6 ਫੁੱਟ 6 ਇੰਚ ਲੰਬੇ ਗੱਭਰੂ ਜਵਾਨ ਲਈ ਲੰਬਾਈ ਬਣੀ ਮੁਸੀਬਤ, ਨੌਕਰੀ ਨੂੰ ਪੈਦਾ ਹੋਇਆ ਖ਼ਤਰਾ

Saturday, May 09, 2026 - 12:50 PM (IST)

6 ਫੁੱਟ 6 ਇੰਚ ਲੰਬੇ ਗੱਭਰੂ ਜਵਾਨ ਲਈ ਲੰਬਾਈ ਬਣੀ ਮੁਸੀਬਤ, ਨੌਕਰੀ ਨੂੰ ਪੈਦਾ ਹੋਇਆ ਖ਼ਤਰਾ

ਨੈਸ਼ਨਲ ਡੈਸਕ : ਤੇਲੰਗਾਨਾ ਦੇ ਹੈਦਰਾਬਾਦ ਵਿੱਚ ਰਾਜ ਸੜਕ ਆਵਾਜਾਈ ਨਿਗਮ ਵਿਚ ਕੰਮ ਕਰਦਾ ਇਕ ਬੱਸ ਕੰਡਕਟਰ ਅੱਜਕੱਲ ਮਿਹਨਤ ਦੇ ਨਾਲ-ਨਾਲ ਆਪਣੇ ਕੱਦ ਕਾਰਨ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਰੀਬ 6 ਫੁੱਟ 6 ਇੰਚ ਲੰਬੇ ਅਮੀਨ ਅਹਿਮਦ ਅੰਸਾਰੀ ਲਈ ਉਨ੍ਹਾਂ ਦਾ ਲੰਬਾ ਕੱਦ ਉਨ੍ਹਾਂ ਦੀ ਸਿਹਤ ਲਈ ਵੱਡੀ ਚੁਣੌਤੀ ਬਣ ਗਿਆ, ਜਿਸ ਕਾਰਨ ਉਸ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਵਿਭਾਗ ਨੇ ਮਨੁੱਖੀ ਹਮਦਰਦੀ ਦਿਖਾਉਂਦੇ ਹੋਏ ਉਸ ਦੀ ਡਿਊਟੀ ਬਦਲ ਦਿੱਤੀ ਹੈ। 

ਇਹ ਵੀ ਪੜ੍ਹੋ - 'ਵਿਆਹ ਨਹੀਂ ਹੋਇਆ ਤਾਂ ਕਰਵਾ ਦਿਆਂਗੇ', ਵੋਟਾਂ ਨੂੰ ਲੈ ਕੇ BJP ਵਿਧਾਇਕ ਨੇ ਕਰ 'ਤਾ ਵੱਡਾ ਐਲਾਨ

ਜਾਣਕਾਰੀ ਮੁਤਾਬਕ ਬੱਸ ਕੰਡਕਟਰ ਅਮੀਨ ਅਹਿਮਦ ਅੰਸਾਰੀ ਦਾ ਅਸਾਧਾਰਨ ਕੱਦ ਉਸ ਲਈ ਉਦੋਂ ਸਮੱਸਿਆ ਬਣ ਗਿਆ, ਜਦੋਂ ਉਸ ਨੂੰ ਬੱਸ ਵਿਚ ਕੰਮ ਕਰਦੇ ਸਮੇਂ ਗਰਦਨ ਅਤੇ ਪਿੱਠ ਦਰਦ ਦੀ ਸ਼ਿਕਾਇਤ ਹੋਣ ਲੱਗੀ। ਉਸਨੂੰ ਯਾਤਰੀਆਂ ਦੀਆਂ ਟਿਕਟਾਂ ਚੈੱਕ ਕਰਦੇ ਸਮੇਂ ਅਤੇ ਬੱਸ ਵਿੱਚ ਅੱਗੇ-ਪਿੱਛੇ ਘੁੰਮਦੇ ਹੋਏ ਲਗਾਤਾਰ ਸਿਰ ਝੁਕਾ ਕੇ ਤੁਰਨਾ ਪੈਂਦਾ ਸੀ। ਲੰਬੇ ਸਮੇਂ ਤੱਕ ਅਜਿਹਾ ਕਰਨ ਨਾਲ ਉਸਦੇ ਸਰੀਰ 'ਤੇ ਅਸਰ ਪੈਣ ਲੱਗਾ। ਇਸ ਕਾਰਨ ਉਹ ਬੀਮਾਰ ਹੋ ਗਿਆ। ਅਮੀਨ ਦੀ ਇਸ ਮੁਸ਼ਕਲ ਨੂੰ ਹੱਲ ਕਰਦੇ ਹੋਏ TGSRTC ਨੇ ਉਸ ਨੂੰ ਬੱਸ ਦੀ ਨਿਯਮਤ ਡਿਊਟੀ ਤੋਂ ਹਟਾ ਕੇ ਦੂਜੀ ਡਿਊਟੀ 'ਤੇ ਭੇਜ ਦਿੱਤਾ। ਯਾਨੀ ਕਿ ਉਸ ਨੂੰ ਇੱਕ ਸਾਲ ਲਈ ਆਊਟ-ਆਫ-ਡੈਜ਼ੀਗਨੇਸ਼ਨ (OD) ਡਿਊਟੀ 'ਤੇ ਭੇਜ ਦਿੱਤਾ ਗਿਆ। 

