ਬਾਹੂਬਲੀ ਮੁਖਤਾਰ ਅੰਸਾਰੀ ਦੇ ਸਹਿਯੋਗੀ ਦੀ ਇਮਾਰਤ ’ਤੇ ਚੱਲਿਆ ਬੁਲਡੋਜ਼ਰ

Monday, Mar 06, 2023 - 11:51 AM (IST)

ਗਾਜ਼ੀਪੁਰ- ਉੱਤਰ ਪ੍ਰਦੇਸ਼ ’ਚ ਗਾਜ਼ੀਪੁਰ ਜ਼ਿਲੇ ਦੇ ਕੋਤਵਾਲੀ ਥਾਣਾ ਖੇਤਰ ’ਚ ਐਤਵਾਰ ਸਵੇਰੇ 6 ਬੁਲਡੋਜ਼ਰਾਂ ਨੇ ਬਾਹੂਬਲੀ ਮੁਖਤਾਰ ਅੰਸਾਰੀ ਦੇ ਸਹਿਯੋਗੀ ਮਰਹੂਮ ਕਮਲੇਸ਼ ਸਿੰਘ ‘ਪ੍ਰਧਾਨ’ ਦੀ ਕਰੋੜਾਂ ਰੁਪਏ ਦੀ ਨਾਜਾਇਜ਼ ਉਸਾਰੀ ਨੂੰ ਢਾਹ ਦਿੱਤਾ।

ਐੱਸ. ਡੀ. ਐੱਮ. ਸਦਰ ਨੇ ਦੱਸਿਆ ਕਿ ਮਕਾਨ ਦੀ ਨਾਜਾਇਜ਼ ਉਸਾਰੀ ਸਬੰਧੀ ਮਾਮਲਾ ਕਾਫੀ ਸਮੇਂ ਤੋਂ ਚੱਲ ਰਿਹਾ ਸੀ। 4 ਮਈ 2022 ਨੂੰ ਅਦਾਲਤ ਦੇ ਫੈਸਲੇ ਤੋਂ ਬਾਅਦ ਉਸ ਨੂੰ ਮਕਾਨ ਦੀ ਉਸਾਰੀ ਨੂੰ ਢਾਹੁਣ ਲਈ ਕਈ ਨੋਟਿਸ ਦਿੱਤੇ ਗਏ ਸਨ। ਅੱਜ ਇਸੇ ਲੜੀ ਤਹਿਤ ਕਾਰਵਾਈ ਕੀਤੀ ਗਈ।

ਸੂਤਰਾਂ ਮੁਤਾਬਕ ਕਮਲੇਸ਼ ਸਿੰਘ ਮਾਫੀਆ ਮੁਖਤਾਰ ਅੰਸਾਰੀ ਗੈਂਗ ਦਾ ਸੂਚੀਬੱਧ ਮੈਂਬਰ ਸੀ। ਇਸ ਤਰ੍ਹਾਂ ਦੀ ਕਾਰਵਾਈ ਯੋਗੀ ਸਰਕਾਰ ਵਲੋਂ ਮਾਫੀਆ ਨੂੰ ਮਿੱਟੀ ’ਚ ਮਿਲਾਉਣ ਦੇ ਫੈਸਲੇ ਤੋਂ ਬਾਅਦ ਹੋਈ ਹੈ।


Rakesh

Content Editor

Related News