ਤਿਰੂਪਤੀ ਜਾਂਦੀ ਬੱਸ ਤੇ ਆਟੋ ਵਿਚਾਲੇ ਹੋਈ ਭਿਆਨਕ ਟੱਕਰ ! ਸੜਕ ਵਿਚਾਲੇ ਵਿਛ ਗਈਆਂ ਲਾਸ਼ਾਂ

Thursday, Aug 27, 2026 - 10:29 AM (IST)

ਤਿਰੂਪਤੀ ਜਾਂਦੀ ਬੱਸ ਤੇ ਆਟੋ ਵਿਚਾਲੇ ਹੋਈ ਭਿਆਨਕ ਟੱਕਰ ! ਸੜਕ ਵਿਚਾਲੇ ਵਿਛ ਗਈਆਂ ਲਾਸ਼ਾਂ

ਚਿਲਾਕਲੁਰਿਪੇਟ (ਏਜੰਸੀ)- ਆਂਧਰਾ ਪ੍ਰਦੇਸ਼ ਦੇ ਪਲਨਾਡੂ ਜ਼ਿਲ੍ਹੇ 'ਚ ਬੁੱਧਵਾਰ ਦੇਰ ਰਾਤ ਇਕ ਨਿੱਜੀ ਬੱਸ ਅਤੇ ਆਟੋ-ਰਿਕਸ਼ਾ ਵਿਚਕਾਰ ਟੱਕਰ ਹੋਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਨਰਸਾਰਾਓਪੇਟ ਦੇ ਡਿਪਟੀ ਸੁਪਰਡੈਂਟ ਆਫ਼ ਪੁਲਸ (ਡੀਐੱਸਪੀ) ਐਮ. ਹਨੂਮੰਥ ਰਾਓ ਦੇ ਅਨੁਸਾਰ, ਇਹ ਹਾਦਸਾ ਸਵੇਰੇ 1 ਵਜੇ ਦੇ ਕਰੀਬ ਵਾਪਰਿਆ। ਤਿਰੂਪਤੀ ਜਾਣ ਵਾਲੀ ਨਿੱਜੀ ਬੱਸ ਚਿਲਕਲੂਰਿਪੇਟ ਕੋਲ ਇਕ ਯਾਤਰੀ ਨੂੰ ਲੈਣ ਲਈ ਬਾਈਪਾਸ 'ਤੇ ਰੁਕੀ ਸੀ। ਉਨ੍ਹਾਂ ਕਿਹਾ ਕਿ ਯਾਤਰੀ ਨੂੰ ਲੈਣ ਤੋਂ ਬਾਅਦ ਬੱਸ ਨਰਸਾਰਾਓਪੇਟ ਬੱਸ ਸਟੈਂਡ ਵੱਲ ਜਾ ਰਹੀ ਸੀ ਕਿ ਕਾਲਾ ਮੰਦਰ ਜੰਕਸ਼ਨ ਨੇੜੇ ਉਸ ਦੀ ਇਕ ਆਟੋ-ਰਿਕਸ਼ਾ ਨਾਲ ਟੱਕਰ ਗਈ।

ਰਾਓ ਨੇ ਦੱਸਿਆ,"ਪਾਲਨਾਡੂ ਜ਼ਿਲ੍ਹੇ ਦੇ ਕਾਲਾ ਮੰਦਰ ਜੰਕਸ਼ਨ ਨੇੜੇ ਇਕ ਬੱਸ ਦੇ ਆਟੋ-ਰਿਕਸ਼ਾ ਨਾਲ ਟਕਰਾ ਜਾਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ।" ਡੀਐੱਸਪੀ ਨੇ ਕਿਹਾ ਕਿ ਆਟੋ-ਰਿਕਸ਼ਾ ਗਲਤ ਪਾਸੇ ਤੋਂ ਸੜਕ ਵੱਲ ਮੁੜਿਆ ਅਤੇ ਕਰੀਬ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆ ਰਹੀ ਬੱਸ ਦੇ ਰਸਤੇ 'ਚ ਆ ਗਿਆ। ਪੁਲਸ ਦੇ ਅਨੁਸਾਰ, ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰਾਂ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਹਾਦਸੇ 'ਚ ਜ਼ਖਮੀ ਹੋਏ 6 ਲੋਕਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News