ਵੱਡਾ ਹਾਦਸਾ : ਨਿਰਮਾਣ ਅਧੀਨ ਬਹੁ-ਮੰਜ਼ਿਲਾ ਇਮਾਰਤ ਡਿੱਗੀ, ਮਲਬੇ ਹੇਠ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ

Monday, Jan 27, 2025 - 09:52 PM (IST)

ਵੱਡਾ ਹਾਦਸਾ : ਨਿਰਮਾਣ ਅਧੀਨ ਬਹੁ-ਮੰਜ਼ਿਲਾ ਇਮਾਰਤ ਡਿੱਗੀ, ਮਲਬੇ ਹੇਠ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ

ਨਵੀਂ ਦਿੱਲੀ- ਦਿੱਲੀ ਦੇ ਬੁਰਾੜੀ 'ਚ ਇਕ ਨਿਰਮਾਣ ਅਧੀਨ 4 ਮੰਜ਼ਿਲਾ ਇਮਾਰਤ ਡਿੱਗਣ ਦੀ ਖਬਰ ਹੈ। ਜਾਣਕਾਰੀ ਮੁਤਾਬਕ, ਮਲਬੇ 'ਚ 20 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਸ, ਫਾਇਰ ਬ੍ਰਿਗੇਡ ਅਤੇ ਐੱਨ.ਡੀ.ਆਰ.ਐੱਫ. ਦੀ ਟੀਮਾ ਮੌਕੇ 'ਤੇ ਪਹੁੰਚ ਗਈ ਹੈ। ਟੀਮ ਨੇ 6 ਲੋਕਾਂ ਨੂੰ ਰੈਸਕਿਊ ਕਰਕੇ ਮਲਬੇ 'ਚੋਂ ਕੱਢ ਲਿਆ ਹੈ। 

ਦਿੱਲੀ ਫਾਇਰ ਚੀਫ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ 7 ਵਜੇ ਦੇ ਕਰੀਬ ਬੁਰਾੜੀ ਸਥਿਤ ਆਸਕਰ ਸਕੂਲ ਨੇੜੇ ਇਕ ਚਾਰ ਮੰਜ਼ਿਲਾ ਇਮਾਰਤ ਜੇ.ਐੱਚ.ਪੀ. ਹਾਊਸ ਦੇ ਡਿੱਗਣ ਦੀ ਸੂਚਨਾ ਮਿਲੀ। ਮਲਬੇ 'ਚ 20 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਟੀਮ ਨੇ ਹੁਣ ਤਕ 6 ਲੋਕਾਂਨੂੰ ਰੈਸਕਿਊ ਕਰਕੇ ਬਾਹਰ ਕੱਢ ਲਿਆ ਹੈ। ਇਨ੍ਹਾਂ ਸਾਰੇ ਲੋਕਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 250 ਗਜ ਦੀ ਚਾਰ ਮੰਜ਼ਿਲਾ ਇਮਾਰਤ ਸੀ। ਇਹ ਇਕ ਨਿਰਮਾਣ ਅਧੀਨ ਇਮਾਰਤ ਸੀ। 

ਇਹ ਘਟਨਾ ਬੇਹੱਦ ਦੁਖਦ ਹੈ। ਬੁਰਾੜੀ ਤੋਂ ਵਿਧਾਇਕ ਸੰਜੀਵ ਝਾਅ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਤੁਰੰਤ ਪਾਰਟੀ ਵਰਕਰਾਂ ਨਾਲ ਉਥੇ ਜਾ ਕੇ ਰਾਹਤ ਅਤੇ ਬਜਾਅ ਕੰਮ 'ਚ ਪ੍ਰਸ਼ਾਸਨ ਦੀ ਮਦਦ ਕਰਨ। ਸਥਾਨਕ ਲੋਕਾਂ ਦੀ ਵੀ ਹਰ ਸੰਭਵ ਮਦਦ ਕਰਨ। 

ਇਹ ਵੀ ਪੜ੍ਹੋ- ਕੁੜੀ ਨੇ ਉੱਚੀ ਆਵਾਜ਼ ਵਿਚ 'ਹੂ' ਕਹਿ ਕੇ ਡਰਾਇਆ... ਮੁੰਡੇ ਦੀ ਥਾਈਂ ਮੌਤ, ਡਾਕਟਰ ਵੀ ਹੈਰਾਨ


author

Rakesh

Content Editor

Related News