ਨਹਿਰ ''ਚੋਂ ਮਿਲੀ ਅਜਿਹੀ ਚੀਜ਼, ਵੇਖ ਪੁਲਸ ਦੇ ਉੱਡੇ ਹੋਸ਼

Monday, Mar 10, 2025 - 12:55 PM (IST)

ਨਹਿਰ ''ਚੋਂ ਮਿਲੀ ਅਜਿਹੀ ਚੀਜ਼, ਵੇਖ ਪੁਲਸ ਦੇ ਉੱਡੇ ਹੋਸ਼

ਹਰਿਆਣਾ- ਹਰਿਆਣਾ ਦੇ ਕੁਰੂਕਸ਼ੇਤਰ ਦੇ ਪਿੰਡ ਮਿਰਜ਼ਾਪੁਰ ਨੇੜੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਪਿੰਡ ਵਾਸੀਆਂ ਨੂੰ ਨਹਿਰ ਕੰਢੇ ਭਾਰੀ ਮਾਤਰਾ ਵਿਚ ਗੋਲੀਆਂ ਦੇ ਖੋਲ ਵਿਖਾਈ ਦਿੱਤੇ। ਜਾਣਕਾਰੀ ਮੁਤਾਬਕ ਐਤਵਾਰ ਸਵੇਰੇ ਕੁਝ ਮਜ਼ਦੂਰ ਮਿਰਜ਼ਾਪੁਰ ਭਾਖੜਾ ਨਹਿਰ ਨੇੜੇ ਕੰਮ ਕਰ ਰਹੇ ਸਨ, ਤਾਂ ਉਨ੍ਹਾਂ ਨੂੰ ਨਹਿਰ ਕੰਢੇ ਵੱਡੀ ਗਿਣਤੀ ਵਿਚ ਗੋਲੀਆਂ ਦੇ ਖੋਲ ਵਿਖਾਈ ਦਿੱਤੇ। ਮਜ਼ਦੂਰਾਂ ਨੇ ਤੁਰੰਤ ਗੋਤਾਖੋਰਾਂ ਨੂੰ ਇਸ ਦੀ ਸੂਚਨਾ ਦਿੱਤੀ। 

ਘਟਨਾ ਦੀ ਸੂਚਨਾ ਮਿਲਦੇ ਹੀ ਡਾਇਲ 112 ਪੁਲਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ। ਇਸ ਤੋਂ ਬਾਅਦ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਗੋਤਾਖੋਰਾਂ ਨੇ ਪੁਲਸ ਨਾਲ ਮਿਲ ਕੇ ਨਹਿਰ ਦੇ ਅੰਦਰ ਵੀ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ ਕਰੀਬ 300 ਗੋਲੀਆਂ ਦੇ ਖੋਲ ਨਹਿਰ ਵਿਚੋਂ ਬਰਾਮਦ ਕੀਤੇ ਗਏ। ਪੁਲਸ ਨੇ ਤੁਰੰਤ ਹੀ ਖੋਲਾਂ ਨੂੰ ਕਬਜ਼ੇ ਵਿਚ ਲੈ ਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਗੋਲੀਆਂ ਦੇ ਖੋਲ ਕਿਸੇ ਅਪਰਾਧ ਜਾਂ ਗੈਰ-ਕਾਨੂੰਨੀ ਗਤੀਵਿਧੀਆਂ ਨਾਲ ਜੁੜੇ ਹੋ ਸਕਦੇ ਹਨ। ਇਨ੍ਹਾ ਖੋਲਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। 

ਚੌਕੀ ਇੰਚਾਰਜ ਵਿਨੋਦ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸਾਰੇ ਖੋਲ ਸੀਲ ਕਰ ਦਿੱਤੇ ਗਏ ਹਨ। ਸੰਭਵ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਚਲਾਏ ਹੋਏ ਕਾਰਤੂਸ ਦੇ ਖਾਲੀ ਖੋਲ ਖੁਰਦ-ਬੁਰਦ ਕਰਨ ਦੇ ਉਦੇਸ਼ ਨਾਲ ਨਹਿਰ ਵਿਚ ਸੁੱਟੇ ਦਿੱਤੇ। ਇਹ ਵੀ ਅੰਦਾਜਾ ਲਾਇਆ ਜਾ ਰਿਹਾ ਹੈ ਕਿ ਇਹ ਚੋਰੀ ਦੇ ਹੋਣ ਜਾਂ ਕਿਸੇ ਅਣਪਛਾਤੀ ਥਾਂ 'ਤੇ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਇਹ ਨਹਿਰ ਵਿਚ ਸੁੱਟੇ ਗਏ। 
 


author

Tanu

Content Editor

Related News