ਇਹ ਵੀ ਪੜ੍ਹੋ - 96,00,00,00,000 ਦੇ ਘੁਟਾਲੇ ‘ਚ ਸਾਬਕਾ ਮੰਤਰੀ ਗ੍ਰਿਫ਼ਤਾਰ! ਰਾਜਸਥਾਨ ਦੀ ਸਿਆਸਤ ‘ਚ ਹੜਕੰਪ

ਹਾਲਾਂਕਿ, ਉਸਦੀ ਓਡੀ ਡਿਊਟੀ ਦੀ ਮਿਆਦ 28 ਅਪ੍ਰੈਲ ਨੂੰ ਖਤਮ ਹੋ ਗਈ ਸੀ। ਸਮੇਂ 'ਤੇ ਐਕਸਟੈਂਸ਼ਨ ਨਹੀਂ ਹੋ ਸਕੀ, ਜਿਸ ਕਾਰਨ ਉਸਨੂੰ ਬੱਸ ਕੰਡਕਟਰ ਵਜੋਂ ਆਪਣੀ ਨਿਯਮਤ ਡਿਊਟੀ ਦੁਬਾਰਾ ਸ਼ੁਰੂ ਕਰਨੀ ਪਈ। ਨਿਯਮਤ ਡਿਊਟੀ ਸ਼ੁਰੂ ਕਰਨ ਤੋਂ ਕੁਝ ਦਿਨਾਂ ਬਾਅਦ ਹੀ, ਅਮੀਨ ਅਹਿਮਦ ਅੰਸਾਰੀ ਨੇ ਗਰਦਨ ਅਤੇ ਪਿੱਠ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਟਰਾਂਸਪੋਰਟ ਕਾਰਪੋਰੇਸ਼ਨ ਹੈੱਡਕੁਆਰਟਰ ਨੇ 5 ਮਈ ਨੂੰ ਇੱਕ ਨਵਾਂ ਆਦੇਸ਼ ਜਾਰੀ ਕੀਤਾ, ਜਿਸ ਮੁਤਾਬਕ  ਅਮੀਨ ਅਹਿਮਦ ਅੰਸਾਰੀ ਨੂੰ ਓਡੀ ਡਿਊਟੀ 'ਤੇ ਵਾਪਸ ਭੇਜ ਦਿੱਤਾ ਗਿਆ ਹੈ। ਇਸ ਫੈਸਲੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕੰਮ ਵਾਲੀ ਥਾਂ ਦੀਆਂ ਸਹੂਲਤਾਂ ਅਤੇ ਕਰਮਚਾਰੀਆਂ ਦੀਆਂ ਜ਼ਰੂਰਤਾਂ ਬਾਰੇ ਚਰਚਾਵਾਂ ਸ਼ੁਰੂ ਹੋ ਗਈਆਂ ਹਨ।

ਇਹ ਵੀ ਪੜ੍ਹੋ - ਯੂਪੀ 'ਚ ਮੌਤ ਦਾ ਫਲ ਬਣਿਆ 'ਤਰਬੂਜ਼', ਇੱਕੋ ਪਰਿਵਾਰ ਦੇ 3 ਮੈਂਬਰਾਂ ਦੀ ਹਾਲਤ ਨਾਜ਼ੁਕ, ਮੁਟਿਆਰ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News