ਮੁੰਬਈ-ਗੋਆ ਹਾਈਵੇਅ ’ਤੇ ਬੱਸ ’ਚ ਲੱਗੀ ਅੱਗ, 44 ਯਾਤਰੀ ਵਾਲ-ਵਾਲ ਬਚੇ

Monday, Aug 25, 2025 - 01:05 AM (IST)

ਮੁੰਬਈ-ਗੋਆ ਹਾਈਵੇਅ ’ਤੇ ਬੱਸ ’ਚ ਲੱਗੀ ਅੱਗ, 44 ਯਾਤਰੀ ਵਾਲ-ਵਾਲ ਬਚੇ

ਮੁੰਬਈ (ਭਾਸ਼ਾ)-ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ ’ਚ ਮੁੰਬਈ-ਗੋਆ ਹਾਈਵੇਅ ’ਤੇ ਇਕ ਨਿੱਜੀ ਲਗਜ਼ਰੀ ਬੱਸ ’ਚ ਅੱਗ ਲੱਗ ਗਈ ਪਰ ਬੱਸ ’ਚ ਸਵਾਰ 44 ਯਾਤਰੀ ਵਾਲ-ਵਾਲ ਬਚ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ 2 ਵਜੇ ਦੇ ਕਰੀਬ ਪੋਲਾਦਪੁਰ ਇਲਾਕੇ ’ਚ ਕਾਸ਼ੇਡੀ ਸੁਰੰਗ ਨੇੜੇ ਵਾਪਰੀ।

ਇਹ ਬੱਸ 44 ਯਾਤਰੀਆਂ ਨੂੰ ਲੈ ਕੇ ਮੁੰਬਈ ਤੋਂ ਸਿੰਧੂਦੁਰਗ ਜ਼ਿਲੇ ਦੇ ਮਾਲਵਣ ਜਾ ਰਹੀ ਸੀ। ਕਾਸ਼ੇਡੀ ਸੁਰੰਗ ਤੋਂ ਪਹਿਲਾਂ ਇਕ ਟਾਇਰ ਫਟ ਗਿਆ ਅਤੇ ਬੱਸ ’ਚ ਅੱਗ ਲੱਗ ਗਈ। ਇਸ ਤੋਂ ਬਾਅਦ ਡਰਾਈਵਰ ਨੇ ਐਮਰਜੈਂਸੀ ਬ੍ਰੇਕ ਲਾਈ ਅਤੇ ਸਾਰੇ ਯਾਤਰੀਆਂ ਨੂੰ ਤੁਰੰਤ ਬੱਸ ਤੋਂ ਹੇਠਾਂ ਉਤਰਨ ਲਈ ਕਿਹਾ। ਇਸ ਦੌਰਾਨ ਬੱਸ ਦਾ ਡੀਜ਼ਲ ਟੈਂਕ ਫਟ ਗਿਆ ਪਰ ਉਦੋਂ ਤੱਕ ਸਾਰੇ ਯਾਤਰੀ ਸੁਰੱਖਿਅਤ ਜਗ੍ਹਾ ’ਤੇ ਪਹੁੰਚ ਗਏ ਸਨ।


author

Hardeep Kumar

Content Editor

Related News