤਾ ਨੂੰ ਅੱਤਵਾਦੀਆਂ ਨੇ ਮਾਰਿਆ : ਰਾਹੁਲ

ਪੁਲਸ ਮੁਤਾਬਕ ਅੱਜ ਤੜਕੇ ਲੱਗਭਗ 3 ਵਜੇ ਕੁਝ ਬਰਾਤੀਆਂ ਨੂੰ ਲੈ ਕੇ ਬੱਸ ਮੰਡੇਲਾ ਜਾ ਰਹੀ ਸੀ। ਬੱਸ ਜਦੋਂ ਮਾਧਵਗੜ੍ਹ ਦੇ ਪਿੰਡ ਗੋਪਾਲਪੁਰਾ ਕੋਲ ਪਹੁੰਚੀ ਸੀ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਨੂੰ ਮਾਰ ਦਿੱਤੀ, ਜਿਸ ਕਾਰਨ ਉਹ ਇਕ ਡੂੰਘੇ ਖੱਡ 'ਚ ਜਾ ਡਿੱਗੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਬੱਸ 'ਚ ਸਵਾਰ ਸਾਰੀਆਂ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ।

ਇਹ ਵੀ ਪੜ੍ਹੋ- 'ਮਾਂ, ਮੈਂ ਜਲਦ ਹੀ ਮਿਸ਼ਨ ਫ਼ਤਿਹ ਕਰਕੇ ਪਰਤਾਂਗਾ...' ਰੁਆ ਦੇਣਗੇ ਰਾਜੌਰੀ 'ਚ ਸ਼ਹੀਦ ਹੋਏ ਪ੍ਰਮੋਦ ਦੇ ਆਖ਼ਰੀ ਸ਼ਬਦ

ਰਾਹਗੀਰਾਂ ਵੱਲੋਂ ਸੂਚਨਾ ਮਿਲਣ ’ਤੇ ਮਾਧਵਗੜ੍ਹ ਪੁਲਸ ਮੌਕੇ ’ਤੇ ਪੁੱਜੀ ਅਤੇ ਸਾਰੇ ਜ਼ਖ਼ਮੀਆਂ ਨੂੰ ਰਾਮਪੁਰਾ ਦੇ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਕੁਲਦੀਪ (36), ਰਘੂਨੰਦਨ (46), ਸਿਰੋਭਾਨ (65), ਕਰਨ ਸਿੰਘ (34) ਅਤੇ ਵਿਕਾਸ (32) ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਹਾਦਸੇ 'ਚ ਜ਼ਖਮੀ ਹੋਏ 17 ਹੋਰ ਲੋਕਾਂ ਨੂੰ ਓਰਾਈ ਮੈਡੀਕਲ ਕਾਲਜ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


author

Tanu

Content Editor

Related News