ਸਟੇਅਰਿੰਗ ਲਾਕ ਹੋਣ ਕਾਰਨ ਨਾਲੇ ''ਚ ਡਿੱਗੀ ਬੱਸ, 9 ਔਰਤਾਂ ਸਣੇ 10 ਲੋਕ ਜ਼ਖਮੀ

Monday, Oct 28, 2024 - 10:24 PM (IST)

ਸਟੇਅਰਿੰਗ ਲਾਕ ਹੋਣ ਕਾਰਨ ਨਾਲੇ ''ਚ ਡਿੱਗੀ ਬੱਸ, 9 ਔਰਤਾਂ ਸਣੇ 10 ਲੋਕ ਜ਼ਖਮੀ

ਧਰਮਸ਼ਾਲਾ/ਸ਼ਿਮਲਾ (ਭਾਸ਼ਾ) : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿਚ ਸੋਮਵਾਰ ਨੂੰ ਇਕ ਨਿੱਜੀ ਕੰਪਨੀ ਦੀ ਬੱਸ ਦੇ ਨਾਲੇ ਵਿਚ ਡਿੱਗਣ ਕਾਰਨ 9 ਔਰਤਾਂ ਸਮੇਤ 10 ਲੋਕ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਪੁਲਸ ਨੇ ਦੱਸਿਆ ਕਿ ਇਹ ਘਟਨਾ ਜਵਾਲੀ ਇਲਾਕੇ ਦੇ ਸਮਲਾਣਾ ਨੇੜੇ ਉਸ ਸਮੇਂ ਵਾਪਰੀ, ਜਦੋਂ ਬੱਸ 15-20 ਯਾਤਰੀਆਂ ਨੂੰ ਲੈ ਕੇ ਟੈਰੇਸ ਤੋਂ ਜਵਾਲੀ ਜਾ ਰਹੀ ਸੀ। ਪੁਲਸ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਬੱਸ ਵਿਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਜਵਾਲੀ ਲੈ ਗਏ, ਜਦਕਿ ਗੰਭੀਰ ਜ਼ਖਮੀ ਰਾਕੇਸ਼ ਕੁਮਾਰ ਨੂੰ ਟਾਂਡਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।

ਇਕ ਚਸ਼ਮਦੀਦ ਮੁਤਾਬਕ ਬੱਸ ਦੇ ਕੰਡਕਟਰ ਨੇ ਸਥਾਨਕ ਪੱਤਰਕਾਰਾਂ ਨੂੰ ਦੱਸਿਆ ਕਿ ਬੱਸ ਦਾ ਸਟੇਅਰਿੰਗ ਲਾਕ ਹੋ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਪੁਲਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News